Trending Photos
Mansa News: ਪੰਜਾਬ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਅਵਾਰਾ ਕੁੱਤੇ ਸਕੂਲੀ ਬੱਚਿਆਂ ਅਤੇ ਵੱਡੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਉਥੇ ਹੀ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਦੀ ਗਿਣਤੀ ਹਸਪਤਾਲਾਂ ਵਿੱਚ ਵਧ ਰਹੀ ਹੈ।
ਅਵਾਰਾ ਕੁੱਤਿਆਂ ਦੇ ਵੱਢਣ ਕਾਰਨ ਪੰਜਾਬ ਵਿੱਚ ਰੋਜ਼ਾਨਾ ਹੀ ਕੇਸ ਸਾਹਮਣੇ ਆ ਰਹੇ ਹਨ। ਮਾਨਸਾ ਵਿੱਚ 2023 ਵਿੱਚ 1213 ਕੇਸ ਸਾਹਮਣੇ ਆਏ ਸਨ ਅਤੇ 2024 ਵਿੱਚ 1714 ਅਵਾਰਾ ਕੁੱਤਿਆਂ ਦੇ ਕੱਟਣ ਦੇ ਕੇਸ ਸਾਹਮਣੇ ਆਏ ਸਨ। 1 ਜਨਵਰੀ ਤੋਂ 20 ਜਨਵਰੀ 2025 ਤੱਕ ਹੁਣ ਤੱਕ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਅਵਾਰਾ ਕੁੱਤਿਆਂ ਵੱਲੋਂ ਵੱਢਣ ਦੇ 129 ਕੇਸ ਸਾਹਮਣੇ ਆ ਚੁੱਕੇ ਹਨ ਅਤੇ ਰੋਜ਼ਾਨਾ ਹੀ ਮਾਨਸਾ ਦੇ ਹਸਪਤਾਲ ਵਿੱਚ 20 ਤੋਂ 25 ਕੇਸ ਕੁੱਤਿਆਂ ਵੱਲੋਂ ਸ਼ਿਕਾਰ ਬਣਾਉਣ ਦੇ ਸਾਹਮਣੇ ਆਉਂਦੇ ਹਨ। ਲੋਕ ਰੈਬਿਜ਼ ਦਾ ਟੀਕਾ ਲਗਵਾਉਣ ਲਈ ਆਉਂਦੇ ਹਨ।
ਮਾਨਸਾ ਦੇ ਹਸਪਤਾਲ ਵਿੱਚ 1 ਜਨਵਰੀ ਤੋਂ 20 ਜਨਵਰੀ 2025 ਤੱਕ 129 ਲੋਕ ਰੈਬਿਜ਼ ਦੇ ਟੀਕੇ ਲਗਵਾ ਚੁੱਕੇ ਹਨ ਅਤੇ ਰੋਜ਼ਾਨਾ ਹੀ ਹਸਪਤਾਲ ਵਿੱਚ 20 ਤੋਂ 25 ਕੇਸ ਆ ਰਹੇ ਹਨ। 2023 ਮਾਨਸਾ ਦੇ ਹਸਪਤਾਲ ਵਿੱਚ 1213 ਕੇਸ ਅਵਾਰਾ ਕੁੱਤਿਆਂ ਦੇ ਵੱਢਣ ਦੇ ਸਾਹਮਣੇ ਆਏ ਸਨ ਅਤੇ ਉਥੇ 2024 ਵਿੱਚ 1714 ਦੇ ਕੇਸ ਸਾਹਮਣੇ ਆਏ ਸਨ। ਉਥੇ ਰੈਬਿਜ਼ ਦਾ ਟੀਕਾ ਲਗਵਾਉਣ ਆਏ ਲੋਕਾਂ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਸ਼ਹਿਰ ਅਤੇ ਪਿੰਡਾਂ ਵਿੱਚ ਬਹੁਤ ਹੀ ਭਰਮਾਰ ਹੈ ਅਤੇ ਰੋਜ਼ਾਨਾ ਹੀ ਇਹ ਸਕੂਲ ਬੱਚੇ ਅਤੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਵਾਰਾ ਕੁੱਤਿਆਂ ਨੇ ਅੱਜ ਕੱਟਿਆ ਹੈ, ਜਿਸ ਕਾਰਨ ਉਹ ਟੀਕਾ ਲਗਵਾਉਣ ਲਈ ਹਸਪਤਾਲ ਆਏ ਹਨ ਅਤੇ ਉਥੇ ਹੀ ਸ਼ਹਿਰ ਦੇ ਆਮ ਲੋਕਾਂ ਨੇ ਕਿਹਾ ਕਿ ਅਵਾਰਾ ਕੁੱਤਿਆਂ ਤਦਾਦ ਬਹੁਤ ਹੀ ਜ਼ਿਆਦਾ ਵਧ ਰਹੀ ਹੈ ਅਤੇ ਇਹ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਤੇ ਸਰਕਾਰ ਨੂੰ ਇਸ ਵੱਲ ਜਲਦੀ ਧਿਆਨ ਦੇਣਾ ਚਾਹੀਦਾ ਤੇ ਉਨ੍ਹਾਂ ਦੀ ਨਸਬਦੀ ਕਰਕੇ ਇਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਉਤੇ ਰੱਖਣਾ ਚਾਹੀਦਾ ਤਾਂ ਕਿ ਅਜਿਹੀ ਘਟਨਾ ਨਾ ਵਾਪਰ ਸਕੇ।
ਉਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਤਦਾਦ ਸ਼ਹਿਰ ਵਿੱਚ ਜ਼ਿਆਦਾ ਹੈ। ਇਸ ਲਈ ਨਗਰ ਕੌਂਸਲ ਵੱਲੋਂ ਫਰਵਰੀ 2024 ਵਿੱਚ ਹੀ ਟੈਂਡਰ ਲਗਾ ਦਿੱਤਾ ਸੀ ਅਤੇ ਡਾਕਟਰਾਂ ਵੱਲੋਂ ਵੀ ਇਸ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਨਗਰ ਕੌਂਸਲ ਵੱਲੋਂ ਦੋ ਕਮਰੇ ਵੀ ਦਿੱਤੇ ਗਏ ਸਨ ਪਰ ਇਸ ਦੀ ਜਗ੍ਹਾ ਘੱਟ ਹੋਣ ਕਾਰਨ ਅਜੇ ਇਨ੍ਹਾਂ ਨੂੰ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ।