Panchayat Election 2024 Live Updates: ਪੰਜਾਬ 'ਚ 13937 ਪੰਚਾਇਤੀ ਚੋਣਾਂ ਲਈ ਵੋਟਾਂ ਸ਼ੁਰੂ, ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ, ਵੇਖੋ ਪਲ-ਪਲ ਦੀ ਅਪਡੇਟ
Advertisement
Article Detail0/zeephh/zeephh2472779

Panchayat Election 2024 Live Updates: ਪੰਜਾਬ 'ਚ 13937 ਪੰਚਾਇਤੀ ਚੋਣਾਂ ਲਈ ਵੋਟਾਂ ਸ਼ੁਰੂ, ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ, ਵੇਖੋ ਪਲ-ਪਲ ਦੀ ਅਪਡੇਟ

Punjab Panchayat Elections 2024 Live Updates: ਪੰਜਾਬ ਵਿੱਚ ਕੁੱਲ ਰਜਿਸਟਰਡ ਵੋਟਰਾਂ ਦੀ ਗਿਣਤੀ 1,33,97,922 ਹੈ ਜਿਸ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 70,51,722 ਅਤੇ ਮਹਿਲਾ ਵੋਟਰਾਂ ਦੀ ਗਿਣਤੀ 63,46,008 ਹੈ। ਪੰਚਾਇਤੀ ਚੋਣਾਂ 'ਚ ਕੁੱਲ 19,110 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਵੇਗੀ।

 

Panchayat Election 2024 Live Updates: ਪੰਜਾਬ 'ਚ 13937 ਪੰਚਾਇਤੀ ਚੋਣਾਂ ਲਈ ਵੋਟਾਂ ਸ਼ੁਰੂ, ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ, ਵੇਖੋ ਪਲ-ਪਲ ਦੀ ਅਪਡੇਟ
LIVE Blog

Panchayat Elections 2024 in Punjab Live Updates: ਪੰਜਾਬ 'ਚ ਅੱਜ ਪੰਚਾਇਤੀ ਚੋਣਾਂ (Panchayat Elections) ਹੋਣ ਜਾ ਰਹੀ ਹੈ। ਇਸ ਸਮੇਂ ਸੂਬੇ ਵਿੱਚ 13937 ਗ੍ਰਾਮ ਪੰਚਾਇਤਾਂ ਹਨ ਇਨ੍ਹਾਂ ਵਿੱਚ ਚੋਣਾਂ ਹੋ ਰਹੀਆਂ ਹਨ। 15 ਅਕਤੂਬਰ ਯਾਨੀ ਅੱਜ ਹੋਣ ਵਾਲੀਆਂ ਚੋਣਾਂ ਵਿੱਚ ਕੁੱਲ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ। ਇੱਥੇ 19110 ਪੋਲਿੰਗ ਬੂਥ ਹਨ। ਚੋਣਾਂ ਵਿੱਚ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸਰਕਾਰ ਨੇ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਕਈ ਕਦਮ ਚੁੱਕੇ ਹਨ।  ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਣਗੀਆਂ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ।

ਚੋਣਾਂ ਤੱਕ ਸਾਰੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੋਟਾਂ ਵਾਲੇ ਦਿਨ ਪੂਰੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ (Panchayat Elections 2024)  ਵਿੱਚ ਸਰਪੰਚ ਦੇ ਅਹੁਦਿਆਂ ਲਈ 52 ਹਜ਼ਾਰ ਤੋਂ ਵੱਧ ਅਤੇ ਪੰਚ ਲਈ 1.66 ਲੱਖ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ, ‘ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 52,825 ਅਤੇ ਪੰਚਾਂ ਲਈ 1,66,338 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। 

Panchayat Elections 2024 in Punjab Live Updates:

15 October 2024
10:03 AM

Panchayat Election 2024: ਗ੍ਰਾਮ ਪੰਚਾਇਤੀ ਚੋਣਾਂ-2024- ਜ਼ਿਲ੍ਹੇ ਭਰ ਚ 640500 ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ

ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਜਿੱਥੇ ਪੋਲਿੰਗ ਹੋ ਰਹੀ ਹੈ ਉੱਥੇ ਹੀ ਜਿਲ੍ਹਾ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਪਿੰਡ ਗੁਰੂ ਸਰ ਸਹਿਣੇ ਵਾਲਾ ਦੇ ਵਿੱਚ ਲੋਕਾਂ ਦੇ ਵਿੱਚ ਪੋਲਿੰਗ ਨੂੰ ਲੈ ਕੇ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਤਕਰੀਬਨ 9 ਵਜੇ ਤੱਕ 20% ਤੋਂ ਉੱਪਰ ਪੋਲਿੰਗ ਹੋ ਚੁੱਕੀ ਹੈ ਔਰ ਇਸ ਪਿੰਡ ਵਿੱਚ 80 ਤੋਂ 85% ਪੋਲਿੰਗ ਹੋਣ ਦੀ ਸੰਭਾਵਨਾ ਹੈ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੋਟਰਾਂ ਨੇ ਦੱਸਿਆ ਕਿ ਇਸ ਵਾਰ ਅਸੀਂ ਕਿਸੇ ਪਾਰਟੀ ਨੂੰ ਨਹੀਂ ਪਾਰਟੀ ਤੋਂ ਉੱਠ ਕੇ ਭਾਈਚਾਰਕ ਤੌਰ ਦੇ ਉੱਪਰ ਵਿਕਾਸ ਕਰਨ ਵਾਲੇ ਲੋਕਾਂ ਨੂੰ ਹੀ ਚੁਣਾਂਗੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਕਿਉਂਕਿ ਪਿੰਡ ਦਾ ਵਿਕਾਸ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ ਪਿੰਡ ਵਿੱਚ ਪੰਚਾਇਤ ਵੱਲੋਂ ਪਹਿਲਾਂ ਬਹੁਤ ਚੰਗੇ ਵਿਕਾਸ ਕਾਰਜ ਕੀਤੇ ਗਏ ਹਨ ਪਿੰਡ ਵਿੱਚ ਸਕੂਲ ਪੰਚਾਇਤ ਘਰ ਹਸਪਤਾਲ ਅਤੇ ਬਹੁਤ ਸਾਰੀਆਂ ਗਲੀਆਂ ਨਾਲੀਆਂ ਜਿਹੜੀਆਂ ਪੱਕੀਆਂ ਕਰ ਦਿੱਤੀਆਂ ਗਈਆਂ ਹਨ ਇਸੇ ਕਰਕੇ ਅਸੀਂ ਵਿਕਾਸ ਕਰਨ ਵਾਲੇ ਲੋਕਾਂ ਨੂੰ ਹੀ ਪੰਚਾਇਤ ਦੇ ਤੌਰ ਤੇ ਚੁਣਾਂਗੇ ਖਾਸ ਕਰਕੇ ਔਰਤਾਂ ਵਿੱਚ ਵੋਟ ਪਾਉਣ ਨੂੰ ਲੈ ਗਏ ਮਰਦਾਂ ਮੁਕਾਬਲੇ ਜਿਆਦੇ ਉਤਸ਼ਾਹ ਦੇਖਣ ਨੂੰ ਮਿਲਿਆ।

09:45 AM

Panchayat Election 2024: ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੀ ਵਾਰਡ ਨੰਬਰ 8 ਬੂਥ ਨੰਬਰ 82 ਦੀ ਚੋਣਾਂ ਦੀ ਪ੍ਰਕਿਰਿਆ ਰੁਕੀ ਮੈਂਬਰੀ ਉਮੀਦਵਾਰਾਂ ਦੇ ਨਾਂ ਅੱਗੇ ਗਲਤ ਚੋਣ ਨਿਸ਼ਾਨ ਆਉਣ ਕਰਕੇ ਰੋਕੀ ਗਈ ਚੋਣ ਪ੍ਰਕਿਰਿਆ ਵੋਟਰਾਂ ਵਿੱਚ ਗੁੱਸੇ ਦੀ ਲਹਿਰ

09:44 AM

Panchayat Election 2024 :ਪੰਚਾਇਤੀ ਚੋਣਾਂ ਵਿੱਚ ਔਰਤਾਂ ਦੀ ਭੂਮਿਕਾ ਵੀ ਅਹਿਮ ਹੋਣ ਜਾ ਰਹੀ ਹੈ, ਅੱਜ ਸਵੇਰੇ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ, ਇਸ ਦਾ ਜਾਇਜ਼ਾ ਲਿਆ ਤਾਂ ਦੇਖਿਆ ਗਿਆ ਹੈ ਕਿ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਰਹੀ।

09:21 AM

Panchayat Election 2024 : ਮੋਹਾਲੀ ਦੇ ਪਿੰਡ ਸਨੇਟਾ ਵਿੱਚ ਵੋਟਿੰਗ ਪ੍ਰਕਰਿਆ ਸ਼ੁਰੂ
ਅੱਜ ਮੋਹਾਲੀ ਦੇ ਵਿੱਚ ਮਿੰਨੀ ਪਾਰਲੀਮੈਂਟ ਅਖਵਾਈ ਜਾਣ ਵਾਲੀ ਪੰਚਾਇਤੀ ਚੋਣਾਂ ਦੀ ਪ੍ਰਕਰਿਆ ਸ਼ੁਰੂ ਹੋ ਚੁੱਕੀ ਹੈ। ਆਪਣੀ ਜਮਹੂਰੀਅਤ ਦਾ ਹੱਕ ਅਦਾ ਕਰਨ ਲਈ ਵੋਟਰਾਂ ਵੱਲੋਂ ਲੰਬੀਆਂ ਕਤਾਰਾਂ ਅੱਜ ਸਵੇਰ ਤੋਂ ਹੀ ਲਗਾ ਲਿਤੀਆਂ ਗਈਆਂ ਹਨ ਤਾਂ ਜੋ ਵੋਟਾਂ ਭੁਗਤਾ ਹੋਣ ਤੋਂ ਬਾਅਦ ਵੇਲੇ ਹੋ ਕੇ ਆਪੋ ਆਪਣੇ ਕੰਮਾਂ ਕਾਰਾਂ ਨੂੰ ਨੇਪਰੇ ਚਾੜ ਸਕਣ। ਪ੍ਰਾਪਤ ਜਾਣਕਾਰੀਆਂ ਅਨੁਸਾਰ ਮੋਹਾਲੀ ਦੇ ਵਿੱਚ ਤਕਰੀਬਨ 422 ਦੇ ਕਰੀਬ ਪੋਲਿੰਗ ਬੂਥ ਲਗਾਏ ਗਏ ਹਨ। ਜਿਨਾਂ ਵਿੱਚੋਂ 48 ਬੂਥ ਹਾਈਪਰ ਸੈਂਸਿਟਿਵ ਬੂਥ ਘੋਸ਼ਿਤ ਕੀਤੇ ਜਾ ਚੁੱਕੇ ਹਨ। ਪੰਜਾਬ ਪੁਲਿਸ ਵੱਲੋਂ ਤਕਰੀਬਨ 1300 ਦੇ ਕਰੀਬ ਪੁਲਿਸ ਮੁਲਾਜ਼ਮ ਚੋਣਾਂ ਨੂੰ ਅਮਨੋ ਅਮਾਨ ਨਾਲ ਭੁਗਤਾਨ ਲਈ ਡਿਊਟੀ ਤੇ ਤੈਨਾਤ ਕੀਤੇ ਗਏ ਹਨ। ਪੰਚਾਇਤੀ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਦੋ ਤਰੀਕੇ ਦੇ ਬੈਲਟ ਪੇਪਰ ਰੱਖੇ ਗਏ ਹਨ ਜਿਹੜਾ ਵਿੱਚ ਗੁਲਾਬੀ ਰੰਗ ਦਾ ਬੈਲਟ ਪੇਪਰ ਸਰਪੰਚੀ ਲਈ ਅਤੇ ਚਿੱਟੇ ਰੰਗ ਦਾ ਬੈਲਿਡ ਪੇਪਰ ਪੰਚੀ ਲਈ ਰੱਖਿਆ ਗਿਆ ਹੈ।

09:18 AM

Panchayat Election 2024:  ਪਿੰਡ ਕਚਹਿਰੀ ਰਜ਼ਾਦਾ, ਅੰਮ੍ਰਿਤਸਰ ਵਿੱਚ ਕੁਝ ਬੈਲਟ ਪੇਪਰ ਗੁੰਮ ਹੋਣ ਕਾਰਨ ਵੋਟਿੰਗ ਫਿਲਹਾਲ ਬੰਦ ਹੈ।
ਬੈਲਟ ਪੇਪਰ ਗੁੰਮ ਹੋਣ ਕਾਰਨ ਚੋਣ ਲੜ ਰਹੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ  ਕਿਹਾ ਕਿ ਉਹ ਨਵੇਂ ਬੈਲਟ ਪੇਪਰ ਮਿਲਣ ਤੋਂ ਬਾਅਦ ਦੁਬਾਰਾ ਵੋਟਿੰਗ ਸ਼ੁਰੂ ਕਰਨਗੇ।
ਪਹਿਲਾਂ ਬੈਲਟ ਪੇਪਰ ਪੂਰੇ ਹੁੰਦੇ ਸਨ, ਹੁਣ ਕਈ ਬੈਲਟ ਪੇਪਰ ਗਾਇਬ ਹਨ।
ਕੁੱਲ 425 ਵੋਟਾਂ ਵਿੱਚੋਂ ਕਰੀਬ 100 ਵੋਟਾਂ ਗਾਇਬ ਹਨ
ਪ੍ਰਸ਼ਾਸਨ ਆ ਕੇ ਵੋਟ ਬੈਲਟ ਪੇਪਰ ਦੀ ਪਰਚੀ ਪੂਰੀ ਕਰੇਗਾ ਅਤੇ ਫਿਰ ਵੋਟਿੰਗ ਸ਼ੁਰੂ ਕਰੇਗੀ।

09:17 AM

Panchayat Election 2024: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦੇ ਮਾਤਾ ਅਤੇ ਪਿਤਾ ਵੱਲੋਂ ਆਪਣੇ ਜੱਦੀ ਪਿੰਡ ਗੰਭੀਰਪੁਰ ਵਿਖੇ ਪਾਈ ਗਈ ਆਪਣੀ ਵੋਟ 

09:00 AM

 Panchayat Election 2024: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲਖਮੀਰ ਵਿੱਚ ਪਿੰਡ ਵਾਸੀਆਂ ਨੇ ਅਜੇ ਤੱਕ ਵੋਟਿੰਗ ਸ਼ੁਰੂ ਨਹੀਂ ਹੋਣ ਦਿੱਤੀ।
ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲਖਮੀਰ ਵਿੱਚ ਅਜੇ ਤੱਕ ਵੋਟਿੰਗ ਪ੍ਰਕਿਰਿਆ ਸ਼ੁਰੂ ਨਹੀਂ ਹੋਣ ਦਿੱਤੀ ਗਈ, ਉਹ ਕੱਲ੍ਹ ਸਵੇਰ ਤੋਂ ਹੀ ਗੇਟ ਦੇ ਬਾਹਰ ਧਰਨੇ 'ਤੇ ਬੈਠੇ ਹਨ ਅਤੇ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ 441 ਵੋਟਾਂ ਪਾਉਣ ਦੀ ਮੰਗ ਕਰ ਰਹੇ ਹਨ। ਇਹ ਲੋਕ ਇਸ ਪਿੰਡ ਵਿੱਚ ਪੰਚਾਇਤੀ ਵੋਟਾਂ ਨਹੀਂ ਬਣੀਆਂ, ਪੋਲਿੰਗ ਬੂਥ ਦੇ ਬਾਹਰ ਧਰਨੇ ਵਿੱਚ ਬੈਠੇ ਹਨ ਅਤੇ ਹੁਣ ਤੱਕ ਸਰਕਾਰੀ ਅਮਲੇ ਨੂੰ ਬੂਥ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।

 

08:59 AM

Amritsar Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਸੰਵੇਦਨਸ਼ੀਲ ਬੂਥਾਂ ’ਤੇ ਤਿੱਖੀ ਨਜ਼ਰ ਰੱਖਦੀ ਹੋਈ ਪੁਲੀਸ।
ਡੀਐਸਪੀ ਗੁਰਵਿੰਦਰ ਸਿੰਘ ਵੱਲੋਂ ਸਾਰੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਜੇਕਰ ਕਿਸੇ ਵੀ ਤਰ੍ਹਾਂ ਦਾ ਮਾਹੌਲ ਬਣਾਇਆ ਤਾਂ ਕਾਰਵਾਈ ਕੀਤੀ ਜਾਵੇਗੀ
ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ

08:55 AM

Mohali Panchayat Election 2024: ਮੋਹਾਲੀ ਦੇ ਪਿੰਡ ਜੁਝਾਰ ਨਗਰ ਵਿੱਚ ਵੋਟਿੰਗ ਪ੍ਰਕਿਰਿਆ ਜਾਰੀ ਹੈ।

ਮੋਹਾਲੀ ਦੇ ਪਿੰਡ ਜੁਝਾਰ ਨਗਰ ਵਿੱਚ ਵੋਟਿੰਗ ਪ੍ਰਕਿਰਿਆ ਜਾਰੀ ਹੈ। ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਲਈ ਮੁਹਾਲੀ ਦੇ ਪਿੰਡ ਜੁਝਾਰ ਨਗਰ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਹੈ।

08:55 AM

Ferozepur Panchayat Election 2024: ਫ਼ਿਰੋਜ਼ਪੁਰ ਦੀਆਂ 835 ਪੰਚਾਇਤਾਂ ਵਿੱਚੋਂ 441 ਪੰਚਾਇਤਾਂ 'ਤੇ ਚੋਣਾਂ ਹਨ

ਫਿਰੋਜ਼ਪੁਰ ਤੋਂ ਸ਼ੁਰੂ ਹੋਈ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਪਿੰਡ ਦੀ ਵੀਡੀਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਫ਼ਿਰੋਜ਼ਪੁਰ ਦੀਆਂ 835 ਪੰਚਾਇਤਾਂ ਵਿੱਚੋਂ 441 ਪੰਚਾਇਤਾਂ 'ਤੇ ਚੋਣਾਂ ਹਨ। ਜਿਨ੍ਹਾਂ ਬੂਥਾਂ 'ਤੇ ਚੋਣਾਂ ਹੋਣੀਆਂ ਹਨ, ਉਨ੍ਹਾਂ ਦੀ ਕੁੱਲ ਗਿਣਤੀ 510 ਹੈ।ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ, ਜਿਸ ਤੋਂ ਬਾਅਦ ਗਿਣਤੀ ਹੋਵੇਗੀ। ਫ਼ਿਰੋਜ਼ਪੁਰ, ਘੱਲਖੁਰਦ, ਮੱਖੂ, ਜ਼ੀਰਾ, ਮਮਦੋਟ, ਗੁਰੂਹਰਸਹਾਏ ਬਲਾਕਾਂ ਵਿੱਚ ਚੋਣਾਂ ਹੋ ਰਹੀਆਂ ਹਨ। ਪਿੰਡ ਝੌਂਕ ਹਰੀਹਰ ਵਿੱਚ ਲੋਕ ਆਪਣੀਆਂ ਵੋਟਾਂ ਪਾਉਣ ਲਈ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹਨ।

08:55 AM

Panchayat Election 2024: ਹਲਕਾ ਭਦੌੜ ਦੇ ਬਲਾਕ ਸ਼ਹਿਣਾ ਅਧੀਨ ਪੰਚਾਇਤਾਂ ਲਈ ਵੋਟਿੰਗ ਹੋਈ ਸ਼ੁਰੂ
ਬਲਾਕ ਸ਼ਹਿਣਾ ਚ ਸਹਿਣਾ ਦੇ 49579 ਮਰਦ ਵੋਟਰ, 43732 ਮਹਿਲਾ ਵੋਟਰ ਅਤੇ 4 ਤੀਜੇ ਲਿੰਗ ਨਾਲ ਸਬੰਧਿਤ ਵੋਟਰ ਸ਼ਾਮਿਲ ਹਨ। ਜ਼ਿਲ੍ਹੇ ਭਰ ਵਿੱਚ ਕੁੱਲ 105 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਜਿੱਥੇ ਪੁਲਿਸ ਅਤੇ ਸਿਵਿਲ ਪ੍ਰਸ਼ਾਸਨ ਦੇ ਉੱਚੇਚੇ ਪ੍ਰਬੰਧ ਕੀਤੇ ਗਏ ਹਨ। ਨਾਲ ਹੀ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਉੱਤੇ ਨਿਰੰਤਰ ਵੀਡੀਓਗ੍ਰਾਫੀ ਕੀਤੀ ਜਾਵੇਗੀ। ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ 20 ਸੈਕਟਰ ਅਫ਼ਸਰ ਵੀ ਤਾਇਨਾਤ ਕੀਤੇ ਗਏ ਹਨ।

 

08:54 AM

Panchayat Election 2024: ਬਟਾਲਾ ਨੇੜੇ ਪਿੰਡ ਹਰਦੋ ਚੰਡੇ ਵਿੱਚ ਸਵੇਰੇ 8 ਵਜੇ ਤੋਂ ਹੀ ਵੋਟਾਂ ਪਾਉਣ ਦਾ ਕੰਮ ਆਰੰਭ
 ਬਟਾਲਾ ਨੇੜੇ ਪਿੰਡ ਹਰਦੋ ਚੰਡੇ ਵਿੱਚ ਸਵੇਰੇ 8 ਵਜੇ ਤੋਂ ਹੀ ਵੋਟਾਂ ਪਾਉਣ ਦਾ ਕੰਮ ਆਰੰਭ ਹੋਇਆ। ਜਿੱਦਾਂ ਹੀ ਪੋਲਿੰਗ ਸਟੇਸ਼ਨ ਦਾ ਦਰਵਾਜ਼ਾ ਖੋਲਦਾ ਹੈ ਤਾਂ ਤੁਰੰਤ ਪਿੰਡ ਦੇ ਵਿੱਚ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਮੌਕੇ ਤੇ 200 ਤੋਂ ਵੱਧ ਲੋਕ ਆਪਣਾ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਲਈ ਇੰਤਜ਼ਾਰ ਕਰਦੇ ਪਏ ਨੇ ਆਮ ਲੋਕਾਂ ਦੀ ਮੰਨੀ ਜਾਵੇ ਤਾਂ ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕਿ ਅਮਨੋ ਇਮਾਨ ਦੇ ਨਾਲ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਹੈ ਔਰ ਸਾਡੇ ਪਿੰਡ ਕਦੀ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਝਗੜਾ ਨਹੀਂ ਹੋਇਆ ਲੱਗਦਾ ਹੈ ਕਿ ਅਮਨੋ ਅਮਾਨ ਦੇ ਨਾਲ ਹੀ ਵੋਟਾਂ ਪੈਣਗੀਆਂ

 

08:23 AM

Panchayat Election 2024: ਗ੍ਰਾਮ ਪੰਚਾਇਤ ਚੋਣਾਂ ਦੀਆਂ ਪ੍ਰਕਿਰਿਆ ਹੋਈ ਸ਼ੁਰੂ , ਅੰਮ੍ਰਿਤਸਰ ਦੇ ਹਲਕਾ ਅਟਾਰੀ ਤੇ ਪਿੰਡ ਪੰਡੋੜੀ ਵੜੈਚ ਦੇ ਸਰਕਾਰੀ ਸਕੂਲ ਦੇ ਬਾਹਰ ਲੋਕਾਂ ਦਾ ਵੇਖਣ ਨੂੰ ਮਿਲਿਆ ਭਾਰੀ ਇਕੱਠ,

ਪਿੰਡ ਪੰਡੋਰੀ ਵੜੈਚ ਦੇ ਸਰਕਾਰੀ ਸਕੂਲ ਦੇ ਵਿੱਚ ਬਣਿਆ ਹੋਇਆ ਹੈ ਪੋਲਿੰਗ ਬੂਥ, ਪੋਲਿੰਗ ਬੂਥ ਦੇ ਬਾਹਰ ਲੋਕਾਂ ਦੀਆਂ ਲੱਗੀਆਂ ਹੋਈਆਂ ਹੈ ਲੰਬੀਆਂ ਲੰਬੀਆਂ ਕਤਾਰਾਂ, ਹਰ ਕੋਈ ਵੋਟ ਪਾਉਣ ਦੇ ਲਈ ਹੋ ਰਿਹਾ ਉਤਸੁਕ, ਵੋਟ ਪਾ ਕੇ ਆਏ ਬਜ਼ੁਰਗਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਬਜ਼ੁਰਗਾਂ ਨੇ ਕਿਹਾ ਕਿ ਉਹਨਾਂ ਨੂੰ ਅੱਜ ਦੇ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ, ਉਹਨਾਂ ਨੇ ਕਿਹਾ ਕਿ ਉਹ ਅੱਜ ਵੋਟ ਪਾ ਆਏ ਨੇ ਅਤੇ ਆਪਣੇ ਮਤ ਦਾ ਦਾਨ ਕਰ ਆਏ ਨੇ, ਉਹਨਾਂ ਨੇ ਕਿਹਾ ਕਿ ਪਿੰਡ ਦਾ ਸਰਪੰਚ ਪੰਚ ਭਾਵੇਂ ਕੋਈ ਵੀ ਬਣੇ ਪਰ ਪਿੰਡ ਦਾ ਵਿਕਾਸ ਹੋਣਾ ਜਰੂਰੀ ਆ, ਉਹਨਾਂ ਨੇ ਨੌਜਵਾਨ ਨੂੰ ਅਪੀਲ ਕੀਤੀ ਕਿ ਲੋਕ ਘਰੋਂ ਬਾਹਰ ਨਿਕਲਣ ਅਤੇ ਵੋਟ ਦਾ ਇਸਤੇਮਾਲ ਕਰਨ

08:11 AM

 Panchayat Election 2024: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿਖੇ ਵੋਟਿੰਗ ਸ਼ੁਰੂ, ਲੱਗੀਆਂ ਲੰਮੀਆਂ ਕਤਾਰਾਂ

08:10 AM

Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਵਧੀਆ ਉਤਸ਼ਾਹ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ, ਨਾਭਾ ਦੇ ਪਿੰਡਾਂ ਦੀਆਂ ਵੇਖੋ ਤਸਵੀਰਾਂ ਲੋਕਾਂ ਨੇ ਕਿਹਾ ਅਸੀਂ ਆਪਣੀ ਵੋਟ ਦਾ ਕਰ ਰਹੇ ਹਾਂ ਇਸਤੇਮਾਲ

 

08:09 AM

Panchayat Election 2024: ਗ੍ਰਾਮ ਪੰਚਾਇਤ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ

07:46 AM

ਪੰਜਾਬ ਵਿੱਚ ਪੰਚਾਇਤੀ ਚੋਣਾਂ ਕਾਰਨ ਅੱਜ ਪੂਰੇ ਪੰਜਾਬ ਵਿੱਚ ਪਿੰਡਾਂ ਦੀ ਹੱਦ ਅੰਦਰ ਸਥਿਤ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਸਰਕਾਰ ਨੇ ਸਾਰੇ ਦਫ਼ਤਰਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਸੇਵਾ ਕੇਂਦਰ ਵੀ ਬੰਦ ਰਹਿਣਗੇ।

07:42 AM

ਪੰਚਾਇਤੀ ਚੋਣਾਂ
ਪੰਚਾਇਤ ਵਿਭਾਗ ਅਨੁਸਾਰ ਇੱਕ ਪੰਚਾਇਤ ਵਿੱਚ 5 ਤੋਂ 13 ਪੰਚਾਇਤਾਂ ਹੁੰਦੀਆਂ ਹਨ। ਇੱਕ ਸਰਪੰਚ ਹੈ। ਹਰ ਵਾਰਡ ਵਿੱਚ ਵੱਖ-ਵੱਖ ਉਮੀਦਵਾਰ ਖੜ੍ਹੇ ਹਨ। 

07:42 AM

ਸਰਬਸੰਮਤੀ ਨਾਲ 3798 ਸਰਪੰਚ ਚੁਣੇ ਗਏ
ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ ਉਮੀਦਵਾਰਾਂ ਵੱਲੋਂ ਕੁੱਲ 20147 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ, ਜਦਕਿ ਪੰਚ ਦੇ ਅਹੁਦੇ ਲਈ 31381 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ। ਅਜਿਹੇ ਵਿੱਚ ਹੁਣ ਸਰਪੰਚ ਦੇ ਅਹੁਦੇ ਲਈ 25588 ਅਤੇ ਪੰਚ ਦੇ ਅਹੁਦੇ ਲਈ 80598 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ 3798 ਸਰਪੰਚ ਅਤੇ 48861 ਪੰਚ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ।

07:30 AM

Panchayat Election 2024: ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ 
ਪੰਚਾਇਤੀ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਵੇਗੀ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹੁਣ ਉਨ੍ਹਾਂ ਨੂੰ ਜ਼ਿਲ੍ਹਿਆਂ ਵਿੱਚ ਆਪਣੇ ਪੱਧਰ ’ਤੇ ਪ੍ਰਬੰਧ ਕਰਨੇ ਪੈਣਗੇ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਵੀ ਕੀਤੀ ਜਾਵੇਗੀ

07:29 AM

Panchayat Election 2024: ਬੈਲਟ ਪੇਪਰ ਰਾਹੀਂ ਚੋਣਾਂ
ਈਵੀਐਮ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬੈਲਟ ਪੇਪਰ 'ਤੇ NOTA ਦਾ ਵਿਕਲਪ ਹੋਵੇਗਾ। ਚੋਣ ਡਿਊਟੀ ਲਈ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਚੋਣਾਂ ਲਈ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ।

Trending news