Haryana Congress List 2024: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 9 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
Advertisement
Article Detail0/zeephh/zeephh2421224

Haryana Congress List 2024: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 9 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

Haryana Congress: 6 ਸਤੰਬਰ ਨੂੰ ਦੇਰ ਰਾਤ ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਦੋ ਸੂਚੀਆਂ ਵਿੱਚ 32 ਉਮੀਦਵਾਰਾਂ ਦਾ ਐਲਾਨ ਕੀਤਾ ਸੀ।

Haryana Congress List 2024: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 9 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

Haryana Congress: ਕਾਂਗਰਸ ਨੇ ਐਤਵਾਰ ਦੇਰ ਰਾਤ ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਹਰਿਆਣਾ ਕਾਂਗਰਸ ਦੀ ਦੂਜੀ ਸੂਚੀ ਵਿੱਚ 9 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਉਚਾਨਾ ਕਲਾਂ ਤੋਂ ਬ੍ਰਿਜੇਂਦਰ ਸਿੰਘ, ਬਾਦਸ਼ਾਹਪੁਰ ਤੋਂ ਯੂਥ ਕਾਂਗਰਸ ਦੇ ਕੌਮੀ ਸਕੱਤਰ ਵਰਧਨ ਯਾਦਵ ਅਤੇ ਪੰਜਾਬੀ ਆਗੂ ਅਤੇ ਹਾਲ ਹੀ ਵਿੱਚ ਗੁੜਗਾਓਂ ਸੀਟ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਮੋਹਿਤ ਗਰੋਵਰ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਉਚਾਨਾ ਕਲਾਂ ਤੋਂ ਬ੍ਰਿਜੇਂਦਰ ਸਿੰਘ ਦਾ ਸਾਹਮਣਾ ਸਾਬਕਾ ਉਪ ਮੁੱਖ ਮੰਤਰੀ ਅਤੇ ਜੇਜੇਪੀ ਵਿਧਾਇਕ ਦੁਸ਼ਯੰਤ ਚੌਟਾਲਾ ਨਾਲ ਹੋਵੇਗਾ। ਕਾਂਗਰਸ ਨੇ ਤੋਸ਼ਾਮ ਵਿਧਾਨ ਸਭਾ ਸੀਟ ਤੋਂ ਅਨਿਰੁਧ ਚੌਧਰੀ ਨੂੰ ਟਿਕਟ ਦਿੱਤੀ ਹੈ। ਜਿਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਸ਼ਰੂਤੀ ਚੌਧਰੀ ਨਾਲ ਹੋਵੇਗਾ।

ਥਾਨੇਸਰ ਤੋਂ ਅਸ਼ੋਕ ਅਰੋੜਾ , ਗਨੌਰ ਤੋਂ ਕੁਲਦੀਪ ਸ਼ਰਮਾ ,ਟੋਹਾਣਾ ਤੋਂ ਪਰਮਵੀਰ ਸਿੰਘ, ਮਹਿਮ ਤੋਂ  ਮਹਿਮ ਤੋਂ ਬਲਰਾਮ ਡਾਂਗੀ,ਨਾਂਗਲ ਚੌਧਰੀ ਤੋਂ ਸ੍ਰੀਮਤੀ ਮੰਜੂ ਚੌਧਰੀ, ਬਾਦਸ਼ਾਹਪੁਰ ਤੋਂ ਵਰਧਨ ਯਾਦਵ ਅਤੇ ਗੁਰੂਗ੍ਰਾਮ ਵਿਧਾਨ ਸਭਾ ਹਲਕੇ ਤੋਂ ਮੋਹਿਤ ਗਰੋਵਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਇਸ ਤੋਂ ਪਹਿਲਾਂ 6 ਸਤੰਬਰ ਨੂੰ ਦੇਰ ਰਾਤ ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਦੋ ਸੂਚੀਆਂ ਵਿੱਚ 32 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪਹਿਲੀ ਸੂਚੀ ਵਿੱਚ 32 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਹੁਣ ਤੱਕ ਕਾਂਗਰਸ ਵੱਲੋਂ ਕੁੱਲ 41 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

Trending news