ਸੁਖਮੀਤ ਡਿਪਟੀ ਤੇ ਨੰਗਲ ਅੰਬੀਆਂ ਕਤਲ ਮਾਮਲਾ, ਮੁਲਜ਼ਮਾਂ ਦੇ ਪੁਲਿਸ ਰਿਮਾਂਡ ਵਿੱਚ 18 ਫਰਵਰੀ ਤੱਕ ਵਾਧਾ
Advertisement
Article Detail0/zeephh/zeephh2641694

ਸੁਖਮੀਤ ਡਿਪਟੀ ਤੇ ਨੰਗਲ ਅੰਬੀਆਂ ਕਤਲ ਮਾਮਲਾ, ਮੁਲਜ਼ਮਾਂ ਦੇ ਪੁਲਿਸ ਰਿਮਾਂਡ ਵਿੱਚ 18 ਫਰਵਰੀ ਤੱਕ ਵਾਧਾ

Nangal Ambian murder case: ਜ਼ਿਕਰਯੋਗ ਹੈ ਕਿ ਹਾਲ ਹੀ 'ਚ ਅੰਮ੍ਰਿਤਸਰ ਪੁਲਸ ਨੇ ਇਕ ਸਾਲ 'ਚ 3 ਕਤਲ ਕਰਨ ਵਾਲੇ ਦੋਵੇਂ ਸ਼ੂਟਰਾਂ ਨੂੰ ਇਕ ਹੋਰ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ 8 ਫਰਵਰੀ ਨੂੰ ਜਲੰਧਰ ਦੇ ਥਾਣਾ 2 ਦੀ ਪੁਲਸ ਪੁਨੀਤ ਅਤੇ ਨਰਿੰਦਰ ਲਾਲੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਅਦਾਲਤ 'ਚ ਲੈ ਕੇ ਆਈ ਸੀ।

ਸੁਖਮੀਤ ਡਿਪਟੀ ਤੇ ਨੰਗਲ ਅੰਬੀਆਂ ਕਤਲ ਮਾਮਲਾ, ਮੁਲਜ਼ਮਾਂ ਦੇ ਪੁਲਿਸ ਰਿਮਾਂਡ ਵਿੱਚ 18 ਫਰਵਰੀ ਤੱਕ ਵਾਧਾ

Nangal Ambian murder case: ਸਾਬਕਾ ਕੌਂਸਲਰ ਸੁਖਮੀਤ ਡਿਪਟੀ, ਵਪਾਰੀ ਟਿੰਕੂ ਅਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਦੇ ਮੁਲਜ਼ਮ ਗੈਂਗਸਟਰ ਪੁਨੀਤ ਅਤੇ ਨਰਿੰਦਰ ਲਲੀ ਦਾ 3 ਦਿਨ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਇਕ ਵਾਰ ਫਿਰ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਆਈ ਹੈ। ਦਿਹਾਤੀ ਪੁਲਿਸ ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ 'ਚ ਪੁੱਛਗਿੱਛ ਲਈ ਦੋਵਾਂ ਦਾ 18 ਫਰਵਰੀ ਤੱਕ ਪੁਲਿਸ ਰਿਮਾਂਡ ਮਿਲ ਗਿਆ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਅੰਮ੍ਰਿਤਸਰ ਪੁਲਸ ਨੇ ਇਕ ਸਾਲ 'ਚ 3 ਕਤਲ ਕਰਨ ਵਾਲੇ ਦੋਵੇਂ ਸ਼ੂਟਰਾਂ ਨੂੰ ਇਕ ਹੋਰ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ 8 ਫਰਵਰੀ ਨੂੰ ਜਲੰਧਰ ਦੇ ਥਾਣਾ 2 ਦੀ ਪੁਲਸ ਪੁਨੀਤ ਅਤੇ ਨਰਿੰਦਰ ਲਾਲੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਅਦਾਲਤ 'ਚ ਲੈ ਕੇ ਆਈ ਸੀ। ਇਸ ਦੌਰਾਨ ਪੁਲੀਸ ਨੇ ਅਦਾਲਤ ਤੋਂ ਦੋਵਾਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ, ਜੋ ਅੱਜ ਖ਼ਤਮ ਹੋ ਗਿਆ ਹੈ। ਅਜਿਹੇ 'ਚ ਹੁਣ ਦਿਹਾਤੀ ਪੁਲਸ ਨੰਗਲ ਅੰਬੀਆਂ ਕਤਲ ਕਾਂਡ ਸਬੰਧੀ ਦੋਵਾਂ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਪੁਲਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।

ਦੱਸ ਦੇਈਏ ਕਿ ਹਾਲ ਹੀ ਵਿੱਚ ਸ਼ੂਟਰ ਪੁਨੀਤ ਅਤੇ ਨਰਿੰਦਰ ਲਾਲੀ ਦੇ ਨਾਲ 4 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਮੁਲਜ਼ਮਾਂ ਕੋਲੋਂ 6 ਵਿਦੇਸ਼ੀ ਪਿਸਤੌਲ ਅਤੇ 40 ਦੇ ਕਰੀਬ ਜਿੰਦਾ ਕਾਰਤੂਸ ਬਰਾਮਦ ਹੋਏ। ਗੈਂਗਸਟਰ ਲੱਕੀ ਪਟਿਆਲ ਦੇ ਨਿਰਦੇਸ਼ਾਂ 'ਤੇ ਪੁਨੀਤ ਅਤੇ ਲਾਲੀ ਨੇ ਮਿੱਕੀ ਕਿਡਨੈਪਿੰਗ ਕੇਸ 'ਚ ਸਜ਼ਾ ਕੱਟ ਕੇ ਵਾਪਸ ਪਰਤ ਰਹੇ ਉਕਤ ਨਾਇਕ 'ਤੇ ਨਵੀਂ ਦਾਣਾ ਮੰਡੀ ਨੇੜੇ ਗੋਲੀਆਂ ਚਲਾ ਦਿੱਤੀਆਂ ਸਨ। ਪੁਰਾਣੀ ਰੰਜਿਸ਼ ਕਾਰਨ ਪੁਨੀਤ ਨੇ ਆਪਣੇ ਸਾਥੀ ਨਰਿੰਦਰ ਲਾਲੀ ਨਾਲ ਮਿਲ ਕੇ ਵਪਾਰੀ ਗੁਰਮੀਤ ਸਿੰਘ ਟਿੰਕੂ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਹ ਕਤਲ ਸੋਢਲ ਰੋਡ 'ਤੇ ਸਥਿਤ ਪ੍ਰੀਤ ਨਗਰ 'ਚ ਕੀਤਾ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕੌਸ਼ਲ ਚੌਧਰੀ, ਨੀਰਜ ਬਵਾਨਾ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਪੁਨੀਤ ਅਤੇ ਲਾਲੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸਨ। ਵਰਨਣਯੋਗ ਹੈ ਕਿ ਉਪਰੋਕਤ ਦੋਵੇਂ ਦੋਸ਼ੀਆਂ ਨੇ 20 ਜੂਨ 2021 ਨੂੰ ਡਿਪਟੀ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ।

 

Trending news