Jagjit Singh Dallewal: ਜਗਜੀਤ ਸਿੰਘ ਡੱਲੇਵਾਲ ਨਹੀਂ ਲੈ ਰਹੇ ਮੈਡੀਕਲ ਏਡ
Advertisement
Article Detail0/zeephh/zeephh2611747

Jagjit Singh Dallewal: ਜਗਜੀਤ ਸਿੰਘ ਡੱਲੇਵਾਲ ਨਹੀਂ ਲੈ ਰਹੇ ਮੈਡੀਕਲ ਏਡ

 Jagjit Singh Dallewal: ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਡ੍ਰਿੱਪ 7 ਘੰਟੇ ਤੱਕ ਬੰਦ ਰਹੇਗੀ। 

 

Jagjit Singh Dallewal: ਜਗਜੀਤ ਸਿੰਘ ਡੱਲੇਵਾਲ ਨਹੀਂ ਲੈ ਰਹੇ ਮੈਡੀਕਲ ਏਡ

Jagjit Singh Dallewal: ਕੱਲ ਰਾਤ ਤਕਰੀਬਨ 12 ਵਜੇ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਏਡ ਨਹੀਂ ਲੈ ਰਹੇ। ਪ੍ਰਸਾਸ਼ਨ ਮੁਤਾਬਕ ਸਪੈਸ਼ਲ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਕਿ ਮੈਡੀਕਲ ਏਡ ਦੇਣਗੇ, ਪਰ ਉਨ੍ਹਾਂ ਕੋਲੋ ਰਾਤ ਮੈਡੀਕਲ ਡ੍ਰਿੱਪ (ਗੁਲੂਕੋਜ਼ ਦੀ ਬੋਤਲ) ਲੱਗ ਨਹੀਂ ਰਹੀ ਸੀ। ਬਾਰ ਬਾਰ ਡ੍ਰਿੱਪ ਲਗਾਉਣ ਤੋਂ ਬਾਅਦ ਵੀ ਡ੍ਰਿੱਪ ਨਾ ਲਗਣ 'ਤੇ ਜਗਜੀਤ ਸਿੰਘ ਡੱਲੇਵਾਲ ਨੇ ਡ੍ਰਿੱਪ ਲਗਵਾਉਂਣ ਤੋਂ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪ੍ਰਸ਼ਾਸਨ ਸਵੇਰੇ ਆਵੇਗਾ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਮੈਡੀਕਲ ਡ੍ਰਿੱਪ ਲਵਾਉਂਣਗੇ। ਜਿਸ ਕਾਰਨ ਹੁਣ ਲਗਭਗ 7 ਘੰਟਿਆਂ ਤੋਂ ਮੈਡੀਕਲ ਡ੍ਰਿੱਪ ਬੰਦ ਹੈ।

ਦੱਸ ਦਈਏ ਕਿ ਇਸ ਮੀਟਿੰਗ ਮਗਰੋਂ ਅਤੇ ਸਰਕਾਰ ਵੱਲੋਂ ਪੱਤਰ ਰਾਹੀਂ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਦੇ ਲਈ ਤਿਆਰ ਹੋ ਗਏ ਸਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗਲੂਕੋਜ਼ ਅਤੇ ਮਲਟੀ ਵਿਟਾਮਿਨ ਦਿੱਤੇ ਜਾ ਰਹੇ ਸਨ। ਪਰ ਹੁਣ ਡੱਲੇਵਾਲ ਵੱਲੋਂ ਇਲਾਜ ਲੈਣਾ ਬੰਦ ਕਰ ਦਿੱਤਾ ਹੈ।

26 ਜਨਵਰੀ ਨੂੰ ਕਿਸਾਨਾਂ ਦਾ ਟਰੈਕਟਰ ਪ੍ਰਦਰਸ਼ਨ

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 26 ਜਨਵਰੀ ਨੂੰ ਦੇਸ਼ ਵਿਆਪੀ ਟਰੈਕਟਰ ਮਾਰਚ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ 26 ਜਨਵਰੀ ਨੂੰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਕਿਸਾਨ ਆਪਣੇ ਟਰੈਕਟਰ ਮਾਲ, ਟੋਲ ਪਲਾਜ਼ਿਆਂ, ਭਾਜਪਾ ਦਫ਼ਤਰਾਂ ਅੱਗੇ ਜਾਂ ਸੜਕ ਕਿਨਾਰੇ ਖੜ੍ਹੇ ਕਰਨਗੇ। ਉਪਰੋਕਤ ਸਥਾਨਾਂ ਵਿੱਚੋਂ ਇੱਕ ਨੂੰ ਸਥਾਨਕ ਸਥਿਤੀਆਂ ਦੇ ਆਧਾਰ ‘ਤੇ ਪ੍ਰਦਰਸ਼ਨ ਲਈ ਚੁਣਿਆ ਜਾਵੇਗਾ।

ਇਹ ਵੀ ਪੜ੍ਹੋ: Punjab Weather News: ਪੰਜਾਬ ਵਿੱਚ ਧੁੰਦ ਤੋਂ ਰਾਹਤ ਤੇ ਦਿਨ ਦੇ ਮੁਕਾਬਲੇ ਰਾਤ ਨੂੰ ਪੈ ਰਹੀ ਵਧ ਠੰਢ

 

ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਕਿਸੇ ਵੀ ਲੋਕ ਕਲਾਕਾਰ ਖ਼ਿਲਾਫ਼ ਕੋਈ ਜਵਾਬੀ ਕਾਰਵਾਈ ਕੀਤੀ ਤਾਂ ਸਾਂਝਾ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹਾ ਹੋਵੇਗਾ।

ਇਹ ਵੀ ਪੜ੍ਹੋ: Mohali News: ਸੀਆਈਏ ਵੱਲੋਂ ਅੱਤਵਾਦੀ ਲਖਬੀਰ ਲੰਡੇ ਦੇ ਦੋ ਗੁਰਗੇ ਅਸਲੇ ਸਮੇਤ ਗ੍ਰਿਫਤਾਰ

 

 

 

Trending news