Khanna News: ਖੰਨਾ ਮੰਡੀ ਵਿੱਚ ਫ਼ਸਲ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਵਾਢੀ ਲੇਟ ਹੈ। ਇਸ ਵੇਲੇ 25 ਫ਼ੀਸਦੀ ਫ਼ਸਲ ਦੀ ਕਟਾਈ ਹੋ ਚੁੱਕੀ ਹੈ। 75 ਫੀਸਦੀ ਕਣਕ ਖੇਤਾਂ ਵਿੱਚ ਪੱਕ ਕੇ ਖੜ੍ਹੀ ਹੈ।
Trending Photos
Khanna News: ਪੰਜਾਬ ਵਿੱਚ ਪੈ ਰਹੇ ਬੇ-ਮੌਸਮੇ ਮੀਂਹ ਅਤੇ ਗੜੇਮਾਰੀ ਨੇ ਜਿੱਥੇ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉੱਥੇ ਹੀ ਮੌਸਮ 'ਚ ਬਦਲਾਅ ਨਾਲ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਕਣਕ ਦੀ ਖਰੀਦ 'ਤੇ ਵੀ ਅਸਰ ਪਵੇਗਾ। ਮੌਸਮ ਵਿੱਚ ਅਚਾਨਕ ਆਈ ਤਬਦੀਲੀ दे ਕਾਰਨ ਕਿਸਾਨ ਵੀ ਚਿੰਤਤ ਹਨ। ਕਿਸਾਨਾਂ ਦੀ ਫਸਲ ਪੱਕੇ ਤਿਆਰ ਖੜ੍ਹੀ ਹੈ। ਹਨੇਰ ਅਤੇ ਮੀਂਹ ਦੇ ਕਾਰਨ ਜਿੱਥੇ ਫਸਲ ਦੇ ਢਿੱਗਣ ਦੀ ਚਿੰਤਾ ਹੈ, ਉੱਥੇ ਹੀ ਫਸਲਾਂ ਵਿੱਚ ਨਮੀਂ ਦੀ ਮਾਤਰਾ ਵੀ ਵੱਧਣ ਦੇ ਨਾਲ ਰੇਟ ਵੀ ਘੱਟ ਮਿਲੇਗਾ।
25 ਫੀਸਦੀ ਫਸਲ ਦੀ ਵਾਢੀ ਹੋਈ
ਖੰਨਾ ਮੰਡੀ ਵਿੱਚ ਫ਼ਸਲ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਵਾਢੀ ਲੇਟ ਹੈ। ਇਸ ਵੇਲੇ 25 ਫ਼ੀਸਦੀ ਫ਼ਸਲ ਦੀ ਕਟਾਈ ਹੋ ਚੁੱਕੀ ਹੈ। 75 ਫੀਸਦੀ ਕਣਕ ਖੇਤਾਂ ਵਿੱਚ ਪੱਕ ਕੇ ਖੜ੍ਹੀ ਹੈ। ਅੱਜ ਅਚਾਨਕ ਮੌਸਮ ਬਦਲ ਗਿਆ। ਮੀਂਹ ਪੈ ਗਿਆ ਅਤੇ ਅਚਾਨਕ ਗੜੇਮਾਰੀ ਹੋਈ। ਇਸ ਨਾਲ ਕਣਕ ਦੀ ਵਾਢੀ ਵਿੱਚ ਹੋਰ ਦੇਰੀ ਹੋਵੇਗੀ। ਜਿਸ ਕਾਰਨ ਕਣਕ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਵੇਗੀ। ਕਿਸਾਨਾਂ ਨੇ ਮੀਂਹ ਅਤੇ ਗੜ੍ਹੇਮਾਰੀ ਦੇ ਕਾਰਨ ਹੋਏ ਫਸਲੇ ਦੇ ਨੁਕਾਸਨ ਦੇ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ- CM
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਅਧਿਕਾਰੀਆਂ ਨਾਲ ਬੁਲਾਈ ਹਾਈ ਲੈਵਲ ਮੀਟਿੰਗ
ਫਤਿਹਗੜ੍ਹ ਸਾਹਿਬ ਵਿੱਚ ਸੀਐੱਮ ਭਗਵੰਤ ਮਾਨ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਇੱਕ ਰੈਲੀ ਨੂੰ ਸੰਬੋਧਿਤ ਕੀਤਾ। ਸੀਐੱਮ ਨੇ ਕਿਹਾ ਕਿ ਸੂਬੇ ਦਾ ਮੁੱਖਮੰਤਰੀ ਹੋਣ ਦੇ ਨਾਤੇ ਉਹ ਕਿਸਾਨਾਂ ਨੂੰ ਭਰੋਸਾ ਦਿੰਦੇ ਹਨ ਕਿ ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਉਹ ਰਿਪੋਰਟ ਲੈਣਗੇ। ਅਤੇ ਕਿਸਾਨਾਂ ਨੂੰ ਦਾਣੇ-ਦਾਣੇ ਦੀ ਪੂਰੀ ਕੀਮਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Kiratpur Sahib: ਕੀਰਤਪੁਰ ਸਾਹਿਬ 'ਚ NH ਅਤੇ ਨਗਰ ਪੰਚਾਇਤ ਨੇ ਨਜਾਇਜ਼ ਕਬਜ਼ੇ ਛੁਡਵਾਏ, ਦੁਕਾਨਦਾਰ ਨੇ ਕੀਤਾ ਹੰਗਾਮਾ