ਕੋਲਾਜਨ ਇੱਕ ਪ੍ਰੋਟੀਨ ਹੈ ਜੋ ਤਚਾ ਦੀ ਲਚਕਦਾਰਤਾ (elasticity) ਨੂੰ ਬਣਾਈ ਰੱਖਣ, ਹੱਡੀਆਂ, ਗਠਿਆਂ (joints), ਅਤੇ ਪੇਸ਼ੀਆਂ (muscles) ਦੀ ਮਜਬੂਤੀ ਲਈ ਬਹੁਤ ਜ਼ਰੂਰੀ ਹੈ। ਇਸ ਲਈ, 30 ਤੋਂ ਬਾਅਦ ਆਪਣੀ ਡਾਇਟ ਵਿੱਚ ਕੁਝ ਖਾਸ ਭੋਜਨ ਸ਼ਾਮਲ ਕਰਕੇ ਕੋਲਾਜਨ ਲੈਵਲ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।
Bone Broth ਕੋਲਾਜਨ ਦੇ ਸਭ ਤੋਂ ਵਧੀਆ ਸਰੋਤਾਂ ਵਿੱਚੋਂ ਇੱਕ ਹੈ। ਇਹ ਗਾਇਕੋਸਾਮੀਨੋਗਲਾਈਕੈਨ, ਹਾਇਲੂਰੋਨਿਕ ਐਸਿਡ ਅਤੇ ਅਮੀਨੋ ਐਸਿਡਸ (ਜਿਵੇਂ ਕਿ ਗਲਾਈਸਿਨ ਅਤੇ ਪ੍ਰੋਲਾਈਨ) ਨਾਲ ਭਰਪੂਰ ਹੁੰਦਾ ਹੈ, ਜੋ ਕੋਲਾਜਨ ਦੀ ਪੈਦਾਵਾਰ ਵਿੱਚ ਮਦਦ ਕਰਦੇ ਹਨ।
ਅੰਡਿਆਂ ਦੀ ਸਫੈਦੀ ‘ਚ ਹਾਈ ਪ੍ਰੋਟੀਨ, ਪ੍ਰੋਲਾਈਨ ਅਤੇ ਲਾਈਸਿਨ ਹੁੰਦੇ ਹਨ, ਜੋ ਕਿ ਕੋਲਾਜਨ ਬਣਾਉਣ ਵਿੱਚ ਮਦਦ ਕਰਦੇ ਹਨ। ਇਹ ਤਚਾ ਦੀ ਸਿਹਤ ਨੂੰ ਬਹਿਤਰ ਬਣਾਉਣ ਅਤੇ ਝੁਰੀਆਂ ਨੂੰ ਘਟਾਉਣ ਵਿੱਚ ਲਾਭਕਾਰੀ ਹੈ।
ਮੱਛੀ, ਖਾਸ ਤੌਰ ‘ਤੇ ਸੈਲਮਨ, ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ, ਜੋ ਕਿ ਤਚਾ ਨੂੰ ਨਮੀ ਦਿੰਦੀ ਹੈ ਅਤੇ ਕੋਲਾਜਨ ਨੂੰ ਨੁਕਸਾਨ ਤੋਂ ਬਚਾਉਂਦੀ ਹੈ।
ਹਰੇ ਪੱਤੇਦਾਰ ਸਬਜੀਆਂ (ਜਿਵੇਂ ਕਿ ਪਾਲਕ, ਮੇਥੀ, ਬ੍ਰੋਕਲੀ) ਵਿੱਚ ਵਧੀਆ ਮਾਤਰਾ ਵਿੱਚ ਵਿਟਾਮਿਨ C ਹੁੰਦਾ ਹੈ, ਜੋ ਕਿ ਸਰੀਰ ਨੂੰ ਕੋਲਾਜਨ ਬਣਾਉਣ ਵਿੱਚ ਮਦਦ ਕਰਦਾ ਹੈ।
ਬਦਾਮ, ਅਖਰੋਟ, ਚਿਆ ਬੀਜ ਅਤੇ ਫਲੈਕਸੀਡ (ਅਲਸੀ) ਓਮੇਗਾ-3 ਅਤੇ ਵਿਟਾਮਿਨ E ਨਾਲ ਭਰਪੂਰ ਹੁੰਦੇ ਹਨ, ਜੋ ਕਿ ਸਕਿਨ ਦੀ ਹਿਫਾਜ਼ਤ ਕਰਦੇ ਹਨ ਅਤੇ ਕੋਲਾਜਨ ਦੀ ਪੈਦਾਵਾਰ ਨੂੰ ਵਧਾਉਂਦੇ ਹਨ। (Disclaimer) ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਜ਼ੀ ਮੀਡੀਆ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ।
ट्रेन्डिंग फोटोज़