ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ’ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੇ ਕਰੀਬੀ ਦੁਆਰਾ ਬਿਨਾ ਨਕਸ਼ਾ ਪਾਸ ਕਰਵਾਏ ਹੀ ਬਿਲਡਿੰਗ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ।
Trending Photos
ਚੰਡੀਗੜ੍ਹ: ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ’ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਕਰੀਬੀ ਦੀ ਬਿਨਾ ਨਕਸ਼ਾ ਪਾਸ ਕੀਤੇ ਬਿਲਡਿੰਗ ਦਾ ਨਿਰਮਾਣ ਹੋ ਰਿਹਾ ਸੀ, ਜਿਸ ’ਤੇ ਕਾਰਵਾਈ ਕਰਦਿਆਂ ਨਗਰ ਨਿਗਮ ਵਲੋਂ ਬਿਲਡਿੰਗ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ।
ਸਿਆਸੀ ਰਜਿੰਸ਼ ਤਹਿਤ ਕਾਂਗਰਸੀਆਂ ’ਤੇ ਕਾਰਵਾਈ ਕੀਤੀ ਜਾ ਰਹੀ: ਤਲਵਾੜ
ਜਦੋਂ ਨਗਰ ਨਿਗਮ ਵਲੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਸਾਬਕਾ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਮੌਕੇ ’ਤੇ ਪਹੁੰਚ ਗਏ। ਤਲਵਾੜ ਨੇ ਕਿਹਾ ਕਿ ਸਿਆਸੀ ਰਜਿੰਸ਼ ਤਹਿਤ ਨਿਗਮ ਦੇ ਅਧਿਕਾਰੀਆਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਬਹੁਤ ਥਾਵਾਂ ’ਤੇ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਨਗਰ ਨਿਗਮ ਦੇ ਮੁਲਾਜ਼ਮ ਸਿਰਫ਼ ਕਾਂਗਰਸੀਆਂ ’ਤੇ ਹੀ ਕਾਰਵਾਈ ਕਰ ਰਹੇ ਹਨ।
ਨਗਰ ਨਿਗਮ ਦਾ ਦੋਸ਼ ਬਿਨਾ ਨਕਸ਼ਾ ਪਾਸ ਕਰਵਾਇਆਂ ਹੀ ਕਰ ਦਿੱਤੀ ਉਸਾਰੀ
ਉੱਧਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਕਹਿਣਾ ਹੈ ਕਿ ਇਮਾਰਤ ਦਾ ਚੇਂਜ ਆਫ਼ ਲੈਂਡ ਯੂਜ਼ (CLU) ਤਾਂ ਕਰਵਾਇਆ ਗਿਆ ਹੈ, ਪਰ ਨਕਸ਼ਾ ਪਾਸ ਕਰਵਾਏ ਬਿਨਾਂ ਹੀ ਇਹ 200 ਗਜ਼ ਦੀ ਵਪਾਰਕ ਬਿਲਡਿੰਗ (Commercial building) ਦਾ ਨਿਰਮਾਣ ਕੀਤਾ ਗਿਆ ਹੈ।
ਇਸ ਮੁੱਦੇ ’ਤੇ ਜਾਣਕਾਰੀ ਦਿੰਦਿਆ ਨਗਰ ਨਿਗਮ ਦੇ ATP ਕੁਲਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਿੰਗਾਰ ਸਿਨੇਮਾ ਰੋਡ ’ਤੇ ਬਿਨਾਂ ਨਕਸ਼ਾ ਪਾਸ ਕਰਵਾਏ ਹੀ ਇਹ 200 ਗਜ਼ ਦੀ ਵਪਾਰਕ ਬਿਲਡਿੰਗ (Commercial building) ਦਾ ਨਿਰਮਾਣ ਕੀਤਾ ਗਿਆ ਹੈ। ਮਹੀਨਾ ਪਹਿਲਾਂ ਵੀ ਸਾਡੇ ਵਲੋਂ ਨਿਰਮਾਣ ਕਾਰਜ ਰੁਕਵਾਇਆ ਗਿਆ ਸੀ, ਇਸਦੇ ਬਾਵਜੂਦ ਚੁੱਪ ਚਪੀਤੇ ਉਸਾਰੀ ਕੀਤੀ ਜਾ ਰਹੀ ਸੀ।