ਗੁਰਮੇਲ ਸਿੰਘ ਨੇ ਵੀ ਹੁਣ ਆਪਣੀ ਭੈਣ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ, ਗੱਲਬਾਤ ਕਰਦਿਆਂ ਗੁਰਮੇਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਦੱਸਿਆ ਕੀ ਪਿੰਡ ਵਾਸੀਆਂ ਨੇ ਉਸ ਦਾ ਪਾਸਪੋਰਟ ਵੀ ਬਣਵਾਉਣ ਲਈ ਦੇ ਦਿੱਤਾ ਹੈ। ਬਿਮਾਰੀਆਂ ਨਾਲ ਜੂਝ ਰਹੇ ਗੁਰਮੇਲ ਸਿੰਘ ਨੇ ਕਿਹਾ ਮੇਰੀ ਭੈਣ ਦਾ ਹੁਣੇ ਹੀ ਅਪਰੇਸ਼ਨ ਹੋਇਆ ਹੈ ਜਿਸ ਕਰਕੇ ਉਹ ਭਾਰਤ ਨਹੀਂ ਆ ਸਕਦੀ।
Trending Photos
ਭਰਤ ਸ਼ਰਮਾ/ਲੁਧਿਆਣਾ: ਦੇਸ਼ ਭਰ 'ਚ ਅਖਬਾਰਾਂ ਦੀਆਂ ਸੁਰਖੀਆਂ ਪਾਕਿਸਤਾਨ ਦੀ ਸਕੀਨਾ ਅਤੇ ਲੁਧਿਆਣਾ ਪੰਜਾਬ ਦਾ ਰਹਿਣ ਵਾਲਾ ਗੁਰਮੇਲ ਸਿੰਘ ਗਰੇਵਾਲ ਬਣਿਆ ਹੋਇਆ ਹੈ। ਦੱਸ ਦਈਏ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਗੁਰਮੇਲ ਸਿੰਘ ਦੀ ਮਾਂ ਪਾਕਿਸਤਾਨ ਚਲੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਸਕੀਨਾ ਰੱਖਿਆ ਗਿਆ ਸੀ। ਹੁਣ ਜਦੋਂ ਗੁਰਮੇਲ ਸਿੰਘ 72 ਸਾਲ ਦੇ ਹੋ ਗਏ ਹਨ ਹੈ ਤਾਂ ਓਹਨਾਂ ਦੀ ਭੈਣ ਵਲੋਂ ਓਹਨਾਂ ਨੂੰ ਮਿਲਣ ਦੀ ਇੱਛਾ ਜਤਾਈ ਗਈ ਹੈ ਇੱਕ ਪਾਕਿਸਤਾਨੀ ਯੂਟਿਊਬਰ ਦੇ ਵਲੋਂ ਪਾਈ ਸਕੀਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਅਤੇ ਇਹ ਵੀਡਿਓ ਪਿੰਡ ਜੱਸੋਵਾਲ ਦੇ ਗੁਰਮੇਲ ਸਿੰਘ ਤੱਕ ਪਹੁੰਚ ਗਈ। ਗੁਰਮੇਲ ਸਿੰਘ ਨੇ ਦੱਸਿਆ ਕੀ ਹਾਂ ਉਹ ਮੇਰੀ ਭੈਣ ਹੈ ਪਰ ਉਸਦਾ ਜਨਮ ਪਾਕਿਸਤਾਨ ਵਿੱਚ ਹੋਇਆ ਹੈ।
ਗੁਰਮੇਲ ਸਿੰਘ ਨੇ ਵੀ ਹੁਣ ਆਪਣੀ ਭੈਣ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ, ਗੱਲਬਾਤ ਕਰਦਿਆਂ ਗੁਰਮੇਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਦੱਸਿਆ ਕੀ ਪਿੰਡ ਵਾਸੀਆਂ ਨੇ ਉਸ ਦਾ ਪਾਸਪੋਰਟ ਵੀ ਬਣਵਾਉਣ ਲਈ ਦੇ ਦਿੱਤਾ ਹੈ। ਬਿਮਾਰੀਆਂ ਨਾਲ ਜੂਝ ਰਹੇ ਗੁਰਮੇਲ ਸਿੰਘ ਨੇ ਕਿਹਾ ਮੇਰੀ ਭੈਣ ਦਾ ਹੁਣੇ ਹੀ ਅਪਰੇਸ਼ਨ ਹੋਇਆ ਹੈ ਜਿਸ ਕਰਕੇ ਉਹ ਭਾਰਤ ਨਹੀਂ ਆ ਸਕਦੀ।
ਦੂਜੇ ਪਾਸੇ ਗੁਰਮੇਲ ਸਿੰਘ ਦੀ ਪਤਨੀ ਰਘੁਵੀਰ ਕੌਰ ਨੇ ਕਿਹਾ ਕੀ ਕਿ ਉਹ ਗੁਰਮੇਲ ਨੂੰ ਪਾਕਿਸਤਾਨ ਭੇਜਣ ਤੋਂ ਡਰਦੀ ਹੈਂ। ਉਸ ਨੇ ਕਿਹਾ ਕੀ ਉਸ ਦੇ ਸਹੁਰੇ ਅਤੇ ਗੁਰਮੇਲ ਦੇ ਪਿਤਾ ਨੇ ਉਸ ਨੂੰ ਕਦੇ ਉਸ ਦੀ ਭੈਣ ਬਾਰੇ ਨਹੀਂ ਦੱਸਿਆ। ਤੇ ਉਹ ਉਸ ਨੂੰ ਨਹੀਂ ਪਤਾ ਕਿ ਪਾਕਿਸਤਾਨ ਦੀ ਇਹ ਔਰਤ ਕੌਣ ਹੈ। ਇਸ ਲਈ ਓਹ ਆਪਣੀ ਪਤੀ ਨੂੰ ਪਾਕਿਸਤਾਨ ਨਹੀਂ ਜਾਣ ਦੇਵੇਗੀ। ਓਹਨਾਂ ਕਿਹਾ ਕੀ ਜੇਕਰ ਸਕੀਨਾ ਆਪਣੇ ਭਰਾ ਨੂੰ ਮਿਲਣ ਲਈ ਪੰਜਾਬ ਅਤੇ ਲੁਧਿਆਣਾ ਆਉਦੀ ਹੈ ਤਾਂ ਵੀ ਉਸ ਨੂੰ ਇਤਰਾਜ਼ ਹੈ। ਕਿਉਂਕਿ ਉਹ ਉਨ੍ਹਾਂ ਦੇ ਪਰਿਵਾਰ ਵਿਚੋਂ ਹੈ ਜਾਂ ਨਹੀਂ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਗੁਰਮੇਲ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਕਾਫ਼ੀ ਖਰਾਬ ਹੈ। ਉਸ ਦੇ ਪਿੰਡ ਵਾਸੀ ਦੱਸਦੇ ਹਨ ਕਿ ਉਸ ਦੀ ਇਕ ਹੀ ਬੇਟੀ ਹੈ ਜੋ ਕੀ ਬਿਮਾਰ ਹੈ। ਇਸ ਤੋਂ ਇਲਾਵਾ ਗੁਰਮੇਲ ਸਿੰਘ ਵੀ ਕੋਈ ਕੰਮ ਕਰਨ ਤੋਂ ਅਸਮਰੱਥ ਹੈ, ਸਿਰਫ ਉਸ ਦੀ ਪਤਨੀ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਛੋਟੇ-ਮੋਟੇ ਕੰਮ ਕਰ ਕਰਦੀ ਹੈ। ਓਹਨਾਂ ਦੱਸਿਆ ਕੀ ਗੁਰਮੇਲ ਸਿੰਘ ਦਾ ਪਾਸਪੋਰਟ ਪੂਰੇ ਪਿੰਡ ਨਨੇ ਮਿਲ ਕੇ ਬਣਵਾ ਦਿੱਤਾ ਹੈ, ਤੇ ਜੇਕਰ ਲੋੜ ਪਈ ਤਾਂ ਉਹ ਸਾਰੇ ਪਿੰਡ ਵਾਸੀ ਪੈਸੇ ਇਕੱਠੇ ਕਰਕੇ ਗੁਰਮੇਲ ਨੂੰ ਦੇਣਗੇ ਅਤੇ ਜੇਕਰ ਸਾਰੇ ਸਹਿਮਤ ਹੋਏ ਤਾਂ ਉਹ ਗੁਰਮੇਲ ਸਿੰਘ ਨੂੰ ਪਾਕਿਸਤਾਨ ਭੇਜਣ ਦੀ ਵੀ ਪੂਰੀ ਮਦਦ ਕਰਨਗੇ।