Faridkot News: ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਕਰ ਟਕਰਾਅ ਜਿਸ ਵਿੱਚ ਪਥਰਬਾਜ਼ੀ ਵੀ ਹੋਈ ਅਤੇ ਪੁਲਿਸ ਵੱਲੋਂ ਜਵਾਬ ਵਿੱਚ ਲਾਠੀਚਾਰਜ ਅਤੇ ਹਵਾਈ ਫਾਇਰ ਵੀ ਕੀਤੇ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਰੀਬ 40 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ।
Trending Photos
Faridkot News: ਫ਼ਰੀਦਕੋਟ ਜ਼ਿਲ੍ਹੇ ਪਿੰਡ ਚੰਦਭਾਣ ਵਿੱਚ ਪਾਣੀ ਦੀ ਨਿਕਾਸੀ ਨੂੰ ਲੈਕੇ ਲੱਗੇ ਧਰਨੇ ਨੂੰ ਪੁਲਿਸ ਦੁਆਰਾ ਖਤਮ ਕਰਵਾਉਣ ਮੌਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਕਰ ਟਕਰਾਅ ਜਿਸ ਵਿੱਚ ਪਥਰਬਾਜ਼ੀ ਵੀ ਹੋਈ ਅਤੇ ਪੁਲਿਸ ਵੱਲੋਂ ਜਵਾਬ ਵਿੱਚ ਲਾਠੀਚਾਰਜ ਅਤੇ ਹਵਾਈ ਫਾਇਰ ਵੀ ਕੀਤੇ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਰੀਬ 40 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਅਤੇ ਕਈ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ।
ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਦੋਸ਼ ਲਗਾਏ ਗਏ ਕੇ ਇੱਕ ਧਨਾਢ ਵਿਅਕਤੀ ਦੀ ਪੁਸ਼ਤ ਪਨਾਹੀ ਕਰ ਪੁਲਿਸ ਵੱਲੋਂ ਮਜ਼ਦੂਰਾਂ ਤੇ ਜਬਰ ਕੀਤਾ ਗਿਆ ਅਤੇ ਉਨ੍ਹਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਗਿਆ ਜਿਸ ਦੇ ਰੋਸ ਵਜੋਂ ਇੱਕ ਐਕਸ਼ਨ ਕਮੇਟੀ ਹੋਂਦ ਵਿੱਚ ਆਈ ਜਿਸ ਵੱਲੋਂ 10 ਫਰਵਰੀ ਨੂੰ ਐਸਐਸਪੀ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਮਸਲੇ ਨੂੰ ਸੁਲਝਾਉਣ ਲਈ ਕਲ ਪ੍ਰਸ਼ਾਸਨ ਵੱਲੋਂ ਐਕਸ਼ਨ ਕਮੇਟੀ ਆਗੂਆਂ ਨਾਲ ਗੱਲਬਾਤ ਕੀਤੀ ਗਈ ਜੋ ਕਰੀਬ ਅੱਠ ਘੰਟੇ ਚਲਣ ਤੋਂ ਬਾਅਦ ਆਖਰ ਪ੍ਰਸ਼ਾਸਨ ਅਤੇ ਐਕਸ਼ਨ ਕਮੇਟੀ ਚ ਸਹਿਮਤੀ ਬਣ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਗਿਆ।
ਇਹ ਵੀ ਪੜ੍ਹੋ : Amritsar Encounter: ਫਤਹਿਗੜ੍ਹ ਚੂੜੀਆ ਥਾਣੇ ਵਿੱਚ ਬੰਬਨੁਮਾ ਚੀਜ਼ ਸੁੱਟਣ ਵਾਲੇ 3 ਗੈਂਗਸਟਰਾਂ ਨਾਲ ਪੁਲਿਸ ਦਾ ਮੁਕਾਬਲਾ
ਇਸ ਤੋਂ ਬਾਅਦ ਅੱਜ ਦੇ ਐਸਐਸਪੀ ਦਫਤਰ ਦੇ ਘਿਰਾਉ ਦਾ ਫੈਸਲਾ ਵਾਪਸ ਲਿਆ ਗਿਆ। ਇਸ ਮੌਕੇ ਐਕਸ਼ਨ ਕਮੇਟੀ ਦੇ ਮੈਂਬਰ ਲਸ਼ਮਣ ਸਿੰਘ ਅਤੇ ਨੌਨਿਹਾਲ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਜਿਸ ਵਿੱਚ ਗ੍ਰਿਫ਼ਤਾਰ 40 ਲੋਕਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਮਜ਼ਦੂਰਾਂ ਖਿਲਾਫ਼ ਦਰਜ ਮਾਮਲਾ ਰੱਦ ਕਰਨ, ਪੁਲਿਸ ਦੀ ਹਾਜ਼ਰੀ ਵਿੱਚ ਪ੍ਰਾਈਵੇਟ ਬੰਦਿਆ ਵੱਲੋਂ ਚਲਾਈ ਗਈ ਗੋਲੀ ਨੂੰ ਲੈਕੇ ਉਨ੍ਹਾਂ ਖਿਲਾਫ਼ ਦਰਜ ਮਾਮਲੇ ਵਿੱਚ SC/ST ਐਕਟ ਦੀਆਂ ਧਾਰਾਵਾਂ ਵਿੱਚ ਵਾਧਾ ਕੀਤਾ ਜਾਵੇ, ਇਸ ਟਕਰਾਅ ਦੌਰਾਨ ਗਰੀਬਾਂ ਦੇ ਘਰਾਂ ਦੀ ਕੀਤੀ ਭੰਨਤੋੜ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਕੁੱਝ ਹੋਰ ਮੰਗਾ ਜੋ ਮੰਨਣ ਲਈ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਉਸ ਤੋਂ ਬਾਅਦ ਐਸਐਸਪੀ ਦਫਤਰ ਦਾ ਘਿਰਾਉ ਇੱਕ ਵਾਰ ਟਾਲ ਦਿੱਤਾ ਹੈ ਜਿਸ ਦੀ ਜਗ੍ਹਾ ਹੁਣ ਸਟੇਡੀਅਮ ਵਿੱਚ ਇੱਕ ਰੈਲੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : CM Atishi Resign: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਦਿੱਤਾ ਅਸਤੀਫ਼ਾ; ਜਾਣੋ ਭਾਜਪਾ ਕਿਸ ਨੂੰ ਬਣਾਏਗੀ ਮੁੱਖ ਮੰਤਰੀ