Fatehgarh Sahib News: ਗੁਰਮੀਤ ਨੇ ਦੱਸਿਆ ਕਿ ਜਿੱਥੇ ਉਹਨਾਂ ਨੂੰ ਜਿਥੇ ਰੱਖਿਆ ਗਿਆ ਸੀ ਉੱਥੇ ਖਾਣ ਦੇ ਲਈ ਵੀ ਕੋਈ ਚੰਗਾ ਪ੍ਰਬੰਧ ਨਹੀਂ ਸੀ ਅਤੇ ਪੀਣ ਲਈ ਵੀ ਪਾਣੀ ਵੀ ਥੋੜਾ ਹੀ ਦਿੱਤਾ ਜਾਂਦਾ ਸੀ ਪਰ ਉਹ ਉਹਨਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ।
Trending Photos
Fatehgarh Sahib News(ਜਗਮੀਤ ਸਿੰਘ): ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨਾਗਰਿਕਾਂ ਨੂੰ ਟਰੰਪ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਅਮਰੀਕਾ ਦੇ ਵੱਲੋਂ ਇੱਕ ਹੋਰ ਜਹਾਜ ਰਾਹੀਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਵਾਪਸ ਦੇਸ਼ ਭੇਜਿਆ ਗਿਆ ਜਿਨਾਂ ਦੇ ਵਿੱਚ ਹਲਕਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਪਿੰਡ ਤਲਾਣੀਆਂ ਦਾ ਰਹਿਣ ਵਾਲਾ ਗੁਰਮੀਤ ਸਿੰਘ ਵੀ ਹੈ। ਜਿਸ ਨੇ ਆਪਣੀ ਹੱਡਬੀਤੀ ਸੁਣਾਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ 06 ਨਵੰਬਰ 2024 ਨੂੰ ਅਮਰੀਕ ਦੇ ਲਈ ਘਰੋਂ ਨਿਕਲਿਆ ਸੀ। ਉਹਨਾਂ ਜੈਪੁਰ ਤੋਂ ਫਲਾਈਟ 29 ਨਵੰਬਰ ਨੂੰ ਸੀ। ਉਹਨਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਦੀ 25 ਲੱਖ ਰੁਪਏ ਵਿਚ ਗੱਲ ਹੋਈ ਸੀ। ਪਰ ਬਾਅਦ ਉਹਨਾਂ ਨੂੰ ਹੋਰ ਪੈਸੇ ਦੇਣੇ ਪਏ। ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਈ ਕਈ ਦਿਨ ਉਹਨਾਂ ਨੂੰ ਪਾਣੀ ਪੀ ਕੇ ਗੁਜਾਰਾ ਕਰਨਾ ਪਿਆ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਰਸਤੇ ਵਿੱਚ ਕੁੱਟਮਾਰ ਵੀ ਹੋਈ ਹੈ।
ਗੁਰਮੀਤ ਨੇ ਦੱਸਿਆ ਕਿ ਜਿੱਥੇ ਉਹਨਾਂ ਨੂੰ ਜਿਥੇ ਰੱਖਿਆ ਗਿਆ ਸੀ ਉੱਥੇ ਖਾਣ ਦੇ ਲਈ ਵੀ ਕੋਈ ਚੰਗਾ ਪ੍ਰਬੰਧ ਨਹੀਂ ਸੀ ਅਤੇ ਪੀਣ ਲਈ ਵੀ ਪਾਣੀ ਵੀ ਥੋੜਾ ਹੀ ਦਿੱਤਾ ਜਾਂਦਾ ਸੀ ਪਰ ਉਹ ਉਹਨਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਨੇ ਨੌਜਵਾਨ ਨੂੰ ਅਪੀਲ ਕੀਤੀ ਕਿ ਡੌਂਕੀ ਲਾ ਕੇ ਬਾਹਰ ਜਾਣ ਦੀ ਬਜਾਏ ਇੱਥੇ ਹੀ ਕੰਮ ਕਰਨਾ ਚਾਹੀਦਾ ਹੈ।
ਦੱਸਦਈਏ ਕਿ ਸ਼ਨੀਵਾਰ ਨੂੰ ਡਿਪੋਰਟ ਕਰਕੇ ਵਾਪਸ ਭੇਜੇ ਗਏ ਲੋਕਾਂ ਵਿੱਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2 ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 1-1 ਵਿਅਕਤੀ ਸ਼ਾਮਲ ਹੈ। ਇਨ੍ਹਾਂ ਡਿਪਰੋਰਟ ਭਾਰਤੀਆਂ 'ਚ ਪੰਜਾਬ ਸੂਬੇ ਦੇ ਲੋਕਾਂ ਵਿੱਚੋਂ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹੈ। ਇੰਨ੍ਹਾਂ 'ਚ ਜਿਆਦਾਤਰ 18 ਤੋਂ 30 ਸਾਲ ਦੇ ਲੋਕ ਸ਼ਾਮਲ ਸਨ।