IND vs AUS Live Score: ਕੇਐਲ ਰਾਹੁਲ 26 ਰਨ ਬਣਾ ਕੇ ਆਊਟ ਹੋਏ। ਉਹਨਾਂ ਨੂੰ ਮਿਸ਼ੇਲ ਸਟਾਰਕ ਨੇ ਵਿਕਟਕੀਪਰ ਐਲੇਕਸ ਕੈਰੀ ਦੇ ਹੱਥੋਂ ਕੈਚ ਕਰਵਾਇਆ। ਉਸ ਨੇ ਯਸ਼ਸਵੀ ਜੈਸਵਾਲ (0) ਨੂੰ ਵੀ ਆਊਟ ਕੀਤਾ।
Trending Photos
India vs Australia match: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਰੋਮਾਂਚਕ ਬਾਰਡਰ ਗਾਵਸਕਰ ਸੀਰੀਜ਼ ਦਾ ਪਹਿਲਾ ਟੈਸਟ ਅੱਜ ਯਾਨੀ 22 ਨਵੰਬਰ ਤੋਂ ਪਰਥ ਦੇ ਆਪਟਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਲੰਚ ਤੱਕ ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 51 ਦੌੜਾਂ ਬਣਾ ਕੇ 4 ਵਿਕਟਾਂ ਗੁਆ ਦਿੱਤੀਆਂ ਹਨ। ਰਿਸ਼ਭ ਪੰਤ ਅਤੇ ਧਰੁਵ ਜੁਰੇਲ ਅਜੇਤੂ ਹਨ। ਕੇਐੱਲ ਰਾਹੁਲ 26 ਦੌੜਾਂ ਬਣਾ ਕੇ ਆਊਟ ਹੋਏ। ਉ ਜੋਸ਼ ਹੇਜ਼ਲਵੁੱਡ ਨੇ ਵਿਰਾਟ ਕੋਹਲੀ (5 ਦੌੜਾਂ) ਅਤੇ ਦੇਵਦੱਤ ਪੈਡਿਕਲ (0) ਦੀਆਂ ਵਿਕਟਾਂ ਲਈਆਂ।
ਇਹ ਵੀ ਪੜ੍ਹੋ: IND vs AUS Head To Head: ਬਾਰਡਰ ਗਾਵਸਕਰ ਟ੍ਰਾਫੀ 'ਚ ਕਿਸ ਦਾ ਪਲੜਾ ਰਿਹਾ ਭਾਰੀ; ਜਾਣੋ ਭਾਰਤ-ਆਸਟ੍ਰੇਲੀਆ ਵਿਚਾਲੇ ਪਿਛਲਾ ਰਿਕਾਰਡ
ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਦੇਵਦੱਤ ਪਡਿਕਲ, ਵਿਰਾਟ ਕੋਹਲੀ, ਰਿਸ਼ਭ ਪੰਤ, ਧਰੁਵ ਜੁਰੇਲ, ਵਾਸ਼ਿੰਗਟਨ ਸੁੰਦਰ, ਨਿਤੀਸ਼ ਰੈਡੀ, ਹਰਸ਼ਿਤ ਰਾਣਾ ਅਤੇ ਮੁਹੰਮਦ ਸਿਰਾਜ।
ਆਸਟ੍ਰੇਲੀਆ: ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ੇਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਅਤੇ ਨਾਥਨ ਲਿਓਨ।
-ਪਰਥ ਟੈਸਟ ਦੇ ਪਹਿਲੇ ਦਿਨ ਦਾ ਪਹਿਲਾ ਸੈਸ਼ਨ ਆਸਟਰੇਲੀਆਈ ਤੇਜ਼ ਗੇਂਦਬਾਜ਼ਾਂ ਦੇ ਨਾਂ ਰਿਹਾ। ਇਸ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ 4 ਵਿਕਟਾਂ 'ਤੇ 51 ਦੌੜਾਂ ਬਣਾਈਆਂ। ਪੰਤ ਅਤੇ ਜੁਰੇਲ ਅਜੇਤੂ ਰਹੇ। ਭਾਰਤੀ ਟੀਮ ਨੇ 25ਵੇਂ ਓਵਰ ਵਿੱਚ 50 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਮਿਸ਼ੇਲ ਸਟਾਰਕ ਦੇ ਓਵਰ ਵਿੱਚ ਧਰੁਵ ਜੁਰੇਲ ਨੇ ਚੌਕਾ ਲਗਾ ਕੇ ਟੀਮ ਨੂੰ 50 ਦੇ ਪਾਰ ਪਹੁੰਚਾਇਆ।
-ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸਿਰਫ 5 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਟੀਮ ਇੰਡੀਆ ਦਾ ਤੀਜਾ ਵਿਕਟ 32 ਦੌੜਾਂ 'ਤੇ ਡਿੱਗਿਆ।