IND VS ZIM: ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 9 ਵਿਕਟਾਂ 'ਤੇ 115 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਨੇ ਪਹਿਲੇ ਹੀ ਓਵਰ ਵਿੱਚ ਅਭਿਸ਼ੇਕ ਸ਼ਰਮਾ ਦਾ ਵਿਕਟ ਗੁਆ ਦਿੱਤਾ।
Trending Photos
IND VS ZIM: ਈਪੀਐਲ 2024 ਵਿੱਚ ਅਭਿਸ਼ੇਕ ਸ਼ਰਮਾ ਦਾ ਬੱਲਾ ਟੂਰਨਾਮੈਂਟ ਵਿੱਚ ਜੰਮਕੇ ਬੋਲਿਆ ਸੀ। ਜਿਸ ਤੋਂ ਬਾਅਦ ਉਸ ਦੀ ਭਾਰਤੀ ਟੀਮ ਵਿੱਚ ਐਂਟਰੀ ਹੋਈ। ਅਭਿਸ਼ੇਕ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ ਸਿਰਫ 16 ਗੇਂਦਾਂ ਵਿੱਚ ਅਰਧ ਸੈਂਕੜਾ ਜੜ ਦਿੱਤਾ ਸੀ। ਉਸ ਨੇ ਜ਼ਿੰਬਾਬਵੇ ਦੇ ਖਿਲਾਫ ਆਪਣੇ ਟੀ-20 ਅੰਤਰਰਾਸ਼ਟਰੀ ਡੈਬਿਊ ਮੈਚ ਵਿੱਚ ਇੱਕ ਸ਼ਰਮਨਾਕ ਰਿਕਾਰਡ ਦਰਜ ਕੀਤਾ। ਆਈਪੀਐਲ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਭਿਸ਼ੇਕ ਸ਼ਰਮਾ ਜ਼ਿੰਬਾਬਵੇ ਦੇ ਖਿਲਾਫ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਏ ਅਤੇ ਭਾਰਤ ਲਈ ਪਹਿਲੇ ਹੀ ਮੈਚ ਵਿੱਚ ਪ੍ਰਭਾਵਿਤ ਨਹੀਂ ਕਰ ਸਕੇ ਸਨ।
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟੀਮ ਵਿੱਚ ਤਿੰਨ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਸੀ ਜਿਸ ਵਿੱਚ ਅਭਿਸ਼ੇਕ ਸ਼ਰਮਾ, ਰਿਆਨ ਪਰਾਗ ਅਤੇ ਧਰੁਵ ਜੁਰੇਲ ਸ਼ਾਮਲ ਸਨ, ਪਰ ਇਹ ਤਿੰਨੋਂ ਖਿਡਾਰੀ ਆਪਣੇ ਪਹਿਲੇ ਮੈਚ ਵਿੱਚ ਫਲਾਪ ਸਾਬਤ ਹੋਏ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 9 ਵਿਕਟਾਂ 'ਤੇ 115 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਨੇ ਪਹਿਲੇ ਹੀ ਓਵਰ ਵਿੱਚ ਅਭਿਸ਼ੇਕ ਸ਼ਰਮਾ ਦਾ ਵਿਕਟ ਗੁਆ ਦਿੱਤਾ।
ਅਭਿਸ਼ੇਕ ਚਾਰ ਗੇਂਦਾਂ ਵਿੱਚ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ। ਅਭਿਸ਼ੇਕ ਚੌਥੇ ਭਾਰਤੀ ਬੱਲੇਬਾਜ਼ ਹਨ ਜੋ ਟੀ-20 ਇੰਟਰਨੈਸ਼ਨਲ ਦੇ ਪਹਿਲੇ ਮੈਚ 'ਚ ਜ਼ੀਰੋ 'ਤੇ ਆਊਟ ਹੋਏ। ਅਭਿਸ਼ੇਕ ਤੋਂ ਪਹਿਲਾਂ ਇਹ ਅਣਚਾਹੇ ਰਿਕਾਰਡ ਮਹਿੰਦਰ ਸਿੰਘ ਧੋਨੀ, ਕੇਐੱਲ ਰਾਹੁਲ ਅਤੇ ਪ੍ਰਿਥਵੀ ਸ਼ਾਅ ਦੇ ਨਾਂਅ 'ਤੇ ਦਰਜ ਹੈ।
ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਜ਼ੀਰੋ ਤੇ ਆਊਟ ਹੋਏ ਬੱਲੇਬਾਜ
ਮਹਿੰਦਰ ਸਿੰਘ ਧੋਨੀ ਬਨਾਮ ਦੱਖਣੀ ਅਫਰੀਕਾ 2006
ਕੇਐਲ ਰਾਹੁਲ ਬਨਾਮ ਜ਼ਿੰਬਾਬਵੇ 2016
ਪ੍ਰਿਥਵੀ ਸ਼ਾਅ ਬਨਾਮ ਸ਼੍ਰੀਲੰਕਾ 2021
ਅਭਿਸ਼ੇਕ ਸ਼ਰਮਾ ਬਨਾਮ ਜ਼ਿੰਬਾਬਵੇ 2024
ਰਿਆਨ ਅਤੇ ਜੁਰੇਲ ਵੀ ਅਸਫਲ ਰਹੇ
ਅਭਿਸ਼ੇਕ ਦੀ ਤਰ੍ਹਾਂ, ਰਿਆਨ ਪਰਾਗ ਅਤੇ ਧਰੁਵ ਜੁਰੇਲ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ। ਧਰੁਵ ਜੁਰੇਲ ਨੂੰ ਇਸ ਸਾਲ ਦੇ ਸ਼ੁਰੂ ਵਿਚ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੌਰਾਨ ਖੇਡ ਦੇ ਸਭ ਤੋਂ ਲੰਬੇ ਫਾਰਮੈਟ ਵਿਚ ਡੈਬਿਊ ਕਰਨ ਦਾ ਮੌਕਾ ਮਿਲਿਆ ਸੀ, ਪਰ ਸੀਮਤ ਓਵਰਾਂ ਲਈ ਉਸ ਨੂੰ ਪਹਿਲੀ ਵਾਰ ਭਾਰਤ ਲਈ ਖੇਡਣ ਦਾ ਮੌਕਾ ਮਿਲਿਆ। ਰਿਆਨ ਜਿੱਥੇ ਤਿੰਨ ਗੇਂਦਾਂ ਵਿੱਚ ਦੋ ਦੌੜਾਂ ਬਣਾ ਕੇ ਆਊਟ ਹੋ ਗਿਆ ਜਦਕਿ ਜੁਰੇਲ 14 ਗੇਂਦਾਂ ਵਿੱਚ ਸੱਤ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ।