Bathinda AIIMS: ਰੇਡੀਓਥੈਰੇਪੀ ਦੀ ਇਸ ਤਕਨੀਕ ਨਾਲ ਮਰੀਜ਼ਾਂ ਨੂੰ ਸੁੰਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਨਾ ਹੀ ਕਿਸੇ ਕਿਸਮ ਦੀ ਸਰਜਰੀ ਕਰਨ ਦੀ ਲੋੜ ਨਹੀਂ ਪੈਂਦੀ।
Trending Photos
Bathinda AIIMS: ਏਮਜ਼ ਬਠਿੰਡਾ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਵਿਖੇ ਐਡਵਾਂਸ ਸਟੀਰੀਓਟੈਕਟਿਕ ਰੇਡੀਓ ਸਰਜਰੀ ਸ਼ੁਰੂ ਕਰ ਦਿੱਤੀ ਗਈ ਹੈ। ਰੇਡੀਓਥੈਰੇਪੀ ਦੀ ਇਸ ਤਕਨੀਕ ਨਾਲ ਮਰੀਜ਼ਾਂ ਨੂੰ ਸੁੰਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਨਾ ਹੀ ਕਿਸੇ ਕਿਸਮ ਦੀ ਸਰਜਰੀ ਕਰਨ ਦੀ ਲੋੜ ਨਹੀਂ ਪੈਂਦੀ।
ਇਸ ਸੰਬੰਧ ਵਿੱਚ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਓਨਕੋਲੋਜੀ ਵਿਭਾਗ ਦੀ ਡਾਕਟਰ ਸਪਨਾ ਭੱਟੀ ਨੇ ਕਿਹਾ ਕਿ ਇਹ ਇੱਕ ਬਹੁਤ ਐਡਵਾਂਸ ਤਕਨੀਕ ਹੈ ਜੋ ਏਮਜ਼ ਬਠਿੰਡਾ ਵਿਖੇ ਸ਼ੁਰੂ ਕੀਤੀ ਗਈ ਹੈ।
ਡਾਕਟਰ ਸਪਨਾ ਨੇ ਦੱਸਿਆ ਕਿ ਰੇਡੀਓਥਰੇਪੀ ਦੀ ਇਸ ਤਕਨੀਕ ਨਾਲ ਮਰੀਜ਼ਾਂ ਨੂੰ ਸੁੰਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਨਾ ਹੀ ਕਿਸੇ ਕਿਸਮ ਦੀ ਸਰਜਰੀ ਕਰਨ ਦੀ ਲੋੜ ਨਹੀਂ ਪੈਂਦੀ। ਉਹਨਾਂ ਦੱਸਿਆ ਕਿ ਇਸ ਤਕਨੀਕ ਵਿੱਚ ਵਿਸ਼ੇਸ਼ ਕਿਰਨਾਂ ਦੇ ਮਾਧਿਅਮ ਰਾਹੀਂ ਇਲਾਜ ਕੀਤਾ ਜਾਂਦਾ ਹੈ। ਡਾਕਟਰ ਨੇ ਦੱਸਿਆ ਕਿ ਦਿਮਾਗ ਦੀ ਰਸੌਲੀ, ਗੰਢਾਂ ਅਤੇ ਕਈ ਤਰਾਂ ਦੇ ਕੈਂਸਰ ਰੋਗਾਂ ਦੇ ਇਲਾਜ ਲਈ ਇਹ ਤਕਨੀਕ ਵਰਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਏਮਜ਼ ਬਠਿੰਡਾ ਵਿੱਚ ਸ਼ੁਰੂ ਹੁੰਦਿਆਂ ਹੀ ਦੋ ਮਰੀਜ਼ਾਂ ਦਾ ਸਫ਼ਲ ਇਲਾਜ ਇਸ ਤਕਨੀਕ ਰਾਹੀਂ ਕੀਤਾ ਗਿਆ ਹੈ ਅਤੇ ਕੁੱਝ ਹੋਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾਕਟਰ ਡੀ.ਕੇ ਸਿੰਘ ਨੇ ਕਿਹਾ ਕਿ ਇਸ ਤਕਨੀਕ ਲਈ ਵਰਤੀ ਜਾ ਰਹੀ ਮਸ਼ੀਨ ਦੀ ਕੀਮਤ ਕਰੀਬ 24 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਕਾਰਡ ਅਧੀਨ ਇਸ ਰਾਹੀਂ ਇਲਾਜ ਏਮਜ਼ ਵਿੱਚ ਮੁਫ਼ਤ ਕੀਤਾ ਜਾ ਰਿਹਾ ਹੈ ਜਦੋਂ ਕਿ ਬਿਨਾਂ ਕਾਰਡ ਵਾਲੇ ਮਰੀਜ਼ਾਂ ਦਾ ਇਲਾਜ ਨਾ-ਮਾਤਰ ਖ਼ਰਚੇ ਉੱਪਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Delhi News: ਚੋਣ ਕਮਿਸ਼ਨ ਨੇ ਆਤਿਸ਼ੀ ਨੂੰ ਭੇਜਿਆ ਨੋਟਿਸ, 8 ਅਪ੍ਰੈਲ ਤੱਕ ਜਵਾਬ ਮੰਗਿਆ