Income Tax Punjab Raid: ਇਨਕਮ ਟੈਕਸ ਵਿਭਾਗ ਨੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਦੀ ਰਿਹਾਇਸ਼ ਤੇ ਦਫ਼ਤਰ ਸਮੇਤ ਵੱਖ-ਵੱਖ ਠਿਕਾਣਿਆਂ ਉਤੇ ਛਾਪੇਮਾਰੀ ਕੀਤੀ ਹੈ।
Trending Photos
IT Punjab Raid: ਇਨਕਮ ਟੈਕਸ ਵਿਭਾਗ ਨੇ ਵੀਰਵਾਰ ਨੂੰ ਸਵੇਰੇ-ਸਵੇਰੇ ਪੰਜਾਬ ਵਿੱਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇਨਕਮ ਟੈਕਸ ਦੀ ਟੀਮ ਨੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਦੀ ਰਿਹਾਇਸ਼ ਤੇ ਦਫ਼ਤਰ ਸਮੇਤ ਵੱਖ-ਵੱਖ ਠਿਕਾਣਿਆਂ ਉਤੇ ਛਾਪੇਮਾਰੀ ਕੀਤੀ ਹੈ। ਚੰਡੀਗੜ੍ਹ ਦੇ ਅੰਦਰ ਕਾਂਗਰਸੀ ਵਿਧਾਇਕ ਦੀ ਤੀਸਰੀ ਲੋਕੇਸ਼ਨ ਉਤੇ ਵੀ ਆਈਟੀ ਦੀ ਰੇਡ ਚੱਲ ਰਹੀ ਹੈ। ਚੰਡੀਗੜ੍ਹ ਸੈਕਟਰ 9 ਦੀ ਕੋਠੀ ਨੰਬਰ 253 ਦੇ ਅੰਦਰ ਵੀ ਰੇਡ ਚੱਲ ਰਹੀ ਹੈ। ਸੈਕਟਰ ਚਾਰ ਵਿੱਚ ਰਾਣਾ ਗੁਰਜੀਤ ਦੀ ਕੋਠੀ ਇਸ ਦੇ ਨਾਲ ਹੀ ਸੈਕਟਰ ਤਿੰਨ ਵਿੱਚ ਰਾਣਾ ਗੁਰਜੀਤ ਦਾ ਸਰਕਾਰੀ ਫਲੈਟ ਅਤੇ ਸੈਕਟਰ 9 ਵਿੱਚ ਇੱਕ ਹੋਰ ਪੁਰਾਣੀ ਕੋਠੀ ਹੈ। ਪੰਜਾਬ ਦੇ ਕਪੂਰਥਲਾ ਸਥਿਤ ਰਿਹਾਇਸ਼ 'ਤੇ ਸਵੇਰ ਤੋਂ ਛਾਪੇਮਾਰੀ ਜਾਰੀ ਹੈ।
ਫਿਲਹਾਲ ਇਸ ਮਾਮਲੇ ਵਿੱਚ ਕੋਈ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਦੂਸਰੇ ਪਾਸੇ ਉਹਨਾਂ ਦੇ ਦਫਤਰ ਵਿੱਚ ਕੰਮ ਕਰ ਵਾਲੇ ਅਤੇ ਉਹਨਾਂ ਦੇ ਸਾਰੇ ਮੋਬਾਇਲ ਫੋਨ ਸਵਿਚ ਆਫ ਆ ਰਹੇ ਹਨ ਅਤੇ ਲੋਕਲ ਪੁਲਿਸ ਨੂੰ ਵੀ ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ।
ਦੂਜੇ ਪਾਸੇ ਰੋਪੜ ਵਿੱਚ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਜਾਰੀ ਹੈ। ਇਥੇ ਜੀਵਨ ਗਿੱਲ ਦੇ ਘਰ ਕੇਂਦਰੀ ਏਜੰਸੀ ਜਾਂਚ ਕਰ ਰਹੀ ਹੈ। ਜੀਵਨ ਸਿੰਘ ਗਿੱਲ ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ ਦਾ ਕਰੀਬੀ ਸਾਥੀ ਹੈ। ਗਿੱਲ ਕਾਰੋਬਾਰੀ ਹਨ। ਰਾਣਾ ਗੁਰਜੀਤ ਸਿੰਘ ਕੈਪਟਨ ਸਰਕਾਰ ਵੇਲੇ ਪੰਜਾਬ ਮੰਤਰੀ ਮੰਡਲ ਦਾ ਹਿੱਸਾ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ।
ਇਹ ਵੀ ਪੜ੍ਹੋ : Samrala News: ਮੁਸ਼ਕਾਬਾਦ ਵਿੱਚ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਧਰਨਾ ਦੇ ਰਹੇ ਆਗੂ ਪੁਲਿਸ ਨੇ ਚੁੱਕੇ
ਜ਼ਿਕਰਯੋਗ ਹੈ ਕਿ ਉੱਤਰਾਖੰਡ, ਯੂਪੀ ਅਤੇ ਪੰਜਾਬ ਵਿੱਚ ਡਿਸਟਿਲਰੀਜ਼ ਅਤੇ ਖੰਡ ਮਿੱਲਾਂ ਦੇ ਮਾਲਕ ਰਾਣਾ ਗੁਰਜੀਤ ਪੰਜਾਬ ਵਿਧਾਨ ਸਭਾ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹੈ। ਪਰਿਵਾਰ ਕੋਲ ਪੰਜਾਬ ਵਿੱਚ ਦੋ ਈਥਾਨੌਲ ਪਲਾਂਟ ਹਨ, ਜਿਨ੍ਹਾਂ ਵਿੱਚ ਇੱਕ ਅੰਮ੍ਰਿਤਸਰ ਦੇ ਪਿੰਡ ਬੁੱਟਰ ਵਿੱਚ ਸਥਿਤ ਹੈ।
ਇਹ ਵੀ ਪੜ੍ਹੋ : PSEB Datesheet: ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ; ਸਿੱਖਿਆ ਬੋਰਡ ਨੇ ਜਾਰੀ ਕੀਤੀ ਡੇਟਸ਼ੀਟ