Batala News: ਬਟਾਲਾ ਵਿੱਚ ਪਬਜੀ ਖੇਡਣ ਦਾ ਆਦੀ ਲੜਕਾ ਦਿਮਾਗੀ ਤੋਂ ਪਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਉਸ ਦੀ ਦਵਾਈ ਵੀ ਚੱਲਦੀ ਸੀ। ਇਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਹੈ, ਜਿਸ ਕਾਰਨ ਉਸ ਦਾ ਪਰਿਵਾਰ ਪਰੇਸ਼ਾਨੀ ਦੇ ਆਲਮ ਵਿੱਚ ਹੈ।
Trending Photos
Batala News: ਬਟਾਲਾ ਵਿੱਚ ਪਬਜੀ ਖੇਡਣ ਦਾ ਆਦੀ ਲੜਕਾ ਦਿਮਾਗੀ ਤੋਂ ਪਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਉਸ ਦੀ ਦਵਾਈ ਵੀ ਚੱਲਦੀ ਸੀ। ਇਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਹੈ, ਜਿਸ ਕਾਰਨ ਉਸ ਦਾ ਪਰਿਵਾਰ ਪਰੇਸ਼ਾਨੀ ਦੇ ਆਲਮ ਵਿੱਚ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਅਕਸ਼ੈ ਕੁਮਾਰ ਜੋ ਪਬਜੀ ਗੇਮ ਖੇਡਣ ਕਾਰਨ ਦਿਮਾਗੀ ਤੌਰ ਉਤੇ ਪ੍ਰੇਸ਼ਾਨ ਸੀ ਅਤੇ ਉਸਦੀ ਦਵਾਈ ਚੱਲ ਰਹੀ ਸੀ।
ਅਕਸ਼ੈ ਕੁਮਾਰ ਨੇ ਇੱਕ ਵੀਡੀਓ ਬਣਾ ਕੇ ਆਪਣੀ ਭੈਣ ਨਾਲ ਘਰੋਂ ਜਾਣ ਦੀ ਗੱਲ ਸਾਂਝੀ ਕੀਤੀ ਅਤੇ ਆਖਰੀ ਵਾਰ ਵੀਡੀਓ ਕਾਲ ਕਰਕੇ ਆਪਣੀ ਭੈਣ ਅਤੇ ਮਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਿਆਸ ਦਰਿਆ ਦੇ ਪੁਲ ਉਤੇ ਪਹੁੰਚ ਗਿਆ ਹਾਂ ਉਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਅਸੀਂ ਜਦੋਂ ਬਿਆਸ ਦਰਿਆ ਦੇ ਪੁਲ ਉਤੇ ਪਹੁੰਚੇ ਤਾਂ ਸਾਨੂੰ ਅਕਸ਼ੇ ਕੁਮਾਰ ਦੀਆਂ ਚੱਪਲਾਂ ਮਿਲੀਆਂ। ਆਸੇ-ਪਾਸੇ ਅਤੇ ਰਿਸ਼ਤੇਦਾਰੀ ਵਿੱਚ ਕਾਫੀ ਭਾਲ ਕੀਤੀ ਕੋਈ ਵੀ ਸੁਰਾਗ ਨਹੀਂ ਮਿਲਿਆ। ਅਖੀਰ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਅਕਸ਼ੇ ਦੀ ਭੈਣ ਸੋਨੂੰ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਅਕਸ਼ੇ ਨੇ ਆਪਣੀ ਇੱਕ ਵੀਡੀਓ ਬਣਾ ਕੇ ਉਸ ਦੇ ਮੋਬਾਈਲ ’ਤੇ ਭੇਜੀ ਸੀ ਅਤੇ ਫਿਰ ਵੀਡੀਓ ਕਾਲ ਰਾਹੀਂ ਉਸ ਨੇ ਦੱਸਿਆ ਕਿ ਉਹ ਬੱਸ ’ਤੇ ਬੈਠ ਕੇ ਬਿਆਸ ਦਰਿਆ ਦੇ ਪੁੱਲ ’ਤੇ ਪਹੁੰਚ ਗਿਆ ਹੈ ਅਤੇ ਹੁਣ ਉਸਦਾ ਮਨ ਛਾਲ ਮਾਰ ਕੇ ਆਤਮਹੱਤਿਆ ਕਰਨ ਨੂੰ ਕਰ ਰਿਹਾ ਹੈ। ਇਸ ਤੋਂ ਬਾਅਦ ਅਕਸ਼ੇ ਨੇ ਮਾਂ ਨੂੰ ਵੀ ਫੋਨ ਕੀਤਾ ਸੀ ਤੇ ਇਹੋ ਸ਼ਬਦ ਦੁਹਰਾਏ ਸਨ।
ਉਨ੍ਹਾਂ ਦੱਸਿਆ ਕਿ ਵੀਰ ਅਕਸ਼ੇ ਦੇ ਫੋਨ ਤੋਂ ਬਾਅਦ ਉਨ੍ਹਾਂ ਨੂੰ ਭਾਜੜਾਂ ਪੈ ਗਈਆਂ ਅਤੇ ਜਦ ਉਹ ਬਿਆਸ ਦਰਿਆ ਪੁੱਲ ’ਤੇ ਗਏ ਤਾਂ ਉਥੋਂ ਅਕਸ਼ੇ ਦੀਆਂ ਚੱਪਲਾਂ ਮਿਲੀਆਂ ਹਨ, ਜੋ ਉਹ ਘਰੋਂ ਪੈਰੀ ਪਾ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਕੱਲ੍ਹ ਦੇ ਉਸ ਦੀ ਭਾਲ ’ਚ ਲੱਗੇ ਹੋਏ ਹਨ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਅਤੇ ਉਨ੍ਹਾਂ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ। ਅਕਸ਼ੇ ਦੇ ਪਿਤਾ ਗੁਰਦੀਪ ਸਿੰਘ ਨੇ ਲਾਪਤਾ ਪੁੱਤਰ ਦੀ ਵਾਪਸੀ ਦੀ ਗੁਹਾਰ ਲਗਾਈ ਹੈ।