Fatehgarh Sahib News: ਦੋਸ਼ੀ ਗੁਰਕੀਰਤ ਸਿੰਘ ਇੱਕ ਸਾਲ ਮਲੇਸ਼ੀਆ ਲਗਾ ਕੇ ਮਈ 2024 ਵਿੱਚ ਵਾਪਸ ਆਇਆ ਹੈ। ਇਹ ਦੋਵੇਂ ਦੋਸ਼ੀ ਗੈਂਗਸਟਰ ਅਰਸ਼ ਡੱਲਾ ਲਈ ਪਟਿਆਲਾ ਜੇਲ੍ਹ ਵਿੱਚ ਬੰਦ ਦੋਸ਼ੀ ਤੇਜਬੀਰ ਸਿੰਘ ਉਰਫ਼ ਸਾਬੂ ਵਾਸੀ ਅਮ੍ਰਿਤਸਰ ਰਾਹੀ ਕੰਮ ਕਰਦੇ ਸਨ, ਜੋ ਕਿ ਕਤਲ ਅਤੇ ਨਜਾਇਜ਼ ਅਸਲਿਆ ਦੇ ਮੁਕੱਦਮਿਆਂ ਵਿੱਚ ਜੇਲ੍ਹ ਵਿੱਚ ਬੰਦ ਹੈ।
Trending Photos
Fatehgarh Sahib News(ਜਗਮੀਤ ਸਿੰਘ): ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਅਰਸ਼ ਡੱਲਾ ਗੈਂਗ ਦੇ ਦੋ ਗੁਰਗਿਆਂ ਨੂੰ 05 ਕੰਟਰੀ ਮੇਡ ਪਿਸਟਲ 32 ਬੋਰ ਤੇ 05 ਜਿੰਦਾ ਕਾਰਤੂਸ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਦੋਨੋਂ ਵਿਅਕਤੀ ਅੰਮ੍ਰਿਤਸਰ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਇਸ ਸਬੰਧੀ ਐਸਐਸਪੀ ਫ਼ਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਵੱਲੋਂ ਪ੍ਰੈਸ ਕਾਨਫ਼ਰੰਸ ਕਰ ਕੇ ਜਾਣਕਾਰੀ ਦਿੱਤੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਫ਼ਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਸੀ.ਆਈ.ਏ ਸਰਹਿੰਦ ਦੀ ਟੀਮ ਨੇ ਸਾਹਿਲ ਅਤੇ ਗੁਰਕੀਰਤ ਸਿੰਘ ਵਾਸੀਆਨ ਅੰਮ੍ਰਿਤਸਰ ਨੂੰ ਸਰਹਿੰਦ ਵਿੱਚੋਂ ਕਾਬੂ ਕਰ ਕੇ ਉਨ੍ਹਾਂ ਤੋਂ 05 ਕੰਟਰੀ ਮੇਡ ਪਿਸਟਲ .32 ਬੋਰ ਸਮੇਤ 05 ਜਿੰਦਾ ਰੌਂਦ ਬਰਾਮਦ ਕੀਤੇ। ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਅਸਲਾ ਐਕਟ ਥਾਣਾ ਸਰਹਿੰਦ ਕਰਵਾਇਆ ਗਿਆ।
ਦੋਸ਼ੀ ਗੁਰਕੀਰਤ ਸਿੰਘ ਇੱਕ ਸਾਲ ਮਲੇਸ਼ੀਆ ਲਗਾ ਕੇ ਮਈ 2024 ਵਿੱਚ ਵਾਪਸ ਆਇਆ ਹੈ। ਇਹ ਦੋਵੇਂ ਦੋਸ਼ੀ ਗੈਂਗਸਟਰ ਅਰਸ਼ ਡੱਲਾ ਲਈ ਪਟਿਆਲਾ ਜੇਲ੍ਹ ਵਿੱਚ ਬੰਦ ਦੋਸ਼ੀ ਤੇਜਬੀਰ ਸਿੰਘ ਉਰਫ਼ ਸਾਬੂ ਵਾਸੀ ਅਮ੍ਰਿਤਸਰ ਰਾਹੀ ਕੰਮ ਕਰਦੇ ਸਨ, ਜੋ ਕਿ ਕਤਲ ਅਤੇ ਨਜਾਇਜ਼ ਅਸਲਿਆ ਦੇ ਮੁਕੱਦਮਿਆਂ ਵਿੱਚ ਜੇਲ੍ਹ ਵਿੱਚ ਬੰਦ ਹੈ।
ਦੋਸ਼ੀ ਸਾਹਿਲ ਅਤੇ ਤੇਜਬੀਰ ਸਿੰਘ ਅੰਮ੍ਰਿਤਸਰ ਦੇ ਮੁਹੱਲਾ ਸਰੀਫਪੁਰਾ ਦੇ ਰਹਿਣ ਵਾਲੇ ਹਨ, ਜਿਸ ਕਰ ਕੇ ਇਹ ਇੱਕ ਦੂਜੇ ਦੇ ਦੋਸਤ ਹਨ। ਤੇਜਬੀਰ ਸਿੰਘ ਉਰਫ਼ ਸਾਬੂ ਗੈਂਗਸਟਰ ਅਰਸ਼ ਡੱਲੇ ਦਾ ਐਸੋਸੀਏਟ ਹੈ, ਜਿਸ ਨੇ ਅੰਮ੍ਰਿਤਸਰ ਵਿੱਚ ਇੱਕ ਕਤਲ ਦੀ ਵਾਰਦਾਤ ਅਤੇ ਹੋਰ ਵੱਡੀਆਂ ਵਾਰਦਾਤਾਂ ਤੇ ਫਿਰੌਤੀਆਂ ਨੂੰ ਅੰਜਾਮ ਦੇਣ ਲਈ ਇਹਨਾਂ ਦੋਸ਼ੀਆਂ ਨੂੰ ਇਹ ਅਸਲੇ ਮੁਹੱਈਆ ਕਰਵਾਏ ਸਨ। ਜਿਨ੍ਹਾਂ ਨੂੰ ਸਮਾਂ ਰਹਿੰਦਿਆਂ ਹੀ ਕਾਬੂ ਕਰ ਕੇ ਕਿਸੇ ਵੱਡੀ ਵਾਰਦਾਤ ਨੂੰ ਹੋਣ ਤੋ ਰੋਕਿਆ ਗਿਆ ਹੈ। ਪਟਿਆਲਾ ਜੇਲ੍ਹ ਵਿੱਚ ਬੰਦ ਦੋਸ਼ੀ ਤੇਜਬੀਰ ਸਿੰਘ ਨੂੰ ਜੇਲ੍ਹ ਵਿੱਚੋਂ ਲਿਆ ਕੇ ਡੂੰਘਾਈ ਨਾਲ ਪੁੱਛਗਿੱਛ ਕਰ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ, ਜਿਸ ਤੇ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਫ਼ਿਲਹਾਲ ਤਿੰਨੋ ਦੋਸ਼ੀ ਪੁਲਿਸ ਰਿਮਾਂਡ ਤੇ ਹਨ।