Rohit Sharma Records: ਕਟਕ ਵਿੱਚ ਇੰਗਲੈਂਡ ਖਿਲਾਫ਼ ਰੋਹਿਤ ਸ਼ਰਮਾ ਨੇ ਦੂਜੇ ਇੱਕ ਰੋਜ਼ਾ ਮੈਚ ਵਿੱਚ 76 ਗੇਂਦਾਂ 'ਚ ਤੂਫਾਨੀ ਸੈਂਕੜਾ ਲਗਾ ਕੇ ਕਈ ਦਿੱਗਜ਼ ਕ੍ਰਿਕਟਰਾਂ ਦਾ ਰਿਕਾਰਡ ਤੋੜ ਦਿੱਤੇ ਹਨ।
Trending Photos
Rohit Sharma Records: ਰੋਹਿਤ ਸ਼ਰਮਾ ਨੇ ਇੰਗਲੈਂਡ ਖਿਲਾਫ਼ ਦੂਜੇ ਇੱਕ ਰੋਜ਼ਾ ਮੈਚ ਵਿੱਚ 76 ਗੇਂਦਾਂ 'ਚ ਤੂਫਾਨੀ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ। ਇਸ ਸੈਂਕੜੇ ਨਾਲ ਉਸ ਨੇ ਮਹਾਨ ਸਚਿਨ ਤੇਂਦੁਲਕਰ ਦੇ ਇੱਕ ਨਹੀਂ ਸਗੋਂ ਦੋ ਰਿਕਾਰਡ ਤੋੜ ਦਿੱਤੇ। ਭਾਰਤੀ ਕਪਤਾਨ ਨੇ ਆਪਣੇ ਵਨਡੇ ਕਰੀਅਰ ਦਾ 32ਵਾਂ ਸੈਂਕੜਾ ਲਗਾਇਆ, ਜਿਸ ਦੀ ਬਦੌਲਤ ਭਾਰਤ ਨੇ 305 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ।
ਦੱਸ ਦਈਏ ਕਿ ਰੋਹਿਤ ਨੇ ਆਪਣੇ ਵਨਡੇ ਕਰੀਅਰ ਦਾ 32ਵਾਂ ਸੈਂਕੜਾ ਜੜ ਕੇ ਭਾਰਤ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ, ਇੰਗਲੈਂਡ ਨੇ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 304 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਭਾਰਤ ਨੇ 44.3 ਓਵਰਾਂ 'ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਰੋਹਿਤ ਨੇ ਮੈਚ (IND ਬਨਾਮ ENG, ਦੂਜਾ ਵਨਡੇ) ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 90 ਗੇਂਦਾਂ 'ਤੇ 119 ਦੌੜਾਂ ਬਣਾ ਕੇ ਆਊਟ ਹੋ ਗਿਆ।
ਆਪਣੀ ਪਾਰੀ 'ਚ ਰੋਹਿਤ 7 ਛੱਕੇ ਅਤੇ 12 ਚੌਕੇ ਲਗਾਉਣ 'ਚ ਸਫਲ ਰਹੇ। ਰੋਹਿਤ ਨੂੰ ਉਸ ਦੇ ਸ਼ਾਨਦਾਰ ਸੈਂਕੜੇ ਲਈ ਪਲੇਅਰ ਆਫ ਦ ਮੈਚ ਦਾ ਖਿਤਾਬ ਦਿੱਤਾ ਗਿਆ। ਰੋਹਿਤ ਨੇ 90 ਗੇਂਦਾਂ 'ਤੇ 132.22 ਦੀ ਸਟ੍ਰਾਈਕ ਰੇਟ ਨਾਲ 119 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 12 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਇਸ ਪਾਰੀ ਦੇ ਨਾਲ ਉਸ ਨੇ ਕਈ ਵੱਡੇ ਰਿਕਾਰਡ ਤੋੜੇ, ਜਿਸ ਵਿੱਚ ਸਚਿਨ ਤੇਂਦੁਲਕਰ ਦੇ ਦੋ ਰਿਕਾਰਡ ਵੀ ਸ਼ਾਮਲ ਹਨ।
ਕਟਕ ਵਿੱਚ ਰੋਹਿਤ ਦਾ ਸੈਂਕੜਾ ਉਸਦੇ 30ਵੇਂ ਜਨਮਦਿਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਉਸਦਾ 36ਵਾਂ ਸੈਂਕੜਾ ਸੀ। ਇਸ ਨਾਲ 37 ਸਾਲਾ ਰੋਹਿਤ ਨੇ ਹੁਣ 30 ਸਾਲ ਦੀ ਉਮਰ ਤੋਂ ਬਾਅਦ ਕਿਸੇ ਭਾਰਤੀ ਖਿਡਾਰੀ ਵੱਲੋਂ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਬਣਾ ਲਿਆ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ 30 ਸਾਲ ਦੀ ਉਮਰ 'ਚ 35 ਸੈਂਕੜੇ ਲਗਾ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ।
30 ਸਾਲ ਦੀ ਉਮਰ ਤੋਂ ਬਾਅਦ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤੀ
ਰੋਹਿਤ ਸ਼ਰਮਾ - 36
ਸਚਿਨ ਤੇਂਦੁਲਕਰ - 35
ਰਾਹੁਲ ਦ੍ਰਾਵਿੜ - 26
ਵਿਰਾਟ ਕੋਹਲੀ - 18
ਤੇਂਦੁਲਕਰ ਦਾ ਇਹ ਰਿਕਾਰਡ ਵੀ ਟੁੱਟ ਗਿਆ
ਰੋਹਿਤ ਹੁਣ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਸਲਾਮੀ ਬੱਲੇਬਾਜ਼ਾਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਇਸ ਮੈਚ ਤੋਂ ਪਹਿਲਾਂ ਰੋਹਿਤ 15285 ਦੌੜਾਂ ਬਣਾ ਕੇ ਤੀਜੇ ਸਥਾਨ 'ਤੇ ਸਨ ਪਰ ਹੁਣ ਉਨ੍ਹਾਂ ਨੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡਦੇ ਹੋਏ ਦੂਜੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ। ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਰੋਹਿਤ ਦੇ ਨਾਂ ਹੁਣ 15404 ਦੌੜਾਂ ਹਨ। ਸਚਿਨ ਨੇ ਭਾਰਤ ਲਈ ਪਾਰੀ ਦੀ ਸ਼ੁਰੂਆਤ ਕਰਦਿਆਂ 15335 ਦੌੜਾਂ ਬਣਾਈਆਂ ਸਨ। ਸਚਿਨ ਨੇ ਆਪਣੇ ਡੈਬਿਊ ਤੋਂ 5 ਸਾਲ ਬਾਅਦ ਹੀ ਵਨਡੇ 'ਚ ਓਪਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ, ਜਦਕਿ ਟੈਸਟ ਕ੍ਰਿਕਟ 'ਚ ਉਹ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਸਨ। ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਸਲਾਮੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਵੀਰੇਂਦਰ ਸਹਿਵਾਗ ਸਭ ਤੋਂ ਉੱਪਰ ਹੈ। ਇਸ ਭਾਰਤੀ ਦਿੱਗਜ ਨੇ ਓਪਨਰ ਵਜੋਂ 15758 ਦੌੜਾਂ ਬਣਾਈਆਂ।