Amritsar News: ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਪੋਤਰੇ ਨੂੰ ਚਾਰ ਸਾਲ ਤੋਂ ਡੀਐਮਡੀ ਨਾਂਅ ਦੀ ਨਾ ਮੁਰਾਦ ਬਿਮਾਰੀ ਲੱਗ ਗਈ ਹੈ।
Trending Photos
Amritsar News(ਭਰਤ ਸ਼ਰਮਾ): ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਇਕ ਛੋਟਾ ਮਾਸੂਮ ਜਿਸਦਾ ਨਾਂਅ ਇਸ਼ਮੀਤ ਸਿੰਘ ਹੈ। ਉਸ ਇਸ ਸਮੇਂ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਮਾਸੂਮ ਇਸ਼ਮੀਤ ਸਿੰਘ ਨੂੰ ਡੀਐਮਡੀ ਨਾਂਅ ਦੀ ਬਿਮਾਰੀ ਹੈ। ਜਿਸ ਦਾ ਇਲਾਜ ਕਾਫੀ ਜ਼ਿਆਦਾ ਮਹਿੰਗਾ ਹੈ ਅਤੇ ਜੋ ਸਿਰਫ ਵਿਦੇਸ਼ ਵਿੱਚ ਵੀ ਸੰਭਵ ਹੈ।
ਇਸ ਮੌਕੇ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਪੋਤਰੇ ਨੂੰ ਚਾਰ ਸਾਲ ਤੋਂ ਡੀਐਮਡੀ ਨਾਂਅ ਦੀ ਨਾ ਮੁਰਾਦ ਬਿਮਾਰੀ ਲੱਗ ਗਈ ਹੈ। ਮੇਰੇ ਬੇਟੇ ਅਤੇ ਮੇਰੀ ਨੂੰਹ ਨੇ ਆਪਣੇ ਬੱਚੇ ਦੇ ਇਲਾਜ ਲਈ ਕਾਫੀ ਜ਼ਿਆਦਾ ਭੱਜਦੌੜ ਕੀਤੀ ਹੈ। ਇਸ਼ਮੀਤ ਦਾ ਇਲਾਜ ਆਰਮੀ ਦੇ ਵਿੱਚ ਬੇਸ ਹਸਪਤਾਲ ਦੇ ਵਿੱਚ ਵੀ ਕਰਵਾਇਆ ਜੋ ਕਿ ਕਾਮਯਾਬ ਨਹੀ ਰਿਹਾ। ਇਸ ਲਈ ਡਾਕਟਰਾਂ ਨੇ ਹੁਣ ਉਸਦਾ ਇਲਾਜ ਹੁਣ ਵਿਦੇਸ਼ ਵਿੱਚ ਕਰਵਾਉਣ ਲਈ ਆਖਿਆ ਹੈ।
ਇਸ਼ਮੀਤ ਦੀ ਮਾਤਾ ਨੇ ਦੱਸਿਆ ਕਿ ਭਾਰਤ ਵਿੱਚ ਉਸਦੇ ਬੱਚੇ ਦਾ ਇਲਾਜ ਨਹੀਂ ਹੈ। ਇਸ਼ਮੀਤ ਜਾਂ ਇਲਾਜ US ਵਿੱਚ ਹੋਵੇਗਾ ਜਿਸ ਲਈ ਖਰਚਾ ਲਗਭਗ 27 ਕਰੋੜ ਦੇ ਕਰੀਬ ਆਵੇਗਾ। ਇਸ਼ਮੀਤ ਦੀ ਮਾਤਾ ਨੇ ਕਿਹਾ ਕਿ ਅਸੀਂ ਇੱਕ ਸਧਾਰਨ ਪਰਿਵਾਰ ਦੇ ਨਾਲ ਸੰਬੰਧਿਤ ਰੱਖਦੇ ਹਾਂ। ਸਾਡਾ ਪਰਿਵਾਰ ਤਿੰਨ ਪੀੜੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ। ਇਸ ਲਈ ਅਸੀਂ ਸਾਰੇ ਦੇਸ਼ ਵਾਸੀਆਂ ਤੋਂ ਇਹੋ ਗੁਹਾਰ ਲਗਾ ਰਹੇ ਹਾਂ ਕਿ ਸਾਡੇ ਬੱਚੇ ਦੀ ਮਦਦ ਕੀਤੀ ਜਾਵੇ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਾਡੇ ਬੱਚੇ ਵਾਸਤੇ ਕਰੋਸ ਫੰਡਿੰਗ ਜੋ ਕਿ ਇਹਦਾ ਇੰਪੈਕਟ ਗੁਰੂ ਤੋਂ ਅਕਾਊਂਟ ਖੁੱਲਿਆ ਹੈ। ਇਸ ਅਕਾਊਂਟ ਦੇ ਵਿੱਚ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਸਾਡਾ ਸਹਿਯੋਗ ਕੀਤਾ ਜਾਵੇ।
ਇਸ ਮੌਕੇ ਇਸ਼ਮੀਤ ਦੇ ਦਾਦਾ ਨੇ ਕਿਹਾ ਮੈਂ ਆਪਣੇ ਦੇਸ਼ ਵਾਸੀਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਪੋਤੇ ਵਾਸਤੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਮੇਰੇ ਬੱਚੇ ਦੀ ਜ਼ਿੰਦਗੀ ਬਚ ਸਕੇ ।