Trending Photos
Harbhajan Mann's new song 'The Battle Of Chamkaur Garhi': ਪੰਜਾਬੀ ਮਨੋਰੰਜਨ ਜਗਤ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਗੀਤ ਦਿੱਤੇ ਹਨ। ਉਹ ਹਮੇਸ਼ਾ ਲਾਈਮਲਾਈਟ ‘ਚ ਬਣੇ ਰਹਿੰਦੇ ਹਨ ਅਤੇ ਇਸ ਦੌਰਾਨ ਹਰਭਜਨ ਮਾਨ ਵੱਲੋਂ ਇੱਕ ਹੋਰ ਨਵਾਂ ਗੀਤ ‘ਗਾਥਾ ਚਮਕੌਰ ਦੀ ਗੜ੍ਹੀ’ ਰਿਲੀਜ਼ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਗਾਇਕ ਹਰਭਜਨ ਮਾਨ ਦੇ ਇੰਡਸਟਰੀ ‘ਚ 30 ਸਾਲ ਪੂਰੇ ਹੋ ਗਏ ਹਨ। ਇਸੇ ਦੌਰਾਨ ਹਰਭਜਨ ਨੇ ਆਪਣੇ ਪ੍ਰਸ਼ੰਸਕਾਂ ਅਤੇ ਸਿੱਖ ਸੰਗਤ ਨੂੰ ਇੱਕ ਖ਼ਾਸ ਤੋਹਫਾ ਦਿੱਤਾ ਹੈ। ਹਰਭਜਨ ਮਾਨ ਵੱਲੋਂ ਹਾਲ ਹੀ ਵਿੱਚ ਇੱਕ ਐਲਬਮ ‘ਮਾਇ ਵੇਅ: ਮੈਂ ਤੇ ਮੇਰੇ ਗੀਤ’ ਰਿਲੀਜ਼ ਕੀਤੀ ਗਈ ਸੀ।
ਹੁਣ ਹਰਭਜਨ ਮਾਨ ਵੱਲੋਂ ਇੱਕ ਹੋਰ ਧਾਰਿਮਕ ਗੀਤ ਰਿਲੀਜ਼ ਹੋਇਆ ਹੈ ਅਤੇ ਇਸ ਗੀਤ ਦਾ ਸਿਰਲੇਖ ਹੈ ‘ਗਾਥਾ ਚਮਕੌਰ ਦੀ ਗੜ੍ਹੀ’।
ਦੱਸਣਯੋਗ ਹੈ ਕਿ ਇਹ ਗੀਤ ਵੱਡੇ ਸਾਹਿਬਜ਼ਾਦਿਆਂ — ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ — ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ ਹੈ।
ਇਸੇ ਗੀਤ ਦੀ ਇੱਕ ਵੀਡੀਓ ਹਰਭਜਨ ਮਾਨ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਗਈ। ਇਸ ਪੋਸਟ ਨੂੰ ਸਾਂਝੀ ਕਰਦਿਆਂ ਹਰਭਜਨ ਮਾਨ ਵੱਲੋਂ ਕੈਪਸ਼ਨ ‘ਚ ਲਿਖਿਆ ਗਿਆ ਕਿ, "ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ... ਧੰਨ ਧੰਨ, ਸਰਬੰਸ-ਦਾਨੀ, ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਮਹਾਨਤਾ ਨੂੰ ਦਰਸਾਉਂਦੀ, ਗੁਰੂ ਸਾਹਬ ਦੀ ਭਾਈ ਦਿਆ ਸਿੰਘ ਜੀ ਨਾਲ ਵਾਰਤਾਲਾਪ"
ਉਨ੍ਹਾਂ ਹੋਰ ਵੀ ਲਿਖਿਆ "ਧੰਨ ਧੰਨ, ਸਰਬੰਸ-ਦਾਨੀ, ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਮਹਾਨਤਾ ਤੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਇਹ ਧਾਰਮਿਕ ਗੀਤ"
Harbhajan Mann's new song 'The Battle Of Chamkaur Garhi':
ਹੋਰ ਪੜ੍ਹੋ: Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 24 ਦਸੰਬਰ 2022