Jalandhar Accident News: ਸੜਕ 'ਤੇ ਖੜੀ ਟਰਾਲੀ ਵਿੱਚ ਬੇਕਾਬੂ ਹੋਈ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਮਰਨ ਵਾਲਿਆ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਸ਼ਾਮਲ ਸੀ।
Trending Photos
Jalandhar Accident News(SUNIL MAHENDRU): ਜਲੰਧਰ ਅੰਮ੍ਰਿਤਸਰ ਹਾਈਵੇ ਤੇ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ। ਜਦੋਂ ਸੜਕ 'ਤੇ ਖੜੀ ਟਰਾਲੀ ਵਿੱਚ ਬੇਕਾਬੂ ਹੋਈ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਮਰਨ ਵਾਲਿਆ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਸ਼ਾਮਲ ਸੀ। ਮ੍ਰਿਤਕਾਂ ਦੀ ਪਛਾਣ ਬਾਗ ਕਲੋਨੀ ਨਿਵਾਸੀ ਮੋਹਨ ਸਿੰਘ (70), ਉਸਦੀ ਪਤਨੀ ਰਾਜਵੰਤ ਕੌਰ (65) ਅਤੇ ਬੇਟੀ ਸਰਬਜੀਤ ਕੌਰ ਦੇ ਰੂਪ ਵਿੱਚ ਹੈ। ਹਾਦਸਾ ਐਨਾ ਜਿਆਦਾ ਭਿਆਨਕ ਸੀ ਕਿ ਕਾਰ ਟਰਾਲੀ ਦੇ ਅੰਦਰ ਤੱਕ ਵੜ ਗਈ ਅਤੇ ਕਾਰ ਵਿੱਚ ਸਵਾਰ ਸਾਰੇ ਮੈਂਬਰਾਂ ਦੀ ਮੌਕੇ ਤੇ ਹੀ ਮੌਤ ਹੋਈ ਗਈ।
ਰਾਹਗੀਰਾਂ ਨੇ ਦੱਸਿਆ ਕਿ ਕਾਰ ਅੰਮ੍ਰਿਤਸਰ ਤੋਂ ਪਠਾਨਕੋਟ ਚੌਕ ਵੱਲ ਜਾ ਰਹੀ ਸੀ। ਅਚਾਨਕ ਇਹ ਬੇਕਾਬੂ ਹੋ ਕੇ ਟਰਾਲੀ ਵਿੱਚ ਜਾ ਵੱਜੀ। ਘਟਨਾ ਤੋਂ ਬਾਅਦ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਕਾਰ ਵਿਚ ਸਵਾਰ ਤਿੰਨਾਂ ਵਿਅਕਤੀਆਂ ਨੂੰ ਬਾਹਰ ਕੱਢਿਆ। ਤਿੰਨਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ, ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਾਰ ਸਵਾਰ ਮਾ,ਬਾਪ ਅਤੇ ਧੀ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: Sukhpal Khaira News: ਕਪੂਰਥਲਾ ਅਦਾਲਤ ਨੇ ਸੁਖਪਾਲ ਖਹਿਰਾ ਨੂੰ ਦਿੱਤੀ ਜ਼ਮਾਨਤ
ਮ੍ਰਿਤਕਾਂ ਦੇ ਰਿਸ਼ਤੇਦਾਰਾਂ ਮੁਤਾਬਿਕ ਮੋਹਨ ਸਿੰਘ ਦੀ ਧੀ ਦਾ ਵਿਆਹ ਪਾਤੜਾਂ ਰਹਿ ਰਹੇ ਸਾਜਨਪ੍ਰੀਤ ਸਿੰਘ ਦੇ ਨਾਲ ਹੋਇਆ ਸੀ। ਜੋ ਅੱਜ ਅਮਰੀਕਾ ਵਾਪਿਸ ਗਿਆ ਹੈ, ਮੋਹਨ ਸਿੰਘ, ਰਾਜਵੰਤ ਕੌਰ ਅਤੇ ਸਰਬਜੀਤ ਸਵੇਰੇ ਉਸ ਦੇ ਹਵਾਈ ਅੱਡੇ 'ਤੇ ਛੱਡੇ ਗਏ ਸਨ ਵਾਪਸੀ ਸਮੇਂ ਜਲੰਦਰ-ਅੰਮ੍ਰਿਤਸਰ ਹਾਈਵੇ ਤੇ ਉਨ੍ਹਾਂ ਦਾ ਐਕਸੀਡੈਟ ਹੋ ਗਿਆ। ਜਿੱਥੇ ਤਿੰਨੋਂ ਕਾਰ ਸਵਾਰਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਿਕ ਟਰਾਲੀ ਕਾਫੀ ਸਮੇਂ ਤੋਂ ਸੜਕ ’ਤੇ ਖੜ੍ਹੀ ਸੀ, ਆਲੇ-ਦੁਆਲੇ ਕੋਈ ਡਰਾਈਵਰ ਨਹੀਂ ਸੀ। ਫਿਲਹਾਰ ਪੁਲਿਸ ਨੇ ਟ੍ਰੈਕਟਰ ਅਤੇ ਟਰਾਲੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਟਰਾਲੀ ਚਾਲਕ ਦੀ ਭਾਲ ਕੀਤੀ ਜਾਰੀ ਹੈ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Mayawati News: ਬੀਐਸਪੀ ਪ੍ਰਧਾਨ ਮਾਇਆਵਤੀ ਦਾ ਵੱਡਾ ਐਲਾਨ, ਬਸਪਾ ਇਕੱਲੀ ਲੜੇਗੀ ਲੋਕ ਸਭਾ ਚੋਣਾਂ