Doraha News: ਦੋਰਾਹਾ ਵਿੱਚ ਕੱਪੜਿਆਂ ਦੇ ਨਾਮਵਰ ਸ਼ੋਅਰੂਮ ਕਸ਼ਮੀਰ ਐਪੇਰਲਸ ਉਤੇ ਛਾਪੇਮਾਰੀ ਹੋਈ। ਇਹ ਛਾਪੇਮਾਰੀ ਨਾਮੀ ਕੰਪਨੀਆਂ ਦੇ ਫੀਲਡ ਅਫਸਰਾਂ ਵੱਲੋਂ ਪੁਲਿਸ ਨਾਲ ਸਾਂਝੇ ਤੌਰ ਉਤੇ ਕੀਤੀ ਗਈ ਸੀ।
Trending Photos
Doraha News: ਖੰਨਾ ਦੇ ਦੋਰਾਹਾ ਵਿੱਚ ਕੱਪੜਿਆਂ ਦੇ ਨਾਮਵਰ ਸ਼ੋਅਰੂਮ ਕਸ਼ਮੀਰ ਐਪੇਰਲਸ ਉਤੇ ਛਾਪੇਮਾਰੀ ਹੋਈ। ਇਹ ਛਾਪੇਮਾਰੀ ਨਾਮੀ ਕੰਪਨੀਆਂ ਦੇ ਫੀਲਡ ਅਫਸਰਾਂ ਵੱਲੋਂ ਪੁਲਿਸ ਨਾਲ ਸਾਂਝੇ ਤੌਰ ਉਤੇ ਕੀਤੀ ਗਈ ਸੀ। ਇਸ ਛਾਪੇਮਾਰੀ ਦੌਰਾਨ ਸ਼ੋਅਰੂਮ ਦੇ ਅੰਦਰ ਨਾਮੀ ਕੰਪਨੀਆਂ ਦਾ ਨਕਲੀ ਮਾਲ ਬਰਾਮਦ ਕੀਤਾ ਗਿਆ ਹੈ। ਇਸ ਮਾਲ ਨੂੰ ਮਹਿੰਗੇ ਭਾਅ ਵੇਚ ਕੇ ਗਾਹਕਾਂ ਨੂੰ ਚੂਨਾ ਲਗਾਇਆ ਜਾ ਰਿਹਾ ਸੀ। ਜਦਕਿ ਇਹ ਕੰਪਨੀ ਦਾ ਮਾਲ ਨਹੀਂ ਸੀ। ਛਾਪੇਮਾਰੀ ਦੌਰਾਨ ਪੁਲਿਸ ਨੇ ਇੱਕ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫਤਾਰ ਵੀ ਕੀਤਾ ਹੈ। ਮੁਲਜ਼ਮ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਕੋਟਲੀ ਦੇ ਤੌਰ ਉਤੇ ਹੋਈ ਹੈ। ਐਫਆਈਆਰ ਵਿੱਚ ਸ਼ੋਅਰੂਮ ਦੇ ਮਾਲਕ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਦੋਰਾਹਾ ਥਾਣਾ ਦੇ ਐਸਐਚਓ ਰਾਵ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਧੇ ਸ਼ਿਆਮ ਯਾਜਵ ਵਾਸੀ ਨਵੀਂ ਦਿੱਲੀ ਨੇ ਸ਼ਿਕਾਇਤ ਕੀਤੀ ਸੀ। ਰਾਧੇ ਸ਼ਿਆਮ ਨੇ ਖੁਦ ਨੂੰ ਮੈਸ ਏਡੀਡਾਸ ਏਜੀ ਐਂਡ ਮੈਸ ਲੇਵਿਸ ਟਰੇਵਰਸ ਐਂਡ ਕੰਪਨੀ ਦਾ ਫੀਲਡ ਅਫਸਰ ਦੱਸਿਆ। ਸ਼ਿਕਾਇਤ ਵਿੱਚ ਕਿਹਾ ਕਿ ਕੰਪਨੀ ਨੇ ਦੋਰਾਹਾ ਦਾ ਸਰਵੇ ਕੀਤਾ ਤਾਂ ਇਸ ਦੌਰਾਨ ਪਤਾ ਚੱਲਿਆ ਕਿ ਕਸ਼ਮੀਰ ਐਪੇਰਲਸ ਦਾ ਮਾਲਕ ਆਪਣੀ ਦੁਕਾਨ ਉਤੇ ਨਕਲੀ ਏਡੀਡਾਸ ਐਂਡ ਲੇਵਿਸ ਦੇ ਟੈਗ ਲਗਾ ਕੇ ਪੈਂਟਸ, ਸ਼ਰਟਾਂ, ਜਾਕਟਾਂ, ਲੋਅਰ ਆਦਿ ਕੱਪੜੇ ਵੇਚ ਰਿਹਾ ਹੈ।
ਇਹ ਵੀ ਪੜ੍ਹੋ : High Court: ਹਾਈ ਕੋਰਟ ਵੱਲੋਂ ਆਸ਼ਾ-ਜਯੋਤੀ ਕੈਂਸਰ ਸਕ੍ਰੀਨਿੰਗ ਵੈਨ ਮਾਮਲੇ 'ਚ ਪੰਜਾਬ ਸਰਕਾਰ ਤੇ ਪੀਜੀਆਈ ਨੂੰ ਨੋਟਿਸ ਜਾਰੀ
ਜਦਕਿ ਇਹ ਸਾਰੇ ਕੱਪੜੇ ਉਨ੍ਹਾਂ ਦੀ ਕੰਪਨੀ ਦੇ ਨਹੀਂ ਹਨ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਦੁਕਾਨ 'ਚੋਂ ਭਾਰੀ ਮਾਤਰਾ 'ਚ ਸਾਮਾਨ ਬਰਾਮਦ ਹੋਇਆ। ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਦੁਕਾਨ ਦੇ ਮੈਨੇਜਰ ਜਸਪ੍ਰੀਤ ਸਿੰਘ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਮਾਮਲੇ 'ਚ ਸ਼ੋਅਰੂਮ ਦੇ ਮਾਲਕ ਨੂੰ ਨਾਮਜ਼ਦ ਕੀਤਾ ਗਿਆ ਹੈ। ਅਸੀਂ ਉਸ ਨੂੰ ਵੀ ਥਾਣੇ ਬੁਲਾ ਕੇ ਪੁੱਛਗਿੱਛ ਕਰਾਂਗੇ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸਐਚਓ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਕਾਪੀਰਾਈਟ ਐਕਟ 1957 ਦੀ ਧਾਰਾ 63, 65 ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : Jalandhar Encounter: ਜਲੰਧਰ ਵਿੱਚ ਪੁਲਿਸ ਐਨਕਾਊਂਟਰ, ਪੁਲਿਸ ਅਤੇ ਲਾਰੈਂਸ ਗਰੁੱਪ ਵਿਚਾਲੇ ਚੱਲੀਆਂ ਗੋਲੀਆਂ