Moga News: ਮਜ਼ਦੂਰਾਂ ਦੀ ਮੁੱਖ ਮੰਗਾਂ ਲਾਲ ਲਕੀਰ ਦਾ ਮਾਲਕੀ ਹੱਕ, ਕਰਜ਼ਾ ਮੁਆਫ਼ੀ, ਦਿਹਾੜੀ 700 ਰੁਪਏ ਕਰਾਉਣ ਅਤੇ ਮਨਰੇਗਾ ਕਾਨੂੰਨ ਤਹਿਤ ਮਜ਼ਦੂਰਾਂ ਨੂੰ ਭਾਵੇਂ 100 ਦਿਨ ਕੰਮ ਦੀ ਗਾਰੰਟੀ ਆਦਿ ਸਮੇਤ ਕਈ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਹਨ।
Trending Photos
Moga Protest(Navdeep Singh): ਪੰਜਾਬ ਭਰ ਵਿੱਚ ਵੱਖ-ਵੱਖ ਮਜ਼ਦੂਰ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੋਇਆ ਸੀ। ਇਸ ਐਲਾਨ ਦੇ ਤਹਿਤ ਮੋਗਾ ਦੇ ਪਿੰਡ ਮਹਿਣਾ ਨਜ਼ਦੀਕ ਰੇਲਵੇ ਟਰੈਕ ਤੇ ਮਜ਼ਦੂਰਾਂ ਧਰਨਾ ਦੇ ਰਹੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰਕੇ ਰੇਲਵੇ ਟਰੈਕ ਨੂੰ ਖਾਲੀ ਕਰਵਾ ਲਿਆ। ਜਿਸ ਤੋਂ ਬਾਅਦ ਰੇਲਵੇ ਟਰੈਕ 'ਤੇ ਟਰੇਨਾਂ ਦੀ ਆਵਾਜਾਈ ਆਮ ਵਾਂਗ ਬਹਾਲ ਕਰ ਦਿੱਤੀ ਗਈ।
ਮਜ਼ਦੂਰ ਯੂਨੀਅਨ ਵੱਲੋਂ ਰੇਲਾਂ ਰੋਕਣ ਦਾ ਐਲਾਨ
ਮਜ਼ਦੂਰ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੋਇਆ ਸੀ। ਇਸ ਐਲਾਨ ਦੇ ਤਹਿਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਰੇਲਾਂ ਟਰੈਕਾਂ ਉੱਤੇ ਧਰਨਾ ਲਗਾਕੇ ਪ੍ਰਦਰਸ਼ਨ ਕੀਤੇ ਗਏ। ਮੋਗਾ ਵਿੱਚ ਵੀ ਮਜ਼ਦੂਰਾਂ ਨੇ ਰੇਲ ਟਰੈਕ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਟਰੈਕ 'ਤੇ ਮੌਜੂਦ ਸੀ, ਜਿਸ ਨੇ ਲਾਠੀਚਾਰਜ ਕਰ ਉਨ੍ਹਾਂ ਨੂੰ ਰੇਲਵੇ ਟਰੈਕ ਤੋਂ ਪਾਸੇ ਕਰ ਦਿੱਤਾ। ਅਤੇ ਇੱਕ ਪੈਸੰਜਰ ਗੱਡੀ ਲੰਘਾਈ ਗਈ।
ਬਿਨਾਂ ਮਨਜ਼ੂਰੀ ਲਗਾਇਆ ਸੀ ਧਰਨਾ
DSP ਮੋਗਾ ਦਾ ਕਹਿਣਾ ਹੈ ਕਿ ਰੇਲਵੇ ਟਰੈਕ 'ਤੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਤੋਂ ਧਰਨਾ ਦੇਣ ਸਬੰਧੀ ਕੋਈ ਵੀ ਲਿਖਤੀ ਮਨਜ਼ੂਰੀ ਨਹੀਂ ਲਈ ਸੀ। ਅਤੇ ਇੱਕ ਪੈਸੰਜਰ ਗੱਡੀ ਨੂੰ ਰੋਕ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਜਿਸ ਕਰਕੇ ਪੁਲਿਸ ਵੱਲੋਂ ਹਲਕਾ ਲਾਠੀਚਾਰਜ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਟਰੈਕ ਤੋਂ ਪਾਸੇ ਕਰਕੇ ਟਰੈਕ ਨੂੰ ਖਾਲੀ ਕਰਵਾਇਆ ਗਿਆ ਹੈ। ਅਤੇ ਇੱਕ ਪੈਸੰਜਰ ਗੱਡੀ ਲੰਘਾਈ ਗਈ।
ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਹਨ, ਪਰ ਪੁਲਿਸ ਨੇ ਉਨ੍ਹਾਂ ਦੇ ਨਾਲ ਧੱਕਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 2 ਮਹੀਨੇ ਪਹਿਲਾਂ ਸਾਡੇ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਰੋਕ ਦੀ ਕਾਲ ਬਾਰੇ ਹਰ ਕਿਸੇ ਨੂੰ ਜਾਣਕਾਰੀ ਦਿੱਤੀ ਗਈ ਸੀ। ਪਰ ਸਾਨੂੰ ਅੱਜ ਪੁਲਿਸ ਨੇ ਧੱਕੇ ਨਾਲ ਟਰੈਕ ਤੋਂ ਪਾਸੇ ਕਰ ਦਿੱਤਾ। ਮਜ਼ਦੂਰਾਂ ਦੀ ਮੁੱਖ ਮੰਗਾਂ ਲਾਲ ਲਕੀਰ ਦਾ ਮਾਲਕੀ ਹੱਕ, ਕਰਜ਼ਾ ਮੁਆਫ਼ੀ, ਦਿਹਾੜੀ 700 ਰੁਪਏ ਕਰਾਉਣ ਅਤੇ ਮਨਰੇਗਾ ਕਾਨੂੰਨ ਤਹਿਤ ਮਜ਼ਦੂਰਾਂ ਨੂੰ ਭਾਵੇਂ 100 ਦਿਨ ਕੰਮ ਦੀ ਗਾਰੰਟੀ ਆਦਿ ਸਮੇਤ ਕਈ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਹਨ।