Punjab Crime: ਗੈਂਗਸਟਰ ਅਮਨਾ ਦੀ ਜੇਲ੍ਹ 'ਚੋਂ ਵੀਡੀਓ ਵਾਇਰਲ ਹੋਣ ਪਿਛੋਂ ਪੁਲਿਸ ਨੇ ਦਿੱਤਾ ਵੱਡਾ ਬਿਆਨ
Advertisement
Article Detail0/zeephh/zeephh1864441

Punjab Crime: ਗੈਂਗਸਟਰ ਅਮਨਾ ਦੀ ਜੇਲ੍ਹ 'ਚੋਂ ਵੀਡੀਓ ਵਾਇਰਲ ਹੋਣ ਪਿਛੋਂ ਪੁਲਿਸ ਨੇ ਦਿੱਤਾ ਵੱਡਾ ਬਿਆਨ

Punjab Crime: ਗੈਂਗਸਟਰ ਅਮਨਾ ਦੀ ਜੇਲ੍ਹ ਵਿੱਚੋਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਇਸ ਮਗਰੋਂ ਸੰਗਰੂਰ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

Punjab Crime: ਗੈਂਗਸਟਰ ਅਮਨਾ ਦੀ ਜੇਲ੍ਹ 'ਚੋਂ ਵੀਡੀਓ ਵਾਇਰਲ ਹੋਣ ਪਿਛੋਂ ਪੁਲਿਸ ਨੇ ਦਿੱਤਾ ਵੱਡਾ ਬਿਆਨ

Punjab Crime:  ਗੈਂਗਸਟਰ ਅਮਨਾ ਦੀ ਜੇਲ੍ਹ ਵਿੱਚੋਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਵਾਇਰਲ ਵੀਡੀਓ ਸੰਗਰੂਰ ਜੇਲ੍ਹ ਦੀ ਦੱਸੀ ਜਾ ਰਹੀ ਸੀ ਪਰ ਸੰਗਰੂਰ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਸੰਗਰੂਰ ਜੇਲ੍ਹ ਵਿੱਚ ਜਾ ਕੇ ਤਫਤੀਸ਼ ਕੀਤੀ।

ਇਸ ਦੌਰਾਨ ਨਾ ਤਾਂ ਗੈਂਗਸਟਰ ਤੋਂ ਕੋਈ ਫੋਨ ਬਰਾਮਦ ਹੋਇਆ ਹੈ ਨਾ ਹੀ ਇਹ ਵੀਡੀਓ ਸੰਗਰੂਰ ਜੇਲ੍ਹ ਦੀ ਹੈ। ਇਹ ਵੀਡੀਓ ਕਿਸੇ ਹੋਰ ਜੇਲ੍ਹ ਅਤੇ ਪੁਰਾਣੀ ਹੈ। ਐਸਐਚਓ ਕਰਮਜੀਤ ਨੇ ਦੱਸਿਆ ਕਿ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੇ ਸੰਗਰੂਰ ਜੇਲ੍ਹ ਵਿੱਚ ਪੜਤਾਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਗੈਂਗਸਟਰ ਅਮਨ ਤੋਂ ਕੋਈ ਫੋਨ ਬਰਾਮਦ ਹੋਇਆ ਹੈ ਨਾ ਹੀ ਪੁਲਿਸ ਨੇ ਕੋਈ ਪਰਚਾ ਦਰਜ ਕੀਤਾ ਹੈ।

ਕਾਬਿਲੇਗੌਰ ਹੈ ਕਿ ਵੀਡੀਓ ਲੀਕ ਹੋਣ 'ਤੇ ਜੇਲ੍ਹ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਸੀ। ਇਸ ਤੋਂ ਤੁਰੰਤ ਬਾਅਦ ਗੈਂਗਸਟਰ ਦੀ ਬੈਰਕ ਦੀ ਤਲਾਸ਼ੀ ਲਈ ਗਈ। ਜ਼ਿਕਰਯੋਗ ਹੈ ਕਿ ਗੈਂਗਸਟਰ ਅਮਨਾ ਨੇ ਕੁਝ ਸਾਲ ਪਹਿਲਾਂ ਬਠਿੰਡਾ 'ਚ ਗੈਂਗਸਟਰ ਕੁਲਬੀਰ ਨਰਵਾਣਾ 'ਤੇ ਹਮਲਾ ਕੀਤਾ ਸੀ। ਗੈਂਗਸਟਰ ਅਮਨਾ ਉਬਾ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਗਰੂਰ ਜੇਲ੍ਹ ਵਿੱਚੋਂ ਅੱਧੀ ਦਰਜਨ ਦੇ ਕਰੀਬ ਕੈਦੀਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ 'ਚ ਕੈਦੀਆਂ ਨੇ ਤਤਕਾਲੀ ਜੇਲ੍ਹ ਸੁਪਰਡੈਂਟ ਅਤੇ ਹੋਰ ਜੇਲ੍ਹ ਸਟਾਫ 'ਤੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਦੋਸ਼ ਲਗਾਇਆ ਸੀ। ਕੈਦੀਆਂ ਦਾ ਦੋਸ਼ ਸੀ ਕਿ ਉਨ੍ਹਾਂ ਤੋਂ 35,000 ਰੁਪਏ ਦੀ ਫਿਰੌਤੀ ਕੀਤੀ ਗਈ ਅਤੇ ਫਿਰ 1-1 ਲੱਖ ਰੁਪਏ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ : Delhi Liquor Scam: ਦਿੱਲੀ ਸ਼ਰਾਬ ਘੁਟਾਲੇ 'ਚ ਵੱਡੀ ਕਾਰਵਾਈ- CBI ਨੇ ਪੰਜਾਬ ਦੇ 10 ਅਧਿਕਾਰੀਆਂ ਨੂੰ ਕੀਤਾ ਤਲਬ

ਇਸ ਤੋਂ ਬਾਅਦ ਸੰਗਰੂਰ ਦੇ ਤਤਕਾਲੀ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਪੁਲੀਸ ਅਧਿਕਾਰੀਆਂ ਨੂੰ ਸੌਂਪ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਗੈਂਗਸਟਰਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਗੈਂਗਸਟਰ ਜੇਲ੍ਹਾਂ ਦੇ ਅੰਦਰੋਂ ਵੀਡੀਓ ਬਣਾ ਰਹੇ ਹਨ। ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਤੇ ਮੋਬਾਈਲ ਫੋਨਾਂ ਦੀ ਵਰਤੋਂ ਦੇ ਖੁਲਾਸੇ ਹੋਏ ਹਨ। ਇੱਥੋਂ ਤੱਕ ਕਿ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚੋਂ ਬਦਨਾਮ ਗੈਂਗਸਟਰ ਲਾਰੈਂਸ ਦਾ ਕਥਿਤ ਇੰਟਰਵਿਊ ਵੀ ਜਨਤਕ ਹੋ ਗਿਆ ਹੈ।

ਇਹ ਵੀ ਪੜ੍ਹੋ : Phagwara News: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਖੜ੍ਹੇ ਨੌਜਵਾਨਾਂ 'ਤੇ ਹਮਲਾ, ਚੱਲੀਆਂ ਗੋਲੀਆਂ; ਇੱਕ ਦੀ ਮੌਤ

Trending news