Ferozepur News: ਆਈਸਕ੍ਰੀਮ ਪਾਰਲਰ ਗੋਲੀਬਾਰੀ ਮਾਮਲੇ 'ਚ ਆਈਸਕ੍ਰੀਮ ਖਰੀਦਣ ਵਾਲਾ ਪਰਿਵਾਰ ਆਇਆ ਸਾਹਮਣੇ
Advertisement
Article Detail0/zeephh/zeephh1937772

Ferozepur News: ਆਈਸਕ੍ਰੀਮ ਪਾਰਲਰ ਗੋਲੀਬਾਰੀ ਮਾਮਲੇ 'ਚ ਆਈਸਕ੍ਰੀਮ ਖਰੀਦਣ ਵਾਲਾ ਪਰਿਵਾਰ ਆਇਆ ਸਾਹਮਣੇ

Ferozepur News: ਲੋਕਾਂ ਦੀ ਸਹਿਣਸ਼ੀਲਤਾ ਅਤੇ ਸਬਰ ਕਿੰਨਾ ਘੱਟ ਰਿਹਾ ਹੈ ਕਿ ਆਈਸਕ੍ਰੀਮ ਮਿਲਣ ਵਿੱਚ ਦੇਰੀ ਹੋਣ ਕਾਰਨ ਗੋਲੀ ਚੱਲ ਗਈ ਹੈ। ਗੋਲੀ ਲੱਗਣ ਕਾਰਨ ਦੁਕਾਨ 'ਤੇ ਮੌਜੂਦ ਇੱਕ ਔਰਤ ਅਤੇ ਇੱਕ ਨੌਜਵਾਨ ਜ਼ਖਮੀ ਹੋ ਗਏ।

Ferozepur News: ਆਈਸਕ੍ਰੀਮ ਪਾਰਲਰ ਗੋਲੀਬਾਰੀ ਮਾਮਲੇ 'ਚ ਆਈਸਕ੍ਰੀਮ ਖਰੀਦਣ ਵਾਲਾ ਪਰਿਵਾਰ ਆਇਆ ਸਾਹਮਣੇ

Ferozepur News:  ਆਈਸਕ੍ਰੀਮ ਪਾਰਲਰ ਗੋਲੀਬਾਰੀ ਮਾਮਲੇ 'ਚ ਆਈਸਕ੍ਰੀਮ ਖਰੀਦਣ ਵਾਲਾ ਪਰਿਵਾਰ ਸਾਹਮਣੇ ਆਇਆ ਹੈ। ਇਸ ਦੌਰਾਨ ਆਈਸਕ੍ਰੀਮ ਖਰੀਦਣ ਆਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਨੂੰ ਸਾਡੇ ਲੜਕੇ ਦੇ ਪਿਸਤੌਲ ਨਾਲ ਚਲਾਈ ਗਈ ਗੋਲੀ ਨਾਲ ਨਹੀਂ, ਸਗੋਂ ਆਈਸ ਕਰੀਮ ਪਾਰਲਰ 'ਤੇ ਖੜ੍ਹੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਉਸ ਦੇ ਸਾਥੀ ਆਈਸਕ੍ਰੀਮ ਪਾਰਲਰ ਮਾਲਕ ਨੌਜਵਾਨ ਜ਼ਖਮੀ ਹੋ ਗਿਆ ਅਤੇ ਉਨ੍ਹਾਂ ਦੀ ਗੋਲੀ ਨੇ ਮੈਨੂੰ ਜ਼ਖਮੀ ਕਰ ਦਿੱਤਾ। ਨੂੰਹ ਨੂੰ ਗੋਲੀ ਮਾਰੀ ਗਈ ਹੈ।

ਪੁਲਿਸ ਨੇ ਦੋਵਾਂ ਧੀਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰ ਲਿਆ ਹੈ। ਲੋਕਾਂ ਦੀ ਸਹਿਣਸ਼ੀਲਤਾ ਅਤੇ ਸਬਰ ਕਿੰਨਾ ਘੱਟ ਰਿਹਾ ਹੈ ਕਿ ਆਈਸਕ੍ਰੀਮ ਮਿਲਣ ਵਿੱਚ ਦੇਰੀ ਹੋਣ ਕਾਰਨ ਗੋਲੀ ਚੱਲ ਗਈ ਹੈ। ਗੋਲੀ ਲੱਗਣ ਕਾਰਨ ਦੁਕਾਨ 'ਤੇ ਮੌਜੂਦ ਇੱਕ ਔਰਤ ਅਤੇ ਇੱਕ ਨੌਜਵਾਨ ਜ਼ਖਮੀ ਹੋ ਗਏ।

ਅੱਜ ਆਈਸਕ੍ਰੀਮ ਖਰੀਦਣ ਆਏ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ ਕਿ ਅਸੀਂ ਦੁਕਾਨ 'ਤੇ ਆਈਸਕ੍ਰੀਮ ਲੈਣ ਗਏ ਸੀ ਨਾ ਕਿ ਲੜਾਈ ਝਗੜਾ ਕਰਨ ਲਈ। ਉਸ ਦੁਕਾਨ 'ਤੇ ਪਹਿਲਾਂ ਹੀ 5 ਤੋਂ 7 ਵਿਅਕਤੀ ਬੈਠੇ ਸਨ ਜਿਨ੍ਹਾਂ ਕੋਲ ਹਥਿਆਰ ਸਨ ਅਤੇ ਉਨ੍ਹਾਂ ਨੇ ਮੇਰੇ ਲੜਕੇ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਮੇਰੀ ਨੂੰਹ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਉਹਨਾਂ ਨੇ ਮੰਗ ਕੀਤੀ ਕਿ ਪੁਲਿਸ ਉਸ ਦੇ ਬੇਟੇ 'ਤੇ ਗੋਲੀ ਚਲਾਉਣ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਅਤੇ ਉਸ ਨੂੰ ਹਸਪਤਾਲ ਤੋਂ ਬਾਹਰ ਕੱਢੇ।

ਇਹ ਵੀ ਪੜ੍ਹੋ: Ferozepur Firing News: ਆਈਸਕ੍ਰੀਮ ਪਾਰਲਰ 'ਤੇ ਚੱਲੀ ਗੋਲੀ, ਦੋ ਜ਼ਖ਼ਮੀ

ਇਸ ਦੇ ਨਾਲ ਹੀ ਉਸ ਨੇ ਸੀਸੀਟੀਵੀ ਫੁਟੇਜ ਦਿਖਾਈ ਜਿਸ ਵਿੱਚ ਸਪਸ਼ਟ ਤੌਰ ’ਤੇ ਉਸ ਦੀ ਚੱਲਦੀ ਕਾਰ ’ਤੇ ਗੋਲੀਬਾਰੀ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਦੁਕਾਨਦਾਰ ਦੇ ਸਾਥੀਆਂ ਵੱਲੋਂ ਪਿੱਛਿਓਂ ਫਾਇਰਿੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਦੁਕਾਨਦਾਰ ਜ਼ਖ਼ਮੀ ਹੋ ਗਿਆ ਸੀ। ਜਿਸ 'ਚ ਦੁਕਾਨਦਾਰ ਦੇ ਸਾਥੀ ਫਾਇਰਿੰਗ ਕਰਦੇ ਸਾਫ ਨਜ਼ਰ ਆ ਰਹੇ ਹਨ।

 ਗੌਰਤਲਬ ਹੈ ਕਿ ਪੰਜਾਬ ਦੇ ਜ਼ਿਲ੍ਹੇ ਫ਼ਿਰੋਜ਼ਪੁਰ 'ਚ ਦੇਰ ਰਾਤ ਮੱਲਵਾਲ ਰੋਡ 'ਤੇ ਇੱਕ ਆਈਸਕ੍ਰੀਮ ਪਾਰਲਰ 'ਤੇ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਸੀ। ਗੋਲੀ ਚਲਾਉਣ ਵਾਲੇ ਨੌਜਵਾਨ ਦੀ ਪਤਨੀ ਅਤੇ ਆਈਸਕ੍ਰੀਮ ਪਾਰਲਰ ਦੇ ਮਾਲਕ ਜ਼ਖ਼ਮੀ ਹੋ ਗਏ ਸੀ। ਦੱਸ ਦਈਏ ਕਿ ਇਕ ਨੌਜਵਾਨ ਆਪਣੇ ਪਰਿਵਾਰ ਸਮੇਤ ਨਵੇਂ ਖੁੱਲ੍ਹੇ ਆਈਸਕ੍ਰੀਮ ਪਾਰਲਰ 'ਤੇ ਆਈਸਕ੍ਰੀਮ ਖਾਣ ਆਇਆ ਸੀ ਤਾਂ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਕਾਰਨ ਉਸ ਨੇ ਆਪਣਾ ਰਿਵਾਲਵਰ ਕੱਢ ਕੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਦੁਕਾਨਦਾਰ ਨੂੰ ਗੋਲੀ ਲੱਗ ਗਈ, ਜਿਸ ਤੋਂ ਬਾਅਦ ਦੁਕਾਨਦਾਰ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰ ਦਿੱਤਾ ਸੀ।

ਗੋਲੀ ਚੱਲੀ ਜੋ ਸ਼ੂਟਰ ਦੀ ਪਤਨੀ ਨੂੰ ਲੱਗੀ, ਜਿਸ ਕਾਰਨ ਦੋਵੇਂ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਅਤੇ ਦੂਜੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫ਼ਿਰੋਜ਼ਪੁਰ ਵਿੱਚ ਦੇਰ ਰਾਤ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. ਵੀ. ਖੰਗਾਲੇ ਜਾ ਰਹੇ ਹਨ।

Trending news