ਲੁਧਿਆਣਾ ਦੀ ਨੀਤੀ ਬੰਸਲ ਨੇ ਜਿੱਤਿਆ 'ਆਇਰਨ ਮੈਨ' ਦਾ ਖਿਤਾਬ
Advertisement
Article Detail0/zeephh/zeephh1464723

ਲੁਧਿਆਣਾ ਦੀ ਨੀਤੀ ਬੰਸਲ ਨੇ ਜਿੱਤਿਆ 'ਆਇਰਨ ਮੈਨ' ਦਾ ਖਿਤਾਬ

40 ਤੋਂ ਵੱਧ ਉਮਰ ਹੋਣ ਦੇ ਬਾਵਜੂਦ ਫਿੱਟਨੈੱਸ 'ਚ ਦੇ ਰਹੀ ਜਵਾਨਾਂ ਨੂੰ ਵੀ ਮਾਤ, ਸਾਈਕਲਿੰਗ ਤੇ ਸਵੀਮਿੰਗ ਦਾ ਜਨੂੰਨ, ਆਪਣੇ ਸੌਂਕ ਨੂੰ ਬਣਾਇਆ ਆਪਣਾ ਜਜ਼ਬਾ। 

 

ਲੁਧਿਆਣਾ ਦੀ ਨੀਤੀ ਬੰਸਲ ਨੇ ਜਿੱਤਿਆ 'ਆਇਰਨ ਮੈਨ' ਦਾ ਖਿਤਾਬ

Ludhiana's Neeti Bansal wins 'Iron Man Championship': ਲੁਧਿਆਣਾ ਦੀ ਨੀਤੀ ਬੰਸਲ ਪੰਜਾਬ ਦੀ ਪਹਿਲੀ ਅਜਿਹੀ ਮਹਿਲਾ ਬਣੀ ਹੈ ਜਿਸ ਨੇ ਗੋਆ ਵਿੱਚ ਹੋਏ 'ਆਇਰਨ ਮੈਨ' ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈ ਕੇ ਉਸ ਨੂੰ ਪੂਰਾ ਕਰਕੇ 'ਆਇਰਨ ਮੈਨ' ਦਾ ਖਿਤਾਬ ਆਪਣੇ ਨਾਮ ਕੀਤਾ। ਆਪਣਾ ਪਰਿਵਾਰ ਸਾਂਭਣ ਦੇ ਨਾਲ ਉਸ ਨੇ ਆਪਣੀ ਫਿਟਨੈੱਸ ਦਾ ਵੀ ਪੂਰਾ ਧਿਆਨ ਰੱਖਿਆ ਹੈ ਅਤੇ ਫਿੱਟਨੈੱਸ ਦੇ ਨਾਲ ਚੰਗੇ-ਚੰਗੇ ਨੂੰ ਮਾਤ ਵੀ ਪਾਉਂਦੀ ਹੈ। 

ਇਸ 'ਆਇਰਨ ਮੈਨ' ਚੈਂਪੀਅਨਸ਼ਿਪ ਦੇ ਵਿੱਚ ਮਹਿਲਾਵਾਂ ਘਟ ਹੀ ਹਿੱਸਾ ਲੈਂਦੀਆਂ ਨੇ ਕਿਉਂਕਿ ਇਸ ਵਿੱਚ ਤਿੰਨ ਸਪੋਰਟਸ ਈਵੈਂਟ ਇਕੱਠੇ ਪੂਰੇ ਕਰਨੇ ਹੁੰਦੇ ਹਨ ਜਿਸ ਲਈ ਸਰੀਰਕ ਤੰਦਰੁਸਤੀ, ਮਾਨਸਿਕ ਮਜ਼ਬੂਤੀ ਅਤੇ ਜਜ਼ਬੇ ਦੇ ਸੁਮੇਲ ਦੀ ਲੋੜ ਹੁੰਦੀ ਹੈ। 

ਜਦੋਂ ਤੱਕ ਇਸ ਮੁਕਾਬਲੇ ਦੇ ਵਿੱਚ ਨੌਜਵਾਨ ਅਤੇ ਮਰਦ ਹੀ ਹਿੱਸਾ ਲੈਂਦੇ ਹਨ ਜਿਸ ਕਰਕੇ ਇਸ ਦਾ ਨਾਂ ਵੀ 'ਆਇਰਨ ਮੈਨ' ਰੱਖਿਆ ਗਿਆ ਹੈ। ਲੁਧਿਆਣਾ ਦੀ ਨੀਤੀ ਬੰਸਲ (Neeti Bansal) ਨੇ 40 ਤੋਂ ਵੱਧ ਉਮਰ ਹੋਣ ਦੇ ਬਾਵਜੂਦ ਨਾ ਸਿਰਫ਼ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਸਗੋਂ ਪੂਰਾ ਕਰਕੇ 'ਆਇਰਨ ਮੈਨ' ਦਾ ਖਿਤਾਬ ਵੀ ਆਪਣੇ ਨਾਮ ਕੀਤਾ ਹੈ। ਦੱਸ ਦਈਏ ਕਿ ਇਹ ਚੈਂਪੀਅਨਸ਼ਿਪ 13 ਨਵੰਬਰ ਨੂੰ ਗੋਆ ਦੇ ਵਿੱਚ ਕਰਵਾਈ ਗਈ ਸੀ। 

ਦਰਅਸਲ ਨੀਤੀ ਬੰਸਲ ਨੇ ਗੋਆ ਦੇ ਵਿੱਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਲਈ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ। ਉਹ ਇੱਕ ਸਾਲ ਤੋਂ ਇਸ ਸਬੰਧੀ ਲਗਾਤਾਰ ਤਿਆਰੀ ਕਰ ਰਹੇ ਸਨ। ਇਸ ਈਵੈਂਟ ਦੇ ਵਿੱਚ ਤਿੰਨ ਖੇਡਾਂ ਤੈਅ ਸ਼ੁਦਾ ਸਮੇਂ ਦੌਰਾਨ ਪੂਰੀਆਂ ਕਰਨੀਆਂ ਹੁੰਦੀਆਂ ਹਨ, ਜਿਸ ਵਿਚ ਸਾਈਕਲਿੰਗ, ਸਵੀਮਿੰਗ ਅਤੇ ਦੌੜ ਸ਼ਾਮਲ ਹੁੰਦੀ ਹੈ।  

ਹੋਰ ਪੜ੍ਹੋ: ਟਾਟਾ ਗਰੁੱਪ ਦਾ ਵੱਡਾ ਐਲਾਨ! ਏਅਰ ਇੰਡੀਆ ਅਤੇ ਵਿਸਤਾਰਾ ਹੋਣਗੀਆਂ ਮਰਜ

ਇਹਨਾਂ ਤਿੰਨਾਂ ਨੂੰ ਸਮੇਂ ਦੌਰਾਨ ਪੂਰਾ ਕਰਨਾ ਹੁੰਦਾ ਹੈ ਜੇਕਰ ਕੋਈ ਇੱਕ ਖੇਡ ਦੇ ਵਿੱਚ ਵੀ ਪਿੱਛੇ ਰਹਿ ਜਾਂਦਾ ਹੈ ਤਾਂ ਉਹ ਖੇਡ ਤੋਂ ਬਾਹਰ ਹੋ ਜਾਂਦਾ ਹੈ ਅਤੇ ਇਸ ਮੁਕਾਬਲਿਆਂ ਦੇ ਦੌਰਾਨ ਸਰੀਰਕ ਫਿੱਟਨੈੱਸ, ਤਜਰਬਾ, ਮਾਨਸਿਕ ਮਜਬੂਤੀ ਤਿੰਨਾਂ ਦੀ ਲੋੜ ਪੈਂਦੀ ਹੈ।  

ਨੀਤੀ ਬੰਸਲ ਨੇ ਦੱਸਿਆ ਕਿ ਕਈ ਨੌਜਵਾਨ ਵੀ ਇਸ ਨੂੰ ਪੂਰਾ ਨਹੀਂ ਕਰ ਸਕੇ ਅਤੇ ਪੰਜਾਬ ਵਿੱਚ ਉਹ ਇਕੱਲੀ ਮਹਿਲਾ ਸੀ ਜਿਸ ਨੇ ਇਨ੍ਹਾਂ ਖੇਡਾਂ ਦੇ ਵਿੱਚ ਹਿੱਸਾ ਲਿਆ ਅਤੇ ਪੂਰਾ ਕਰਕੇ ਇਹ ਖਿਤਾਬ ਆਪਣੇ ਨਾਮ ਕੀਤਾ। 

ਹੋਰ ਪੜ੍ਹੋ: ਸ਼ਿਖਰ ਧਵਨ ਨੇ ਯੁਜਵੇਂਦਰ ਚਹਿਲ ਨੂੰ ਲੈ ਕੇ ਕੀਤਾ ਖੁਲਾਸਾ, ਦੇਖੋ ਵੀਡੀਓ

— ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ —

(Apart from news related to 'Ludhiana's Neeti Bansal winning 'Iron Man Championship'', stay tuned to Zee PHH for more updates)

Trending news