Ludhiana News: ਮਾਲਕ ਨੇ ਦੋਸ਼ ਲਗਾਇਆ ਕਿ ਫੈਕਟਰੀ ਵਿੱਚੋਂ ਕੱਪੜਾ ਕਾਫ਼ੀ ਸਮੇਂ ਤੋਂ ਚੋਰੀ ਹੋ ਰਿਹਾ ਸੀ, ਇਸ ਲਈ ਉਸਨੇ ਸੀਸੀਟੀਵੀ ਕੈਮਰਿਆਂ ਨਾਲ ਉਹਨਾਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਮੰਗਲਵਾਰ ਨੂੰ, ਉਸਨੇ ਆਪਣੇ ਪੰਜ ਸਟਾਫ ਮੈਂਬਰਾਂ ਨੂੰ ਰੰਗੇ ਹੱਥੀਂ ਫੜ ਲਿਆ।
Trending Photos
Ludhiana News: ਲੁਧਿਆਣਾ ਦੇ ਏਕਜੋਤ ਨਗਰ ਇਲਾਕੇ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਹੌਜ਼ਰੀ ਫੈਕਟਰੀ ਮਾਲਕ ਨੇ ਇੱਕ ਪਰਿਵਾਰ ਦਾ ਮੂੰਹ ਕਾਲਾ ਕਰ ਦਿੱਤਾ ਅਤੇ ਉਨ੍ਹਾਂ 'ਤੇ ਚੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਇਲਾਕੇ ਵਿੱਚ ਘੁੰਮਾਇਆ। ਮਾਲਕ ਨੇ ਔਰਤ, ਉਸ ਦੀਆਂ ਤਿੰਨ ਨਾਬਾਲਗ ਧੀਆਂ ਅਤੇ ਪੁੱਤਰ ਦੇ ਗਲੇ ਵਿੱਚ ਵੀ ਤਖ਼ਤੀ ਪਾ ਦਿੱਤੀ। ਪਲੇਕਾਰਡ ''ਤੇ ਲਿਖਿਆ ਸੀ, ''ਮੈਂ ਚੋਰ ਹਾਂ, ਮੈਂ ਆਪਣਾ ਜੁਰਮ ਕਬੂਲ ਕਰ ਰਿਹਾ ਹਾਂ''। ਇਸ ਮੌਕੇ ਪੂਰੇ ਪਰਿਵਾਰ ਦਾ ਇੱਕ ਵੀਡੀਓ ਵੀ ਬਣਾਇਆ ਜਿਸ ਨੂੰ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕਰ ਦਿੱਤਾ। ਇਲਾਕ ਵਿੱਚ ਵੀ ਰਹਿੰਦੇ ਲੋਕਾਂ ਨੇ ਫੈਕਟਰੀ ਮਾਲਕ ਰੋਕਣ ਦੀ ਬਜਾਏ ਪੂਰੇ ਪਰਿਵਾਰ ਦਾ ਵੀਡੀਓ ਬਣਾਉਣ ਨੂੰ ਤਰਜੀਹ ਦਿੱਤੀ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਲੱਗ ਆਖੀ ਜਾ ਰਹੀ ਹੈ।
ਲੋਕਾਂ ਅਨੁਸਾਰ, ਇੱਕੋ ਪਰਿਵਾਰ ਦੀਆਂ ਤਿੰਨ ਧੀਆਂ, ਪੁੱਤਰ ਅਤੇ ਮਾਂ ਹੌਜ਼ਰੀ ਫੈਕਟਰੀ ਵਿੱਚ ਕੰਮ ਕਰਦੇ ਹਨ। ਮਾਲਕ ਨੇ ਦੋਸ਼ ਲਗਾਇਆ ਕਿ ਫੈਕਟਰੀ ਵਿੱਚੋਂ ਕੱਪੜਾ ਕਾਫ਼ੀ ਸਮੇਂ ਤੋਂ ਚੋਰੀ ਹੋ ਰਿਹਾ ਸੀ, ਇਸ ਲਈ ਉਸਨੇ ਸੀਸੀਟੀਵੀ ਕੈਮਰਿਆਂ ਨਾਲ ਉਹਨਾਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਮੰਗਲਵਾਰ ਨੂੰ, ਉਸਨੇ ਆਪਣੇ ਪੰਜ ਸਟਾਫ ਮੈਂਬਰਾਂ ਨੂੰ ਰੰਗੇ ਹੱਥੀਂ ਫੜ ਲਿਆ। ਇਨ੍ਹਾਂ ਵਿੱਚੋਂ ਤਿੰਨ ਕੁੜੀਆਂ ਨਾਬਾਲਗ ਹਨ। ਫੈਕਟਰੀ ਮਾਲਕ ਦੁਆਰਾ ਉਨ੍ਹਾਂ ਦੇ ਮੂੰਹ ਕਾਲੇ ਕਰਨ ਤੋਂ ਬਾਅਦ, ਪਰਿਵਾਰ ਦੇ ਪੰਜ ਮੈਂਬਰਾਂ ਵਿੱਚੋਂ ਹਰੇਕ ਦੇ ਗਲੇ ਵਿੱਚ ਇੱਕ ਤਖ਼ਤੀ ਪਾ ਦਿੱਤੀ ਗਈ। ਤਖ਼ਤੀ ‘ਤੇ ਲਿਖਿਆ ਸੀ- ‘ਮੈਂ ਚੋਰ ਹਾਂ, ਮੈਂ ਆਪਣਾ ਅਪਰਾਧ ਕਬੂਲ ਕਰਦੀ ਹਾਂ।’
ਇਸ ਤੋਂ ਬਾਅਦ ਉਨ੍ਹਾਂ ਨੂੰ ਗਲੀ ਵਿੱਚ ਲਿਜਾਇਆ ਗਿਆ ਅਤੇ ਪੂਰੇ ਇਲਾਕੇ ਦੀ ਪਰੇਡ ਕੀਤੀ ਗਈ। ਲੋਕਾਂ ਨੇ ਪੰਜਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਪੰਜਾਂ ਨੂੰ ਇਲਾਕੇ ਦੇ ਆਸਪਾਸ ਲਿਜਾਇਆ ਗਿਆ ਤਾਂ ਲੋਕ ਵੀ ਉਨ੍ਹਾਂ ਦਾ ਪਿੱਛਾ ਕਰਨ ਲੱਗੇ। ਲੋਕਾਂ ਨੇ ਹੰਗਾਮਾ ਕੀਤਾ ਅਤੇ ਮਾਰੋ ਦੇ ਨਾਅਰੇ ਲਾਏ। ਸਾਰੇ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਰਹੇ ਪਰ ਫੈਕਟਰੀ ਮਾਲਕ ਨੂੰ ਕਿਸੇ ਨੇ ਨਹੀਂ ਰੋਕਿਆ। ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਬਾਅਦ ''ਚ ਪੁਲਿਸ ਵੀ ਮੌਕੇ ''ਤੇ ਪਹੁੰਚ ਗਈ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਜਸਬੀਰ ਸਿੰਘ ਨੇ ਕਿਹਾ ਬਹੁਤ ਹੀ ਸ਼ਰਮਨਾਕ ਹੈ। ਕੋਈ ਸ਼ਿਕਾਇਤ ਨਹੀਂ ਮਿਲੀ, ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਮਾਮਲੇ ਦੀ ਮਾਨਵੀ ਆਧਾਰ ''ਤੇ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।