Sangrur News: ਸੰਗਰੂਰ ਵਿੱਚ ਇੱਕ ਧੀ ਵੱਲੋਂ ਆਪਣੀ ਮਾਂ ਉਤੇ ਬੇਰਹਿਮੀ ਨਾਲ ਕੁੱਟਮਾਰ ਅਤੇ ਸੰਗਲਾਂ ਨਾਲ ਜਕੜਨ ਦੇ ਦੋਸ਼ ਲਗਾਏ ਗਏ ਹਨ।
Trending Photos
Sangrur News (ਕਿਰਤੀਪਾਲ ਕੁਮਾਰ): ਸੰਗਰੂਰ ਵਿੱਚ ਇੱਕ ਧੀ ਵੱਲੋਂ ਆਪਣੀ ਮਾਂ ਉਤੇ ਬੇਰਹਿਮੀ ਨਾਲ ਕੁੱਟਮਾਰ ਅਤੇ ਸੰਗਲਾਂ ਨਾਲ ਜਕੜਨ ਦੇ ਦੋਸ਼ ਲਗਾਏ ਗਏ ਹਨ। ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਦੀ ਕੁੱਟਮਾਰ ਕਰਕੇ ਸੰਗਲਾਂ ਨਾਲ ਬੰਨ੍ਹ ਕੇ ਰਿਸ਼ਤੇਦਾਰ ਦੇ ਘਰ ਰੱਖਿਆ ਹੋਇਆ ਸੀ। ਇਸ ਤੋਂ ਦੁਖੀ ਹੋ ਕੇ ਉਹ ਘਰੋਂ ਨਿਕਲ ਗਈ। ਉਹ ਇੱਕ ਲੜਕੇ ਨਾਲ ਰਹਿਣਾ ਚਾਹੁੰਦੀ ਹੈ।
ਇਸ ਕਰਕੇ ਸਭ ਤੋਂ ਪਹਿਲਾਂ ਉਸ ਨੇ ਉਸ ਲੜਕੇ ਨੂੰ ਫੋਨ ਕੀਤਾ ਅਤੇ ਬਚਾਉਣ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਲੜਕੇ ਦੀ ਮਾਤਾ ਨੇ ਮੀਡੀਆ ਸਾਹਮਣੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਬੇਟੇ ਨੂੰ ਕੁੜੀ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਬੇਟਾ ਪਹਿਲਾ ਇਕੱਲਾ ਜਾ ਰਿਹਾ ਸੀ ਪਰ ਉਹ ਵੀ ਉਸ ਨਾਲ ਸਿਵਲ ਹਸਪਤਾਲ ਸੰਗਰੂਰ ਪੁੱਜੀ। ਜਿਥੇ ਕੁੱਟਮਾਰ ਦਾ ਸ਼ਿਕਾਰ ਹੋਈ ਲੜਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਦੇ ਨਾਲ ਹੀ ਕੁੜੀ ਦੇ ਪੈਰਾਂ ਵਿੱਚ ਸੰਗਲ ਪਾਏ ਹੋ ਸਨ।
ਉੱਥੇ ਹੀ ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਉਹ ਸੀਸੀਟੀਵੀ ਫੁਟੇਜ ਦਿਖਾਉਣਾ ਚਾਹੁੰਦੀ ਹੈ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਉਸ ਦੀ ਬੇਟੀ ਦੇ ਕੋਈ ਵੀ ਸੰਗਲ ਨਹੀਂ ਬੰਨ੍ਹਿਆ ਹੋਇਆ ਹੈ ਅਤੇ ਉਹ ਝੂਠ ਬੋਲ ਰਹੀ ਹੈ। ਰਹੀ ਗੱਲ ਕੁੱਟਮਾਰ ਦੀ ਤਾਂ ਲੜਕੀ ਦੀ ਮਾਤਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਜਿਸ ਮੁੰਡੇ ਨਾਲ ਉਹ ਰਹਿ ਰਹੀ ਹੈ ਉਸ ਮੁੰਡੇ ਨੇ ਉਸਦੀ ਧੀ ਦੀ ਅਤੇ ਉਸਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਕਿਉਂਕਿ ਉਸਨੇ ਪੂਰੀ ਤਰ੍ਹਾਂ ਸਾਡੀ ਕੁੜੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਅਤੇ ਉਹ ਮੁੰਡਾ ਖੁਦ ਨਸ਼ੇ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਰ ਇੱਕ ਮਾਂ ਨੂੰ ਹੁੰਦਾ ਹੈ ਕਿ ਉਸ ਦੀ ਔਲਾਦ ਸਹੀ ਘਰ ਜਾਵੇ ਅਤੇ ਚੰਗਾ ਬਣ ਕੇ ਰਹੇ ਪਰ ਉਸ ਦੀ ਬੇਟੀ ਉਸਦੇ ਕਹਿਣੇ ਤੋਂ ਬਾਹਰ ਹੈ ਜਿਸ ਦੇ ਚਲਦੇ ਉਸਨੇ ਆਪਣੀ ਧੀ ਨੂੰ ਮਾਰਿਆ ਜ਼ਰੂਰ ਸੀ ਪਰ ਸੰਗਲਾਂ ਨਾਲ ਨਹੀਂ ਬੰਨ੍ਹਿਆ ਸੀ ਅਤੇ ਉਸਨੂੰ ਸੁਰੱਖਿਅਤ ਰੱਖਣ ਲਈ ਉਸਨੇ ਆਪਣੀ ਬੇਟੀ ਨੂੰ ਆਪਣੇ ਜੀਜੇ ਦੇ ਘਰ ਰੱਖਿਆ ਹੋਇਆ ਸੀ ਪਰ ਉਹ ਆਪਣੇ ਘਰੋਂ ਭੱਜ ਕੇ ਉਸ ਮੁੰਡੇ ਕੋਲ ਮੁੜ ਚਲੀ ਗਈ। ਇਸ ਦੇ ਨਾਲ ਹੀ ਉਸ ਨੇ ਦੋਸ਼ ਲਗਾਏ ਕਿ ਉਹ ਮੁੰਡੇ ਤੋਂ ਬਹੁਤ ਪਰੇਸ਼ਾਨ ਹੈ ਜੋ ਉਸਦੀ ਧੀ ਨੂੰ ਖਰਾਬ ਕਰ ਰਿਹਾ ਹੈ।
ਉਸ ਨੇ ਆਪਣੀ ਲੜਕੀ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਉਹ ਘਰੋਂ ਬਿਨਾਂ ਸੰਗਲਾਂ ਦੇ ਨਿਕਲ ਰਹੀ ਹੈ। ਉਥੇ ਹੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ 17 ਸਾਲ ਲੜਕੀ ਦੇ ਸੱਟਾਂ ਜ਼ਰੂਰ ਹਨ ਪਰ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਰੋਕਾ ਕੱਟ ਕੇ ਪੁਲਿਸ ਨੂੰ ਭੇਜ ਦਿੱਤਾ ਹੈ ਅਤੇ ਇਲਾਜ ਚੱਲ ਰਿਹਾ ਹੈ।