Punjab News: ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਫਿਰੌਤੀ ਰੈਕੇਟ ਦਾ ਕੀਤਾ ਪਰਦਾਫਾਸ਼; ਤਿੰਨ ਆਪਰੇਟਿਵ ਫੜ੍ਹੇ ਗਏ
Advertisement
Article Detail0/zeephh/zeephh1719218

Punjab News: ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਫਿਰੌਤੀ ਰੈਕੇਟ ਦਾ ਕੀਤਾ ਪਰਦਾਫਾਸ਼; ਤਿੰਨ ਆਪਰੇਟਿਵ ਫੜ੍ਹੇ ਗਏ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਦੋਂ ਪੀੜਤ ਪੈਸੇ ਵਾਪਸ ਕਰਨ ਤੋਂ ਅਸਮਰੱਥ ਦਿਖਾਈ ਦਿੰਦਾ ਹੈ, ਤਾਂ ਅਪਰਾਧੀ ਜੇਲ੍ਹ ਅਤੇ ਵਿਦੇਸ਼ਾਂ ਵਿੱਚ ਬੈਠੇ ਆਪਣੇ ਗੈਂਗਸਟਰ ਸਾਥੀਆਂ ਰਾਹੀਂ ਉਨ੍ਹਾਂ ਨੂੰ ਧਮਕੀ ਭਰੇ ਫੋਨ ਕਰਦੇ ਸਨ।

Punjab News: ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਫਿਰੌਤੀ ਰੈਕੇਟ ਦਾ ਕੀਤਾ ਪਰਦਾਫਾਸ਼; ਤਿੰਨ ਆਪਰੇਟਿਵ ਫੜ੍ਹੇ ਗਏ

Punjab Police Busts Lawrence Bishnoi Extortion Racket News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤਾਂ ਦੇ ਮੁਤਾਬਕ ਸੂਬੇ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਦੌਰਾਨ, ਪੰਜਾਬ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਦੌਰਾਨ ਇਸ ਗਿਰੋਹ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।  

ਦੱਸ ਦਈਏ ਕਿ ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਰੋਹਿਤ ਭਾਰਦਵਾਜ ਉਰਫ਼ ਰਿੰਮੀ ਵਾਸੀ ਜ਼ੀਰਕਪੁਰ, ਚੰਡੀਗੜ੍ਹ ਵਾਸੀ ਮੋਹਿਤ ਭਾਰਦਵਾਜ ਤੇ ਅਰਜੁਨ ਠਾਕੁਰ ਵਜੋਂ ਹੋਈ ਹੈ। 

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੀ ਵਿਸਤ੍ਰਿਤ ਜਾਂਚ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਮੋਹਾਲੀ ਨੇ ਤੇਜ਼ੀ ਨਾਲ ਅਤੇ ਤਾਲਮੇਲ ਨਾਲ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਇੰਨ੍ਹਾ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਇੱਕ ਫਿਰੌਤੀ ਰੈਕੇਟ ਚਲਾਉਣ ਵਿੱਚ ਸ਼ਾਮਲ ਸਨ।

ਪੁਲੀਸ ਟੀਮਾਂ ਵੱਲੋਂ ਮੁਲਜ਼ਮ ਰੋਹਿਤ ਭਾਰਦਵਾਜ ਉਰਫ਼ ਰਿੰਮੀ ਦੇ ਕਬਜ਼ੇ 'ਚੋਂ 14.78 ਲੱਖ ਰੁਪਏ ਦੀ ਨਕਦੀ ਅਤੇ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਮੋਬਾਈਲ ਫੋਨਾਂ 'ਚੋਂ ਹੋਰ ਪੁਖਤਾ ਸਬੂਤ ਵੀ ਬਰਾਮਦ ਕੀਤੇ ਹਨ।

Punjab Police Busts Lawrence Bishnoi Extortion Racket News: ਲੋਕਾਂ ਨੂੰ ਧੋਖਾ ਦੇਣ ਲਈ ਵਰਤੇ ਜਾਂਦੇ ਆਨਲਾਈਨ ਜੂਏ ਦੇ ਪਲੇਟਫਾਰਮ! 

ਢੰਗ-ਤਰੀਕੇ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਆਨਲਾਈਨ ਜੂਏਬਾਜ਼ੀ ਪਲੇਟਫਾਰਮ 'ਡਾਇਮੰਡ ਐਕਸਚੇਂਜ' ਦੀ ਵਰਤੋਂ ਕਰਕੇ ਪੀੜਤਾਂ ਨੂੰ ਆਨਲਾਈਨ ਗੇਮਿੰਗ ਵਿੱਚ ਸ਼ਾਮਲ ਕਰਦੇ ਸਨ ਅਤੇ ਮਾਮੂਲੀ ਫ਼ੀਸ 'ਤੇ ਸੱਟੇਬਾਜ਼ੀ ਕਰਵਾ ਕੇ ਮੋਟਾ ਮੁਨਾਫ਼ਾ ਕਮਾ ਰਹੇ ਸਨ।

ਇਹ ਵੀ ਪੜ੍ਹੋ: Punjab News: CM ਭਗਵੰਤ ਮਾਨ ਦਾ ਵੱਡਾ ਖੁਲਾਸਾ, ਪੰਜਾਬ ਕਿੰਗਜ਼ ਦੇ ਜੱਸਇੰਦਰ ਸਿੰਘ ਬੈਦਵਾਣ ਨਾਲ ਚਰਨਜੀਤ ਸਿੰਘ ਚੰਨੀ ਨੇ ਕੀਤੀ ਬਦਸਲੂਕੀ

ਉਨ੍ਹਾਂ ਅੱਗੇ ਕਿਹਾ ਕਿ ਇੱਕ ਵਾਰ ਜਦੋਂ ਪੀੜਤ ਕ੍ਰੈਡਿਟ ਲੈ ਲੈਂਦਾ ਹੈ, ਤਾਂ ਦੋਸ਼ੀ ਵਿਅਕਤੀ ਰਕਮ 'ਤੇ ਮੋਟਾ ਵਿਆਜ ਚਾਰਜ ਕਰਦੇ ਸਨ, ਜੋ ਕਈ ਵਾਰ ਕਰੋੜਾਂ ਰੁਪਏ ਤੱਕ ਇਕੱਠਾ ਹੋ  ਜਾਂਦਾ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਦੋਂ ਪੀੜਤ ਪੈਸੇ ਵਾਪਸ ਕਰਨ ਤੋਂ ਅਸਮਰੱਥ ਦਿਖਾਈ ਦਿੰਦਾ ਹੈ, ਤਾਂ ਅਪਰਾਧੀ ਜੇਲ੍ਹ ਅਤੇ ਵਿਦੇਸ਼ਾਂ ਵਿੱਚ ਬੈਠੇ ਆਪਣੇ ਗੈਂਗਸਟਰ ਸਾਥੀਆਂ ਰਾਹੀਂ ਉਨ੍ਹਾਂ ਨੂੰ ਧਮਕੀ ਭਰੇ ਫੋਨ ਕਰਦੇ ਸਨ।

ਇਹ ਵੀ ਪੜ੍ਹੋ: Punjab News: ਵਾਰ-ਪਲਟਵਾਰ ਦਾ ਸਿਲਸਿਲਾ ਜਾਰੀ, CM ਭਗਵੰਤ ਮਾਨ ਦੇ ਇਲਜ਼ਾਮਾਂ ਦਾ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਜਵਾਬ!

Trending news