Pinewz: ਇਸ ਐਪ ਰਾਹੀਂ ਯੂਜ਼ਰਸ ਪਿੰਡਾਂ ਤੋਂ ਲੈ ਕੇ ਦੇਸ਼ ਦੇ ਹਰ ਇਲਾਕੇ ਤੱਕ ਦੀਆਂ ਖ਼ਬਰਾਂ ਪ੍ਰਾਪਤ ਕਰ ਸਕਣਗੇ। ਉਪਭੋਗਤਾਵਾਂ ਨੂੰ ਸਿਰਫ਼ ਆਪਣੇ ਖੇਤਰ ਦਾ ਪਿੰਨ ਕੋਡ ਦਰਜ ਕਰਨਾ ਹੋਵੇਗਾ ਅਤੇ ਹਰ ਖ਼ਬਰ ਉਨ੍ਹਾਂ ਦੇ ਮੋਬਾਈਲ ਸਕ੍ਰੀਨ 'ਤੇ ਉਪਲਬਧ ਹੋਵੇਗੀ।
Trending Photos
Pinewz: ਅਯੁੱਧਿਆ ਵਿੱਚ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ 'ਤੇ Essel ਗਰੁੱਪ ਦੇ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਡਾ. ਸੁਭਾਸ਼ ਚੰਦਰਾ ਨੇ ਹਾਈਪਰ ਲੋਕਲ ਐਪ PINEWS ਨੂੰ ਲਾਂਚ ਕੀਤਾ। ਖ਼ਬਰਾਂ ਸਪੇਸ ਨੂੰ ਬਦਲਣ ਦੀ ਸਮਰੱਥਾ ਰੱਖਣ ਵਾਲੀ ਇਸ ਐਪ ਰਾਹੀਂ ਯੂਜ਼ਰਸ ਪਿੰਡਾਂ ਤੋਂ ਲੈ ਕੇ ਦੇਸ਼ ਦੇ ਹਰ ਇਲਾਕੇ ਤੱਕ ਦੀਆਂ ਖ਼ਬਰਾਂ ਪ੍ਰਾਪਤ ਕਰ ਸਕਣਗੇ। ਉਪਭੋਗਤਾਵਾਂ ਨੂੰ ਸਿਰਫ਼ ਆਪਣੇ ਖੇਤਰ ਦਾ ਪਿੰਨ ਕੋਡ ਦਰਜ ਕਰਨਾ ਹੋਵੇਗਾ ਅਤੇ ਹਰ ਖ਼ਬਰ ਉਨ੍ਹਾਂ ਦੇ ਮੋਬਾਈਲ ਸਕ੍ਰੀਨ 'ਤੇ ਉਪਲਬਧ ਹੋਵੇਗੀ। ਪੂਰੇ ਭਾਰਤ ਵਿੱਚ ਇਹ ਇੱਕੋ ਇੱਕ ਐਪ ਹੈ ਜੋ AI ਤਕਨਾਲੋਜੀ ਨਾਲ ਲੈਸ ਹੈ ਅਤੇ ਪਿੰਨ ਕੋਡ ਰਾਹੀਂ ਮਾਈਕ੍ਰੋ ਲੈਵਲ 'ਤੇ ਖ਼ਬਰਾਂ ਪ੍ਰਦਾਨ ਕਰਦਾ ਹੈ।
PINEWZ ਦੀਆਂ ਵਿਸ਼ੇਸ਼ਤਾਵਾਂ ਕੀ ਹਨ?
ਪਿੰਨ ਕੋਡ ਨਿਊਜ਼: ਯੂਨੀਕ ਪਿੰਨ ਕੋਡ ਆਧਾਰਿਤ ਡਿਲੀਵਰੀ ਸਿਸਟਮ ਰਾਹੀਂ, ਯੂਜ਼ਰਸ ਆਪਣੇ ਇਲਾਕੇ ਦੀਆਂ ਖ਼ਬਰਾਂ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ।
AI ਨਾਲ ਲੈਸ: PINEWZ ਇੱਕ ਅਡਵਾਂਸ AI ਬੇਸਡ ਐਪ ਹੈ, ਜੋ ਕਿ ਖਬਰਾਂ ਦੀ ਸਮੱਗਰੀ ਨੂੰ ਤਿਆਰ ਕਰਕੇ ਉਪਭੋਗਤਾਵਾਂ ਨੂੰ ਵਧੀਆ ਅਨੁਭਵ ਦਿੰਦੀ ਹੈ।
ਪੇਸ਼ੇਵਰ ਪੱਤਰਕਾਰ 'ਤੇ ਆਪਣੇ ਅਕਾਊਂਟ ਬਣਾ ਇਸ 'ਤੇ ਆਪਣੀਆਂ ਸਟੋਰੀਆਂ ਅਤੇ ਵੀਡੀਓ ਪੋਸਟ ਕਰ ਸਕਦੇ ਹਨ।
AI ਅਧਾਰਤ ਹੋਣ ਕਰਕੇ PINEWZ ਸਭ ਤੋਂ ਵੱਖਰਾ ਹੈ, ਜਿਸ ਦੇ ਕਸਟਮਾਈਜੇਸ਼ਨ ਦਾ ਲੈਵਲ ਇੰਡਸਟ੍ਰਰੀ 'ਚ ਕਿਸ ਦੇ ਕੋਲ ਨਹੀਂ ਹੈ
ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ 'ਤੇ ਅਯੁੱਧਿਆ ਪਹੁੰਚੇ ਡਾ. ਸੁਭਾਸ਼ ਚੰਦਰ ਨੇ ਕਿਹਾ, 'ਇੱਕ ਹੋਰ ਰੇਵੋਲੂਸ਼ਨ ਕਹੋ ਜਾਂ ਹਲਚਲ... ਭਾਰਤ 'ਚ ਡਿਜੀਟਲ ਦੁਨੀਆ 'ਚ ਖ਼ਬਰਾਂ ਦੇ ਖੇਤਰ 'ਚ ਹੋਣ ਜਾ ਰਿਹਾ ਹੈ। ਅੱਜ PINEWZ ਲਾਂਚ ਕੀਤਾ ਜਾ ਰਿਹਾ ਹੈ, ਅੱਜ ਦੇਸ਼ ਦੇ ਲੱਖਾਂ-ਕਰੋੜਾਂ ਲੋਕ ਪੱਤਰਕਾਰ ਦੇ ਤੌਰ 'ਤੇ ਆਪਣੇ ਸ਼ਹਿਰ ਦੀ, ਇਲਾਕੇ, ਪਿੰਡ ਦੀਆਂ ਖਬਰਾਂ ਨੂੰ PINEWZ 'ਤੇ ਅਪਲੋਡ ਕਰ ਸਕਦੇ ਹਨ, ਤਾਂ ਜੋ ਦੁਨੀਆ ਭਰ ਦੇ ਲੋਕ ਤੁਹਾਡੀਆਂ ਖਬਰਾਂ ਦੇਖ ਸਕਣ। ਅਜਿਹਾ ਰੇਵੋਲੂਸ਼ਨ ਅੱਜ PINEWZ ਦੇ ਨਾਂ 'ਤੇ ਹੋ ਰਿਹਾ ਹੈ। ਮੈਂ PINEWZ ਦੇ ਮੇਰੇ ਸਾਰੇ ਸਾਥੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ।
PINEWZ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ