Rajpura News: ਅਮਰੀਕਾ ਤੋਂ ਡਿਪੋਰਟ ਹੋਏ ਰਾਜਪੁਰਾ ਦੇ ਦੋ ਚਚੇਰੇ ਭਰਾ ਗ੍ਰਿਫ਼ਤਾਰ; ਕਤਲ ਮਾਮਲੇ ਵਿਚ ਸਨ ਲੋੜੀਂਦੇ
Advertisement
Article Detail0/zeephh/zeephh2648344

Rajpura News: ਅਮਰੀਕਾ ਤੋਂ ਡਿਪੋਰਟ ਹੋਏ ਰਾਜਪੁਰਾ ਦੇ ਦੋ ਚਚੇਰੇ ਭਰਾ ਗ੍ਰਿਫ਼ਤਾਰ; ਕਤਲ ਮਾਮਲੇ ਵਿਚ ਸਨ ਲੋੜੀਂਦੇ

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਰਾਜਪੁਰਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਉਤੇ 302 ਤਹਿਤ ਮਾਮਲਾ ਦਰਜ ਹੋਣ ਕਰਕੇ ਪੁਲਿਸ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਦੋਵਾਂ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸੰਦੀਪ ਅਤੇ ਪ੍ਰਦੀਪ ਦੋਨੋਂ ਵਿਕਾਸ ਨਗਰ ਰਾਜਪੁਰਾ ਦੇ ਰਹਿਣ ਵਾਲੇ ਹਨ ਜੋ ਕਿ ਬੀਤੇ ਸਾਲ ਰਾਜਪੁਰਾ ਦੀ ਸਬਜ਼ੀ ਮੰਡੀ ਵਿੱਚ ਕਤਲ ਮਾਮਲੇ ਵਿੱਚ ਭਗੌ

Rajpura News: ਅਮਰੀਕਾ ਤੋਂ ਡਿਪੋਰਟ ਹੋਏ ਰਾਜਪੁਰਾ ਦੇ ਦੋ ਚਚੇਰੇ ਭਰਾ ਗ੍ਰਿਫ਼ਤਾਰ; ਕਤਲ ਮਾਮਲੇ ਵਿਚ ਸਨ ਲੋੜੀਂਦੇ

Rajpura News: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਰਾਜਪੁਰਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਉਤੇ 302 ਤਹਿਤ ਮਾਮਲਾ ਦਰਜ ਹੋਣ ਕਰਕੇ ਪੁਲਿਸ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਦੋਵਾਂ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸੰਦੀਪ ਅਤੇ ਪ੍ਰਦੀਪ ਦੋਨੋਂ ਵਿਕਾਸ ਨਗਰ ਰਾਜਪੁਰਾ ਦੇ ਰਹਿਣ ਵਾਲੇ ਹਨ ਜੋ ਕਿ ਬੀਤੇ ਸਾਲ ਰਾਜਪੁਰਾ ਦੀ ਸਬਜ਼ੀ ਮੰਡੀ ਵਿੱਚ ਕਤਲ ਮਾਮਲੇ ਵਿੱਚ ਭਗੌੜੇ ਸਨ।

ਕਾਬਿਲੇਗੌਰ ਹੈ ਕਿ ਕੁਝ ਨੌਜਵਾਨਾਂ ਵੱਲੋਂ ਰਾਜਪੁਰਾ ਦੀ ਸਬਜ਼ੀ ਮੰਡੀ ਵਿੱਚ ਦੇਰ ਰਾਤ ਸਵਰਨ ਸਿੰਘ ਨਾਮ ਦੇ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਨੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ਵਿੱਚ ਸੰਦੀਪ ਤੇ ਪ੍ਰਦੀਪ ਦਾ ਨਾਮ ਵੀ ਸ਼ਾਮਿਲ ਸੀ।

ਉਨ੍ਹਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵਾਂ ਚਚੇਰੇ ਭਰਾਵਾਂ ਖ਼ਿਲਾਫ਼ 25 ਜੂਨ 2023 ਨੂੰ ਰਾਜਪੁਰਾ, ਪਟਿਆਲਾ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਫਿਲਹਾਲ ਦੋਵਾਂ ਭਰਾਵਾਂ ਨੂੰ ਅੱਜ ਬਾਅਦ ਦੁਪਹਿਰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਫੜੇ ਗਏ ਦੋ ਚਚੇਰੇ ਭਰਾਵਾਂ ਦੀ ਪਛਾਣ ਸੰਦੀਪ ਅਤੇ ਪ੍ਰਦੀਪ ਵਜੋਂ ਹੋਈ ਹੈ।

ਇੱਥੇ ਪਰਿਵਾਰ ਵਾਲਿਆਂ ਨੇ ਬੱਚਿਆਂ 'ਤੇ ਝੂਠਾ ਕੇਸ ਦਰਜ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਤੋਂ ਪ੍ਰਾਪਤ ਐਫਆਈਆਰ ਅਨੁਸਾਰ 25 ਜੂਨ 2023 ਨੂੰ ਪਿੰਡ ਢੀਂਡਸਾ ਦੇ ਹਸਮੁਖ ਦੀ ਦਾਣਾ ਮੰਡੀ ਨੇੜੇ ਫਲ ਵਿਕਰੇਤਾਵਾਂ ਨਾਲ ਲੜਾਈ ਹੋਈ ਸੀ। ਹਸਮੁਖ ਦੇ ਕਹਿਣ 'ਤੇ ਸੰਦੀਪ-ਪ੍ਰਦੀਪ ਤਲਵਾਰਾਂ ਲੈ ਕੇ ਦਾਣਾ ਮੰਡੀ ਪਹੁੰਚੇ ਸਨ। ਜਿਸ ਤੋਂ ਬਾਅਦ ਮੁਲਜ਼ਮਾਂ ਵਿਚਾਲੇ ਲੜਾਈ ਹੋ ਗਈ ਅਤੇ ਸਰਵਣ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਗਈ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 1.20 ਕਰੋੜ ਰੁਪਏ ਖਰਚ ਕਰਕੇ ਬਾਹਰ ਭੇਜੇ
ਦੋਵਾਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਹੀ ਪ੍ਰਦੀਪ ਅਤੇ ਸੰਦੀਪ ਦੇ ਘਰ ਨਾ ਆਉਣ ਦੀ ਸੂਚਨਾ ਮਿਲੀ ਸੀ। ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਸਾਨੂੰ ਉਮੀਦ ਸੀ ਕਿ ਦੋਵੇਂ ਘਰ ਆ ਜਾਣਗੇ ਪਰ ਅਜਿਹਾ ਨਹੀਂ ਹੋਇਆ। ਦੋਵਾਂ ਨੂੰ ਬਾਹਰ ਭੇਜਣ ਲਈ 1.20 ਕਰੋੜ ਰੁਪਏ ਖਰਚ ਕੀਤੇ ਗਏ। ਸਤਨਾਮ ਸਿੰਘ ਨੇ ਦੱਸਿਆ ਕਿ ਪੈਸੇ ਲੈਣ ਤੋਂ ਪਹਿਲਾਂ ਏਜੰਟ ਨੇ ਸਾਫ਼ ਰਸਤੇ ਰਾਹੀਂ ਭੇਜਣ ਲਈ ਕਿਹਾ ਸੀ। ਪਰ, ਦੋਵਾਂ ਬੱਚਿਆਂ ਨੂੰ ਜੰਗਲ ਵਿਚ ਭੇਜ ਦਿੱਤਾ ਗਿਆ।

ਸਤਨਾਮ ਸਿੰਘ ਨੇ ਦੱਸਿਆ ਕਿ 2023 ਵਿੱਚ ਲੜਾਈ ਹੋਈ ਸੀ। ਜਿਸ ਵਿੱਚ ਦੋਵੇਂ ਫਸੇ ਹੋਏ ਸਨ। ਇਸ ਮਾਮਲੇ ਵਿੱਚ ਗੱਡੀ ਕਾਰਨ ਦੋਵਾਂ ਦੇ ਨਾਂ ਸਾਹਮਣੇ ਆਏ ਸਨ। ਪੁਲਿਸ ਨੇ ਸਾਡੇ ਘਰੋਂ ਕਾਰ ਬਰਾਮਦ ਕਰ ਲਈ ਸੀ। ਸਤਨਾਮ ਨੇ ਅਪੀਲ ਕੀਤੀ ਹੈ ਕਿ ਉਸ ਦੇ ਬੱਚਿਆਂ ਨੂੰ ਝੂਠੇ ਕੇਸ ਵਿੱਚੋਂ ਕੱਢ ਕੇ ਬਾਹਰ ਭੇਜਣ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਥਿਤੀ ਬਿਆਨ ਕਰਦਿਆਂ ਦੱਸਿਆ ਕਿ 8-10 ਹਜ਼ਾਰ ਰੁਪਏ ਵਿੱਚ ਗੱਡੀ ਚਲਾ ਕੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ।

Trending news