Mansa Accident: ਬੱਸ ਦੀ ਲਪੇਟ ਵਿੱਚ ਆਉਣ ਨਾਲ ਪਿਓ-ਪੁੱਤਰ ਦੀ ਮੌਤ; ਮਾਂ-ਬੇਟੀ ਗੰਭੀਰ
Advertisement
Article Detail0/zeephh/zeephh2648073

Mansa Accident: ਬੱਸ ਦੀ ਲਪੇਟ ਵਿੱਚ ਆਉਣ ਨਾਲ ਪਿਓ-ਪੁੱਤਰ ਦੀ ਮੌਤ; ਮਾਂ-ਬੇਟੀ ਗੰਭੀਰ

Mansa Accident: ਮਾਨਸਾ ਨੇੜਲੇ ਪਿੰਡ ਭੈਣੀ ਬਾਘਾ ਵਿੱਚ ਬੀਤੀ ਦੇਰ ਸ਼ਾਮ ਬੱਸ ਵੱਲੋਂ ਬ੍ਰੇਕ ਲਗਾਉਣ ਕਾਰਨ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ ਜਦਕਿ ਮਾਂ-ਧੀ ਜ਼ਖ਼ਮੀ ਹੋ ਗਏ।

Mansa Accident: ਬੱਸ ਦੀ ਲਪੇਟ ਵਿੱਚ ਆਉਣ ਨਾਲ ਪਿਓ-ਪੁੱਤਰ ਦੀ ਮੌਤ; ਮਾਂ-ਬੇਟੀ ਗੰਭੀਰ

Mansa Accident: ਮਾਨਸਾ ਨੇੜਲੇ ਪਿੰਡ ਭੈਣੀ ਬਾਘਾ ਵਿੱਚ ਬੀਤੀ ਦੇਰ ਸ਼ਾਮ ਬੱਸ ਵੱਲੋਂ ਬ੍ਰੇਕ ਲਗਾਉਣ ਕਾਰਨ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ ਜਦਕਿ ਮਾਂ-ਧੀ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੋਂ ਮਾਂ-ਧੀ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਸੜਕ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਆਪਣੇ ਪਰਿਵਾਰ ਨਾਲ ਮੋਟਰਸਾਈਕਲ 'ਤੇ ਵਿਆਹ ਸਮਾਗਮ 'ਚ ਜਾ ਰਿਹਾ ਸੀ।

ਬਠਿੰਡਾ-ਮਾਨਸਾ ਰਾਜ ਮਾਰਗ ’ਤੇ ਭੈਣੀ ਬਾਘਾ ਨੇੜੇ ਇੱਕ ਬੱਸ ਨੇ ਅੱਗੇ ਜਾ ਰਹੀ ਸੀ। ਬੱਸ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਅਤੇ ਪਿੱਛੇ ਜਾ ਰਿਹਾ ਮੋਟਰਸਾਈਕਲ ਬੱਸ ਦੇ ਹੇਠਾਂ ਆ ਗਿਆ, ਜਿਸ ਵਿੱਚ ਮੋਟਰਸਾਈਕਲ ਸਵਾਰ ਸੰਦੀਪ ਸਿੰਘ ਅਤੇ ਉਸ ਦੇ ਪੁੱਤਰ ਏਕਮ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਨਿਰਮਲ ਕੌਰ ਅਤੇ ਪੁੱਤਰੀ ਸੁਖਮਨ ਕੌਰ ਨੂੰ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Delhi Stampede: CM ਭਗਵੰਤ ਮਾਨ ਵੱਲੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਗਦੜ ਵਿੱਚ ਯਾਤਰੀਆਂ ਦੀ ਮੌਤ ਉਤੇ ਦੁੱਖ ਜ਼ਾਹਿਰ

ਉਨ੍ਹਾਂ ਨੇ ਦੱਸਿਆ ਕਿ ਸੰਦੀਪ ਸਿੰਘ ਦੁੱਧ ਵੇਚਣ ਦਾ ਕੰਮ ਕਰਦਾ ਸੀ ਅਤੇ ਘਰ ਦਾ ਇਕਲੌਤਾ ਕਮਾਉਣ ਵਾਲਾ ਸੀ। ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਉਸ ਨੇ ਬੱਸ ਡਰਾਈਵਰ ਖ਼ਿਲਾਫ਼ ਕਾਰਵਾਈ ਕਰਨ ਅਤੇ ਪਰਿਵਾਰ ਨੂੰ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਾਬਿਲੇਗੌਰ ਹੈ ਕਿ ਇਕ ਦੂਜੀ ਘਟਨਾ ਵਿੱਚ ਸ਼ਨਿੱਚਰਵਾਰ (15 ਫਰਵਰੀ) ਨੂੰ ਧਿਆਨਾ 'ਚ ਜਗਰਾਓਂ ਸਥਿਤ ਤਹਿਸੀਲ ਰੋਡ 'ਤੇ ਸਕੂਲ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਕਾਰ ਚਾਲਕ ਦੀ ਗਲਤੀ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਕਾਰ ਚਾਲਕ ਨੇ ਗਲਤੀ ਨਾਲ ਸਕੂਲ ਬੱਸ ਨੂੰ ਓਵਰਟੇਕ ਕੀਤਾ ਜੋ ਸੱਜੇ ਪਾਸੇ ਅਤੇ ਸਪੀਡ 'ਤੇ ਚੱਲ ਰਹੀ ਸੀ।

ਇਸ ਦੌਰਾਨ ਡਰਾਈਵਰ ਵੱਲੋਂ ਕਾਰ ਤੋਂ ਸੰਤੁਲਨ ਗੁਆਉਣ ਕਾਰਨ ਹਾਦਸਾ ਵਾਪਰ ਗਿਆ। ਇਹ ਘਟਨਾ ਹੀਰਾ ਬਾਗ ਇਲਾਕੇ ਦੀ ਹੈ। ਪਹਿਲਾਂ ਤਾਂ ਕਾਰ ਚਾਲਕ ਨੇ ਸਾਰਾ ਕਸੂਰ ਬੱਸ ਡਰਾਈਵਰ 'ਤੇ ਮੜ੍ਹ ਦਿੱਤਾ, ਪਰ ਨੇੜੇ ਦੀ ਦੁਕਾਨ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰਨ 'ਤੇ ਕਾਰ ਚਾਲਕ ਦੀ ਗਲਤੀ ਪਾਈ ਗਈ। ਸਕੂਲ ਪ੍ਰਬੰਧਕਾਂ ਨੇ ਸੀਸੀਟੀਵੀ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ : Delhi Stampede: ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ ਮਚੀ ਭਗਦੜ; 18 ਲੋਕਾਂ ਦੀ ਮੌਤ

 

Trending news