ਐਨਆਈਏ ਵੱਲੋਂ ਪੰਜਾਬ ਵਿੱਚ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲੇ ਦੇ ਘਰ ਛਾਪੇਮਾਰੀ
Advertisement
Article Detail0/zeephh/zeephh2612482

ਐਨਆਈਏ ਵੱਲੋਂ ਪੰਜਾਬ ਵਿੱਚ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲੇ ਦੇ ਘਰ ਛਾਪੇਮਾਰੀ

ਇੰਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਦੇ ਘਰ ਕਰੀਬ ਇੱਕ ਦਰਜ਼ਨ ਐੱਨਆਈਏ ਦੇ ਅਧਿਕਾਰੀ ਅਤੇ ਪੁਲਿਸ ਟੀਮ ਵੱਲੋਂ ਸਵੇਰੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਐੱਨਆਈਏ ਟੀਮ ਨੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਤੇ ਪੂਰੇ ਘਰ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਨੂੰ 27 ਜਨਵਰੀ ਨੂ

ਐਨਆਈਏ ਵੱਲੋਂ ਪੰਜਾਬ ਵਿੱਚ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲੇ ਦੇ ਘਰ ਛਾਪੇਮਾਰੀ

Bathida News(ਕੁਲਬੀਰ ਬੀਰਾ): ਇੰਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਦੇ ਘਰ ਕਰੀਬ ਇੱਕ ਦਰਜ਼ਨ ਐੱਨਆਈਏ ਦੇ ਅਧਿਕਾਰੀ ਅਤੇ ਪੁਲਿਸ ਟੀਮ ਵੱਲੋਂ ਸਵੇਰੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਐੱਨਆਈਏ ਟੀਮ ਨੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਤੇ ਪੂਰੇ ਘਰ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਨੂੰ 27 ਜਨਵਰੀ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਪਹੁੰਚਣ ਦੀ ਹਿਦਾਇਤ ਦਿੱਤੀ ਗਈ ਹੈ।

ਗੁਰਪ੍ਰੀਤ ਸਿੰਘ ਸਨੀ ਜੋੜਾ ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਦਿਨ ਚੜਦੇ ਹੀ ਵੱਡੀ ਗਿਣਤੀ ਵਿੱਚ ਐੱਨਆਈਏ ਅਤੇ ਪੁਲਿਸ ਟੀਮ ਉਹਨਾਂ ਦੇ ਘਰ ਪਹੁੰਚੀ ਅਤੇ ਉਹਨਾਂ ਵੱਲੋਂ ਉਹਨਾਂ ਦੇ ਮੋਬਾਇਲ ਫੋਨ ਅਤੇ ਘਰ ਦੀ ਜਾਂਚ ਕੀਤੀ ਗਈ ਹੈ। ਕਰੀਬ ਚਾਰ ਘੰਟੇ ਚੱਲੀ ਇਸ ਜਾਂਚ ਦੌਰਾਨ ਟੀਮ ਨੇ ਉਹਨਾਂ ਤੋਂ ਕੁਛ ਲੋਕਾਂ ਬਾਰੇ ਜਾਣਕਾਰੀ ਮੰਗੀ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡਾ ਇੰਮੀਗ੍ਰੇਸ਼ਨ ਦਾ ਕੰਮ ਹੈ ਇਸ ਕਰਦੇ ਵਿਦੇਸ਼ਾਂ ਨੂੰ ਫੋਨ ਆਉਂਦੇ ਹਨ। ਸਾਨੂੰ ਜੋ ਵਿਦੇਸ਼ਾਂ ਤੋਂ ਫੋਨ ਆਏ ਸਾਨੂੰ ਉਸ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ।

ਇਹ ਵੀ ਪੜ੍ਹੋ: Sarhad Se Samandar ਮੋਟਰਸਾਈਕਲ ਰੈਲੀ ਅਟਾਰੀ ਵਾਘਾ ਬਾਰਡਰ ਤੋਂ ਰਵਾਨਾ ਹੋਈ

 

ਗੁਰਪ੍ਰੀਤ ਸਿੰਘ ਸਨੀ ਜੋੜਾ ਨੇ ਦੱਸਿਆ ਕਿ ਟੀਮ ਨੇ ਸਾਡੇ ਤੋਂ ਪੁੱਛਿਆ ਨੇ ਕੀ ਤੁਹਾਡੇ ਕਿਸੇ ਅਪਰਾਧਿਕ ਲੋਕਾਂ ਨਾਲ ਵੀ ਸਬੰਧੀ ਹਨ, ਅਸੀਂ ਉਹਨਾਂ ਨੂੰ ਕਿਹਾ ਨਹੀਂ ਸਾਡਾ ਕਿਸੇ ਵੀ ਅਪਰਾਧਿਕ ਨਾਲ ਕੋਈ ਸਬੰਧੀ ਨਹੀਂ ਹੈ। ਗੁਰਪ੍ਰੀਤ ਸਿੰਘ ਸਨੀ ਜੋੜਾ ਨੇ ਦੱਸਿਆ ਕਿ ਫਿਲਹਾਲ ਐਨਆਈਏ ਦੀ ਟੀਮ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਦਫਤਰ ਬੁਲਾਇਆ ਗਿਆ ਹੈ।  ਇਸ ਲਈ ਬਹੁਤ ਲੋਕ ਇੰਟਰਨੈਸ਼ਨਲ ਲੇਵਲ ਉੱਤੇ ਕਾਲ ਕਰਦੇ ਰਹਿੰਦੇ ਹਨ, ਪਰ ਐੱਨਆਈਏ ਦੀ ਟੀਮ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਅਪਰਾਧਿਕ ਵਿਅਕਤੀ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਹੈ ਜਾਂ ਕੀ ਗੱਲਬਾਤ ਹੈ ਇਸ ਸਬੰਧੀ ਹੁਣ ਚੰਡੀਗੜ੍ਹ ਦਫਤਰ ਵਿੱਚ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਨਵ-ਵਿਆਹੁਤਾ ਨੂੰ ਗੋਲੀ ਲੱਗਣ ਦਾ ਮਾਮਲਾ ਨਿਕਲਿਆ ਡਰਾਮਾ, ਪੁਲਿਸ ਨੇ ਦੋਸ਼ੀ ਕੀਤੇ ਕਾਬੂ

 

Trending news