Ludhiana News: ਪਰਿਵਾਰਿਕ ਮੈਂਬਰ ਵਿਨੋਦ ਕੁਮਾਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ 13 ਤਰੀਕ ਨੂੰ ਪਟਿਆਲਾ ਵਿਖੇ ਇੱਕ ਪ੍ਰੋਗਰਾਮ 'ਤੇ ਗਏ ਸਨ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਇੱਕ ਗਿਫਟ ਵੱਜੋਂ ਟੋਕਰੀ ਦਿੱਤੀ ਸੀ, ਜਿਸ ਵਿੱਚ ਚਾਕਲੇਟ, ਕੁਰਕਰੇ ਅਤੇ ਜੂਸ ਆਦਿ ਵਰਗਾ ਸਮਾਨ ਸੀ।
Trending Photos
Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ 'ਚ ਚਾਕਲੇਟ ਅਤੇ ਕੁਰਕੁਰੇ ਖਾਣ ਨਾਲ ਇੱਕ ਪਰਿਵਾਰ ਦੇ ਬੱਚਿਆ ਦੀ ਸਿਹਤ ਖਰਾਬ ਹੋ ਗਈ। ਇੱਕ ਡੇਢ ਸਾਲ ਦੀ ਬੱਚੀ ਨੂੰ ਖੂਨ ਦੀਆਂ ਉਲਟੀਆਂ ਤੱਕ ਲੱਗ ਗਈਆਂ। ਬੱਚੀ ਨੂੰ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਹੀ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ। ਫਿਲਹਾਲ ਬੱਚੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਐਕਸਪਾਇਰੀ ਸਨ ਚਾਕਲੇਟ ਅਤੇ ਕੁਰਕੁਰੇ
ਪਰਿਵਾਰ ਨੂੰ ਰਿਸ਼ਤੇਦਾਰਾਂ ਵੱਲੋਂ ਗਿਫਟ ਮਿਲੇ ਸਨ, ਉਨ੍ਹਾਂ ਦੇ ਬੱਚਿਆਂ ਨੇ ਗਿਫਟ ਵਿੱਚ ਆਈ ਚਾਕਲੇਟ ਅਤੇ ਕੁਰਕੁਰੇ ਖਾਣਾ ਲਏ। ਜਿਸ ਤੋਂ ਬੱਚਿਆ ਦੀ ਸਿਹਤ ਵਿਗੜ ਗਈ। ਪਰਿਵਾਰਿਕ ਮੈਂਬਰਾਂ ਨੇ ਗਿਫਟ ਵਿੱਚ ਮਿਲੇ ਸਾਮਨ ਨੂੰ ਚੈੱਕ ਕੀਤਾ ਤਾਂ ਦੇਖਿਆ ਉਹ ਸਾਰਾ ਐਕਸਪਾਇਰੀ ਹੋ ਚੁੱਕਿਆ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਉਹ ਗਿਫਟ ਵਿੱਚ ਸਮਾਨ ਦਿੱਤਾ ਸੀ। ਮਾਮਲਾ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਪਟਿਆਲਾ ਵਿਖੇ ਉਸ ਦੁਕਾਨ 'ਤੇ ਕਾਰਵਾਈ ਕੀਤੀ ਹੈ। ਉਥੇ ਹੀ ਪੁਲਿਸ ਨੇ ਲੁਧਿਆਣਾ ਸਥਿਤ ਪਰਿਵਾਰ ਦੇ ਇਸ ਮਾਮਲੇ ਸਬੰਧੀ ਬਿਆਨ ਦਰਜ ਕਰਵਾਏ ਹਨ।
ਰਿਸ਼ਤੇਦਾਰਾਂ ਨੇ ਗਿਫਟ ਵਿੱਚ ਦਿੱਤੀ ਸੀ ਸਮਾਨ
ਪਰਿਵਾਰਿਕ ਮੈਂਬਰ ਵਿਨੋਦ ਕੁਮਾਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ 13 ਤਰੀਕ ਨੂੰ ਪਟਿਆਲਾ ਵਿਖੇ ਇੱਕ ਪ੍ਰੋਗਰਾਮ 'ਤੇ ਗਏ ਸਨ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਇੱਕ ਗਿਫਟ ਵੱਜੋਂ ਟੋਕਰੀ ਦਿੱਤੀ ਸੀ, ਜਿਸ ਵਿੱਚ ਚਾਕਲੇਟ, ਕੁਰਕਰੇ ਅਤੇ ਜੂਸ ਆਦਿ ਵਰਗਾ ਸਮਾਨ ਸੀ। ਜਦੋਂ ਉਹਨਾਂ ਨੇ ਘਰ ਆ ਕੇ ਉਸ ਨੂੰ ਖਾਧਾ ਅਤੇ ਬੱਚਿਆਂ ਨੂੰ ਖਵਾਇਆ ਤਾਂ ਉਹਨਾਂ ਦੀ ਤਬੀਅਤ ਵਿਗੜ ਗਈ। ਉਹਨਾਂ ਨੇ ਨਜ਼ਦੀਕੀ ਡਾਕਟਰ ਕੋਲੋਂ ਦਵਾਈ ਲਈ ਸੀ, ਪਰ ਬੱਚੀ ਦੀ ਹਾਲਤ ਜਿਆਦਾ ਵਿਗੜ ਗਈ। ਜਿਸ ਬਾਰੇ ਉਨ੍ਹਾਂ ਨੇ ਆਪਣੇ ਪਟਿਆਲਾ ਵਿੱਚ ਰਹਿ ਰਹੇ ਰਿਸ਼ਤੇਦਾਰਾਂ ਨੂੰ ਦੱਸਿਆ।
ਸਿਹਤ ਵਿਭਾਗ ਦੀ ਟੀਮ ਨੇ ਸਮਾਨ ਕੀਤਾ ਜ਼ਬਤ
ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਦੁਕਾਨ 'ਤੇ ਪਹੁੰਚਿਆ ਤਾਂ ਉਨ੍ਹਾਂ ਕੋਲੋਂ ਮਿਆਦ ਪੁੱਗ ਚੁੱਕੀਆਂ ਹੋਰ ਵਸਤੂਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਜ਼ਬਤ ਕਰ ਲਿਆ।ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿਹਤ ਵਿਭਾਗ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਸਬੰਧਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ।