Farmers Protest: ਪੋਹ ਦੀ ਠੰਢ 'ਚ ਅੰਨਦਾਤੇ ਦੀ ਸਿਦਕਦਿਲੀ; ਖਨੌਰੀ ਸਰਹੱਦ 'ਤੇ ਮੀਂਹ 'ਚ ਰਾਤੋ ਰਾਤ ਖੜ੍ਹਾ ਕੀਤਾ ਸ਼ੈੱਡ
Advertisement
Article Detail0/zeephh/zeephh2572435

Farmers Protest: ਪੋਹ ਦੀ ਠੰਢ 'ਚ ਅੰਨਦਾਤੇ ਦੀ ਸਿਦਕਦਿਲੀ; ਖਨੌਰੀ ਸਰਹੱਦ 'ਤੇ ਮੀਂਹ 'ਚ ਰਾਤੋ ਰਾਤ ਖੜ੍ਹਾ ਕੀਤਾ ਸ਼ੈੱਡ

Farmers Protest: ਪੰਜਾਬ ਦੇ ਘਰ-ਘਰ ਤੋਂ ਸ਼ੁਰੂ ਹੋਇਆ ਦਿੱਲੀ ਕਿਸਾਨ ਅੰਦੋਲਨ ਮੁੜ ਉਠਦਾ ਹੋਇਆ ਨਜ਼ਰ ਆ ਰਿਹਾ ਹੈ। ਤਿੰਨ ਖੇਤੀ ਕਾਨੂੰਨ ਰੱਦ ਕਰਵਾ ਕੇ ਮੁੜੇ ਅੰਨਦਾਤੇ ਦੀ ਆਸਥਾ ਤੇ ਸਿਦਕਦਿਲੀ ਨੂੰ ਬੂਰ ਪਿਆ ਸੀ। 

Farmers Protest: ਪੋਹ ਦੀ ਠੰਢ 'ਚ ਅੰਨਦਾਤੇ ਦੀ ਸਿਦਕਦਿਲੀ; ਖਨੌਰੀ ਸਰਹੱਦ 'ਤੇ ਮੀਂਹ 'ਚ ਰਾਤੋ ਰਾਤ ਖੜ੍ਹਾ ਕੀਤਾ ਸ਼ੈੱਡ

Farmers Protest (ਮਨੋਜ ਜੋਸ਼ੀ): ਪੰਜਾਬ ਦੇ ਘਰ-ਘਰ ਤੋਂ ਸ਼ੁਰੂ ਹੋਇਆ ਦਿੱਲੀ ਕਿਸਾਨ ਅੰਦੋਲਨ ਮੁੜ ਉਠਦਾ ਹੋਇਆ ਨਜ਼ਰ ਆ ਰਿਹਾ ਹੈ। ਤਿੰਨ ਖੇਤੀ ਕਾਨੂੰਨ ਰੱਦ ਕਰਵਾ ਕੇ ਮੁੜੇ ਅੰਨਦਾਤੇ ਦੀ ਆਸਥਾ ਤੇ ਸਿਦਕਦਿਲੀ ਨੂੰ ਬੂਰ ਪਿਆ ਸੀ।  ਪੰਜਾਬ ਵਿਚੋਂ ਸ਼ੁਰੂ ਹੋਏ ਇਸ ਅੰਦੋਲਨ ਨੇ ਭਾਰਤ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਕਲਾਵੇ 'ਚ ਲਿਆ ਸੀ।

ਹੁਣ ਮੁੜ ਖਨੌਰੀ ਅਤੇ ਸ਼ੰਭੂ ਸਰਹੱਦ ਉਤੇ ਕਿਸਾਨ ਪਿਛਲੇ 10 ਮਹੀਨੇ ਤੋਂ ਡਟੇ ਹੋਏ ਹਨ। ਜਿਥੇ ਕਿਸਾਨ ਜੇਠ-ਹਾੜ ਦੀ ਅੱਤ ਦੀ ਲੂ ਅਤੇ ਗਰਮੀ ਵਿੱਚ ਟਸ ਤੋਂ ਮਸ ਨਹੀਂ ਹੋਏ ਸਨ ਉਥੇ ਹੀ ਹੁਣ ਪੋਹ ਦੀ ਠੰਢ ਵਿੱਚ ਵੀ ਡਟੇ ਹੋਏ ਹਨ। ਕਿਸਾਨਾਂ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਲੈ ਕੇ ਲੰਮੇ ਅੰਦੋਲਨ ਦੀ ਤਿਆਰੀ ਵਿੱਢ ਲਈ ਹੈ ਅਤੇ ਹਰਿਆਣੇ ਦੀਆਂ ਬਰੂਹਾਂ ਉਤੇ ਨਵੇਂ ਆਸ਼ਿਆਨੇ ਵਸਾ ਲਏ ਹਨ।

ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਡਟਿਆ ਹੋਇਆ ਹੈ। ਅੰਦੋਲਨ ਕਰ ਰਹੇ ਕਿਸਾਨ ਕੇਂਦਰ ਸਰਕਾਰ ਵੱਲੋਂ ਅਣਗੌਲੇ ਕਰਨ ਤੋਂ ਨਾਰਾਜ਼ ਹਨ। ਸਰਕਾਰ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਠੰਢ ਦੇ ਮੱਦੇਨਜ਼ਰ ਕਿਸਾਨਾਂ ਨੇ ਹੁਣ ਖਨੌਰੀ ਸਰਹੱਦ ’ਤੇ ਵੀ ਪੱਕੇ ਸ਼ੈੱਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

ਖਨੌਰੀ ਸਰਹੱਦ ਦੇ ਉੱਪਰ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਬੈਠੇ ਸਨ, ਸਟੇਜ ਦੇ ਸਾਹਮਣੇ ਆਮ ਲੋਕਾਂ ਦੇ ਬੈਠਣ ਲਈ ਜੋ ਪੰਡਾਲ ਬਣਾਇਆ ਗਿਆ ਸੀ, ਉਹ ਮੀਂਹ ਕਾਰਨ ਟਪਕਣ ਲੱਗ ਪਿਆ। ਇਸ ਲਈ ਰਾਤੋ ਰਾਤ ਟੀਨ ਸ਼ੈੱਡ ਵਾਲਾ ਪੰਡਾਲ ਤਿਆਰ ਕਰ ਦਿੱਤਾ ਗਿਆ ਹੈ। ਠੰਢ ਤੋਂ ਬਚਾਅ ਲਈ ਲੱਕੜ ਇਕੱਠੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : SGPC Meeting: ਹੁਣ 30 ਦਸੰਬਰ ਨੂੰ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ

ਕੰਬਲ ਅਤੇ ਹੋਰ ਕੱਪੜੇ ਵੀ ਕਿਸਾਨਾਂ ਕੋਲ ਪਹੁੰਚ ਗਏ ਹਨ। ਇੱਥੇ ਵਾਈਫਾਈ ਕਨੈਕਸ਼ਨ ਵੀ ਲਗਾਏ ਜਾ ਰਹੇ ਹਨ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ 'ਤੇ ਫਸਲਾਂ ਦੀ ਖਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : Punjab Breaking Live Updates: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ 'ਚ ਦਾਖ਼ਲ; ਕਿਸਾਨ ਕਰਨਗੇ ਵੱਡਾ ਐਲਾਨ

 

Trending news