ਕੁਲੜ ਪੀਜ਼ਾ ਕਪਲ ਦੇ ਵਿਦੇਸ਼ ਵਿੱਚ ਸਿਫਟ ਹੋਣ ਦੀਆਂ ਖ਼ਬਰਾਂ ਉੱਤੇ ਬ੍ਰੇਕ, ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ
Advertisement
Article Detail0/zeephh/zeephh2610802

ਕੁਲੜ ਪੀਜ਼ਾ ਕਪਲ ਦੇ ਵਿਦੇਸ਼ ਵਿੱਚ ਸਿਫਟ ਹੋਣ ਦੀਆਂ ਖ਼ਬਰਾਂ ਉੱਤੇ ਬ੍ਰੇਕ, ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ

Kulhad Pizza Couple: ਕਪਲ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੁਆਰਾ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਉਹ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਰਹੇ।

ਕੁਲੜ ਪੀਜ਼ਾ ਕਪਲ ਦੇ ਵਿਦੇਸ਼ ਵਿੱਚ ਸਿਫਟ ਹੋਣ ਦੀਆਂ ਖ਼ਬਰਾਂ ਉੱਤੇ ਬ੍ਰੇਕ, ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ

Kulhad Pizza Couple: ਹਮੇਸ਼ਾ ਵਿਵਾਦਾਂ ਵਿੱਚ ਘਿਰਿਆ ਰਹਿਣਾ ਵਾਲਾ ਮਸ਼ਹੂਰ ਕੁਲੜ ਪੀਜ਼ਾ ਕਪਲ ਪਿਛਲੇ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਹੈ। ਖ਼ਬਰਾਂ ਸਹਾਮਣੇ ਆ ਰਹੀਆਂ ਸਨ ਕਿ ਕੁਲੜ ਪੀਜ਼ਾ ਕਪਲ ਪੰਜਾਬ ਛੱਡ ਕੇ ਵਿਦੇਸ਼ ਵਿੱਚ ਸੈਟਲ ਹੋ ਗਿਆ ਹੈ ਅਤੇ ਉਨ੍ਹਾਂ ਨੇ ਆਪਣਾ ਰੈਸਟੋਰੈਂਟ ਬੰਦ ਕਰ ਦਿੱਤਾ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਹਾਮਣੇ ਆਇਆ ਹੈ। ਕੁਲੜ ਪੀਜ਼ਾ ਕਪਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਰਾਹੀਂ ਕਪਲ ਨੇ ਆਪਣੇ ਯੂਕੇ ਤੱਕ ਰਹਿਣ ਦੀਆਂ ਖ਼ਬਰਾਂ ਦੀ ਪੁਸ਼ਟੀ ਕਰ ਦਿੱਤੀ ਹੈ।

ਇਸ ਜੋੜੇ ਨੇ ਆਪਣੇ ਬੱਚੇ ਨਾਲ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਜਾਣ ਦੇ ਵੀਡੀਓ ਸਾਂਝੇ ਕੀਤੇ। ਇਸ ਵੀਡੀਓ ਵਿੱਚ, ਸਹਿਜ ਭਾਵੁਕ ਮਨ ਨਾਲ ਕਹਿ ਰਿਹਾ ਹੈ ਕਿ ਕਈ ਵਾਰ ਜ਼ਿੰਦਗੀ ਤੁਹਾਡੀ ਇਸ ਤਰ੍ਹਾਂ ਪ੍ਰੀਖਿਆ ਲੈਂਦੀ ਹੈ ਕਿ ਤੁਹਾਨੂੰ ਆਪਣੇ ਸੁਪਨਿਆਂ ਦਾ ਮਹਿਲ ਛੱਡਣਾ ਪੈਂਦਾ ਹੈ। ਅੱਜ ਉਹ ਸਾਰੇ ਲੋਕ ਜਿੱਤ ਗਏ ਜੋ ਹਮੇਸ਼ਾ ਸਾਨੂੰ ਨਕਾਰਾਤਮਕ ਸਮਝਦੇ ਸਨ... ਇਸ ਵੀਡੀਓ ਤੋਂ ਬਾਅਦ ਲੋਕਾਂ ਦੀਆਂ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਚਰਚਾ ਸੀ ਕਿ ਇਹ ਜੋੜਾ ਆਪਣੇ ਡੇਢ ਸਾਲ ਦੇ ਬੇਟੇ ਨਾਲ ਭਾਰਤ ਛੱਡ ਕੇ ਇੰਗਲੈਂਡ ਚਲਾ ਗਿਆ ਹੈ ਜਿਸਦੀ ਹੁਣ ਪੁਸ਼ਟੀ ਹੋ ​​ਗਈ ਹੈ। ਫਿਲਹਾਲ ਉਸਨੇ ਜਲੰਧਰ ਸਥਿਤ ਆਪਣਾ ਰੈਸਟੋਰੈਂਟ ਬੰਦ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ, ਇਸ ਕਪਲ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੁਆਰਾ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਉਹ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਰਹੇ। ਸਿੱਖ ਸੰਗਠਨਾਂ ਵੱਲੋਂ ਵੀ ਉਸਦਾ ਵਿਰੋਧ ਕੀਤਾ ਜਾ ਰਿਹਾ ਸੀ। ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਸਨ, ਜਿਸ ਤੋਂ ਬਾਅਦ ਹਾਈ ਕੋਰਟ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਸੀ। ਇਸ ਦੌਰਾਨ, ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

Trending news