Ludhiana Double Murder: ਲੁਧਿਆਣਾ ਦੇ ਪ੍ਰੇਮ ਵਿਹਾਰ ਵਿੱਚ ਮਾਂ ਅਤੇ ਪੁੱਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਇਲਾਕਾ ਵਾਸੀਆਂ ਮੁਤਾਬਕ ਜਿਸ ਔਰਤ ਦਾ ਕਤਲ ਹੋਇਆ ਹੈ, ਉਹ ਦੋ ਦਿਨ ਤੋਂ ਬਾਹਰ ਨਹੀਂ ਆਈ ਸੀ।
Trending Photos
Ludhiana Double Murder: ਲੁਧਿਆਣਾ ਦੇ ਪ੍ਰੇਮ ਵਿਹਾਰ ਵਿੱਚ ਮਾਂ ਅਤੇ ਪੁੱਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਇਲਾਕਾ ਵਾਸੀਆਂ ਮੁਤਾਬਕ ਜਿਸ ਔਰਤ ਦਾ ਕਤਲ ਹੋਇਆ ਹੈ, ਉਹ ਦੋ ਦਿਨ ਤੋਂ ਬਾਹਰ ਨਹੀਂ ਆਈ ਸੀ। ਅੱਜ ਜਦੋਂ ਗੇਟ ਖੋਲ੍ਹਿਆ ਤਾਂ ਬਦਬੂ ਆਉਣੀ ਸ਼ੁਰੂ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਜਦ ਗੇਟ ਤੋੜ ਕੇ ਅੰਦਰ ਗਈ ਤਾਂ ਦੇਖਿਆ ਮਾਂ ਅਤੇ ਪੁੱਤ ਦਾ ਬੇਰਹਿਮੀ ਦੇ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਹੋਇਆ ਸੀ ਅਤੇ ਕੰਬਲ ਵਿੱਚ ਲਪੇਟੇ ਹੋਏ ਸਨ। ਲੋਕਾਂ ਵੱਲੋਂ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਪੁੱਛਗਿੱਛ ਲਈ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਉਤੇ ਥਾਣੇ ਵਿਚ ਬੁਲਾਇਆ ਹੈ। ਇਹ ਸ਼ੱਕੀ ਮ੍ਰਿਤਕ ਔਰਤ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਗੁਆਂਢੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਔਰਤ ਲਿਵਿੰਗ ਵਿੱਚ ਰਹਿੰਦੀ ਸੀ।
ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਔਰਤ ਆਪਣੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਇਕ ਵਿਅਕਤੀ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ। ਉਸ ਦਾ ਲੜਕਾ ਵੀ ਔਰਤ ਨਾਲ ਰਹਿੰਦਾ ਸੀ। ਘਟਨਾ ਦੇ ਬਾਅਦ ਤੋਂ ਉਸ ਦਾ ਸਾਥੀ ਫਰਾਰ ਹੈ। ਮ੍ਰਿਤਕ ਔਰਤ ਦੇ ਘਰ ਇੱਕ ਕੁੱਤਾ ਵੀ ਰੱਖਿਆ ਹੋਇਆ ਸੀ ਜਿਸ ਦਾ ਕੁਝ ਪਤਾ ਨਹੀਂ ਲੱਗਿਆ। ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇ ਦੱਸਿਆ ਕਿ ਮਾਂ-ਪੁੱਤ ਉਤੇ ਕਿਸੇ ਤੇਜ਼ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਅਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਔਰਤ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਵੱਖ-ਵੱਖ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਦੋਹਰੇ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਚਲਾ ਗਿਆ।
ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਵਾਲਾ ਵਿਅਕਤੀ ਫਰਾਰ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਵਿਅਕਤੀ ਪਿਛਲੇ ਇੱਕ ਮਹੀਨੇ ਤੋਂ ਔਰਤ ਦੇ ਘਰ ਨਹੀਂ ਆ ਰਿਹਾ ਸੀ। ਲੋਕਾਂ ਨੇ ਇਹ ਵੀ ਦੱਸਿਆ ਕਿ ਔਰਤ ਅਤੇ ਉਸ ਦਾ ਪੁੱਤਰ ਇੱਥੇ ਰਹਿ ਰਹੇ ਸਨ।