SBI Clerk Admit Card: ਐਸਬੀਆਈ ਜੂਨੀਅਰ ਐਸੋਸੀਏਟ (ਕਲਰਕ) ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਐਡਮਿਟ ਕਾਰਡ ਅੱਜ ਭਾਵ 10 ਫਰਵਰੀ 2025 ਨੂੰ ਜਾਰੀ ਕੀਤਾ ਜਾਵੇਗਾ।
Trending Photos
SBI Clerk Admit Card: ਐਸਬੀਆਈ ਜੂਨੀਅਰ ਐਸੋਸੀਏਟ (ਕਲਰਕ) ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਐਡਮਿਟ ਕਾਰਡ ਅੱਜ ਭਾਵ 10 ਫਰਵਰੀ 2025 ਨੂੰ ਜਾਰੀ ਕੀਤਾ ਜਾਵੇਗਾ। ਜੇਕਰ ਤੁਸੀਂ ਇਸ ਅਸਾਮੀ ਲਈ ਅਪਲਾਈ ਕੀਤਾ ਸੀ ਤਾਂ ਤੁਸੀਂ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ। ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦਰਜ ਕਰਨੀ ਪਵੇਗੀ।
ਪ੍ਰੀਖਿਆ ਕਦੋਂ ਹੋਵੇਗੀ
ਨੋਟੀਫਿਕੇਸ਼ਨ ਮੁਤਾਬਕ, ਐਸਬੀਆਈ ਕਲਰਕ ਦੀ ਪ੍ਰੀਖਿਆ 22, 27, 28 ਫਰਵਰੀ ਅਤੇ 1 ਮਾਰਚ, 2025 ਨੂੰ ਹੋਵੇਗੀ। ਇਹ ਪ੍ਰੀਖਿਆ ਇੱਕ ਘੰਟੇ ਦੀ ਹੋਵੇਗੀ ਤਾਂ ਆਓ ਜਾਣਦੇ ਹਾਂ ਕਿ ਤੁਸੀਂ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰ ਸਕਦੇ ਹੋ। SBI ਕਲਰਕ ਭਰਤੀ 2025 ਤਹਿਤ 14,191 ਅਸਾਮੀਆਂ ਉਤੇ ਭਰਤੀ ਕੀਤੀ ਜਾਵੇਗੀ। ਇਸ ਲਈ ਅਰਜ਼ੀਆਂ 17 ਦਸੰਬਰ 2024 ਤੋਂ ਸ਼ੁਰੂ ਹੋਈਆਂ। ਵਧੇਰੇ ਜਾਣਕਾਰੀ ਲਈ ਤੁਸੀਂ sbi.co.in 'ਤੇ ਜਾ ਸਕਦੇ ਹੋ। ਇਮਤਿਹਾਨ ਵਿੱਚ ਦਾਖਲਾ ਲੈਣ ਲਈ ਐਡਮਿਟ ਕਾਰਡ ਅਤੇ ਇੱਕ ਵੈਧ ਫੋਟੋ ਪਛਾਣ ਸਬੂਤ ਨਾਲ ਲੈ ਕੇ ਜਾਣਾ ਲਾਜ਼ਮੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 17,900 ਰੁਪਏ ਤੋਂ 47,920 ਰੁਪਏ ਦੇ ਵਿਚਕਾਰ ਤਨਖ਼ਾਹ ਮਿਲੇਗੀ।
ਇਸ ਤਰ੍ਹਾਂ ਡਾਊਨਲੋਡ ਕਰੋ ਐਡਮਿਟ ਕਾਰਡ
1. SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾਓ।
2. ਹੋਮਪੇਜ 'ਤੇ "ਕਲਰਕ ਐਡਮਿਟ ਕਾਰਡ" ਲਿੰਕ 'ਤੇ ਕਲਿੱਕ ਕਰੋ। ਇੱਕ ਨਵੀਂ ਵਿੰਡੋ ਖੁੱਲ੍ਹੇਗੀ, ਜਿੱਥੇ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦਰਜ ਕਰੋ।
3. ਵੇਰਵੇ ਜਮ੍ਹਾਂ ਕਰੋ ਅਤੇ ਦਾਖਲਾ ਕਾਰਡ ਡਾਊਨਲੋਡ ਕਰੋ। ਭਵਿੱਖ ਦੇ ਸੰਦਰਭ ਲਈ ਦਾਖਲਾ ਕਾਰਡ ਸੁਰੱਖਿਅਤ ਰੱਖੋ।
ਇਹ ਵੀ ਪੜ੍ਹੋ : Amritsar Encounter: ਫਤਹਿਗੜ੍ਹ ਚੂੜੀਆ ਥਾਣੇ ਵਿੱਚ ਬੰਬਨੁਮਾ ਚੀਜ਼ ਸੁੱਟਣ ਵਾਲੇ 3 ਗੈਂਗਸਟਰਾਂ ਨਾਲ ਪੁਲਿਸ ਦਾ ਮੁਕਾਬਲਾ
ਪ੍ਰੀਖਿਆ ਦਾ ਸਮਾਂ
ਇਹ ਪ੍ਰੀਖਿਆ 1 ਘੰਟੇ ਦੀ ਹੋਵੇਗੀ, 22 ਫਰਵਰੀ, 27 ਫਰਵਰੀ, 28 ਫਰਵਰੀ ਅਤੇ 1 ਮਾਰਚ 2025 ਨੂੰ ਹੋਵੇਗੀ। ਇਸ ਪ੍ਰੀਖਿਆ ਵਿੱਚ ਕੁੱਲ 100 ਪ੍ਰਸ਼ਨ ਪੁੱਛੇ ਜਾਣਗੇ। ਤੁਹਾਨੂੰ 100 ਸਵਾਲਾਂ ਲਈ ਇੱਕ ਘੰਟਾ ਮਿਲੇਗਾ। ਹਰੇਕ ਸਹੀ ਉੱਤਰ 'ਤੇ 1/4 ਅੰਕਾਂ ਦੀ ਨੈਗੇਟਿਵ ਮਾਰਕਿੰਗ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Rohit Sharma Records: ਰੋਹਿਤ ਸ਼ਰਮਾ ਨੇ ਇੰਗਲੈਂਡ ਖਿਲਾਫ਼ ਸੈਂਕੜੇ ਨਾਲ ਸਚਿਨ ਦੇ ਤੋੜੇ ਦੋ ਰਿਕਾਰਡ