Mohali News: ਮੀਟਿੰਗ ਵਿੱਚ ਬਾਪੂ ਸੂਰਤ ਸਿੰਘ ਵੱਲੋਂ ਲੰਮੇ ਸਮੇਂ ਤੋਂ ਕੌਮ ਦੀ ਲੜਾਈ ਲੜਦੇ ਲੜਦੇ ਸਿੱਖ ਕੌਮ ਲਈ ਜਾਨ ਨਿਸ਼ਾਵਰ ਕਰਨ ਤੇ ਪੰਜ ਮਿੰਟ ਲਈ ਵਾਹਿਗੁਰੂ ਜੀ ਦਾ ਨਾਮ ਜਪ ਕੇ ਉਹਨਾਂ ਦੀ ਆਤਮਾਂ ਦੀ ਸ਼ਾਂਤੀ ਦੀ ਅਰਦਾਸ ਕੀਤੀ ਗਈ।
Trending Photos
Mohali News: ਅੱਜ ਕੌਮੀ ਇਨਸਾਫ ਮੋਰਚਾ ਸਥਾਨ ਤੇ ਤਾਲਮੇਲ ਕਮੇਟੀ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਬਾਪੂ ਗੁਰਚਰਨ ਸਿੰਘ,ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨੇ ਕੀਤੀ,ਇਸ ਮੌਕੇ ਮੀਟਿੰਗ ਵਿੱਚ ਬਲਬੀਰ ਸਿੰਘ ਬੈਰੋਪੁਰ,ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ,ਦਲਜੀਤ ਸਿੰਘ ਭਾਊ ਅਤੇ ਸੁੱਖ ਗਿੱਲ ਮੋਗਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਮੀਟਿੰਗ ਵਿੱਚ ਬਾਪੂ ਸੂਰਤ ਸਿੰਘ ਵੱਲੋਂ ਲੰਮੇ ਸਮੇਂ ਤੋਂ ਕੌਮ ਦੀ ਲੜਾਈ ਲੜਦੇ ਲੜਦੇ ਸਿੱਖ ਕੌਮ ਲਈ ਜਾਨ ਨਿਸ਼ਾਵਰ ਕਰਨ ਤੇ ਪੰਜ ਮਿੰਟ ਲਈ ਵਾਹਿਗੁਰੂ ਜੀ ਦਾ ਨਾਮ ਜਪ ਕੇ ਉਹਨਾਂ ਦੀ ਆਤਮਾਂ ਦੀ ਸ਼ਾਂਤੀ ਦੀ ਅਰਦਾਸ ਕੀਤੀ ਗਈ। ਮੋਰਚੇ ਨੇ ਇਹ ਵੀ ਫੈਸਲਾ ਕੀਤਾ ਹੈ ਕੇ ਉਹਨਾਂ ਦੀ ਅੰਤਿਮ ਅਰਦਾਸ ਮੋਰਚੇ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਕੇ ਕਰਵਾਈ ਜਾਵੇਗੀ ਇਸ ਬਾਰੇ ਤਰੀਕ ਤੇ ਸਮਾਂ ਸੰਗਤਾਂ ਨੂੰ ਪ੍ਰੈਸ ਰਾਹੀ ਜਾਣਕਾਰੀ ਦੇ ਦਿੱਤੀ ਜਾਵੇਗੀ।
ਆਗੂਆਂ ਨੇ ਅੱਗੇ ਕਿਹਾ ਕੇ ਜੋ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਵਾਲੇ ਅਤੇ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨੇ 25 ਜਨਵਰੀ ਦੀ ਮਹਾਂ ਪੰਚਾਇਤ ਰੱਖੀ ਹੋਈ ਹੈ। ਮੋਰਚਾ ਉਸ ਦੀ ਡਟ ਕੇ ਹਮਾਇਤ ਕਰੇਗਾ ਅਤੇ ਵੱਡਾ ਇਕੱਠ ਕਰਕੇ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅੱਗੇ ਬੋਲਦਿਆਂ ਬਾਪੂ ਗੁਰਚਰਨ ਸਿੰਘ,ਗੁਰਦੀਪ ਸਿੰਘ ਬਠਿੰਡਾ ਅਤੇ ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਕੌਮੀ ਇਨਸਾਫ ਮੋਰਚਾ 26 ਜਨਵਰੀ ਨੂੰ ਕਿਸਾਨਾਂ ਦੇ ਦਿੱਤੇ ਪ੍ਰੋਗਰਾਮ ਟਰੈਕਟਰ ਮਾਰਚ ਦੀ ਹਮਾਇਤ ਵੀ ਕਰੇਗਾ ਅਤੇ ਕਿਸਾਨਾਂ ਨੂੰ ਮੋਰਚੇ ਵੱਲੋਂ ਅਪੀਲ ਹੈ ਕੇ 26 ਜਨਵਰੀ ਨੂੰ ਟਰੈਕਟਰ ਮਾਰਚ ਵਿੱਚ ਕਿਸਾਨੀ ਝੰਡੇ ਦੇ ਨਾਲ-ਨਾਲ ਕੌਮੀ ਇਨਸਾਫ ਮੋਰਚੇ ਦਾ ਝੰਡਾ ਅਤੇ ਇੱਕ ਰੋਸ ਵਜੋ ਇੱਕ ਕਾਲਾ ਝੰਡਾ ਟਰੈਕਟਰ ਤੇ ਜਰੂਰ ਲਾਉਣ।
ਆਗੂਆਂ ਨੇ ਕਿਹਾ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਵੀ 26 ਜਨਵਰੀ ਨੂੰ ਰੋਸ ਵਜੋਂ ਮਨਾਉਣ ਲਈ ਜੋ ਪ੍ਰੋਗਰਾਮ ਕਰਨਾਂ ਹੈ ਉਸ ਦਾ ਐਲਾਨ 25 ਜਨਵਰੀ ਨੂੰ ਕੀਤਾ ਜਾਵੇਗਾ,ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਪਟਿਆਲਾ,ਗੁਰਦੀਪ ਸਿੰਘ ਪਟਿਆਲਾ,ਪਵਨਦੀਪ ਸਿੰਘ ਖਾਲਸਾ,ਰਣਜੀਤ ਸਿੰਘ,ਬਿੱਕਰ ਸਿੰਘ,ਸਤਿੰਦਰ ਸਿੰਘ,ਲਖਵੀਰ ਸਿੰਘ,ਚਰਨਜੀਤ ਸਿੰਘ ਚੰਨੀ,ਪਰਮਿੰਦਰ ਸਿੰਘ ਗਿੱਲ,ਜੀਤ ਸਿੰਘ ਔਲਖ ਕਰਮਜੀਤ ਸਿੰਘ ਲੰਬੜਦਾਰ,ਮਨਦੀਪ ਸਿੰਘ ਸਿੱਧੂ ,ਦਾਊਦ ਤੋਤੇਵਾਲ ਹਾਜਰ ਸਨ ।